ਅਫਗਾਨੀ ਮਹਿਲਾ ਮੇਅਰ ਦਾ ਦਰਦ, ਕਿਹਾ- ਮੈਂ ਉਡੀਕ ਰਹੀ ਹਾਂ, ਤਾਲਿਬਾਨੀ ਆਉਣ ਅਤੇ ਸਾਨੂੰ ਮਾਰ ਦੇਣ

Thursday, Aug 19, 2021 - 04:45 PM (IST)

ਅਫਗਾਨੀ ਮਹਿਲਾ ਮੇਅਰ ਦਾ ਦਰਦ, ਕਿਹਾ- ਮੈਂ ਉਡੀਕ ਰਹੀ ਹਾਂ, ਤਾਲਿਬਾਨੀ ਆਉਣ ਅਤੇ ਸਾਨੂੰ ਮਾਰ ਦੇਣ

ਕਾਬੁਲ: ਅਫਗਾਨਿਸਤਾਨ ਵਿਚ ਤਾਲਿਬਾਨੀ ਰਾਜ ਦੀ ਸ਼ੁਰੂਆਤ ਹੋਣ ਦੇ ਬਾਅਦ ਤੋਂ ਹੀ ਵੱਖ-ਵੱਖ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਅਫਗਾਨਿਸਤਾਨ ਦੀ ਪਹਿਲੀ ਅਤੇ ਸਭ ਤੋਂ ਯੁਵਾ ਮਹਿਲਾ ਮੇਅਰ ਜਰੀਫਾ ਗਫਾਰੀ ਨੇ ਤਾਲਿਬਾਨੀ ਸ਼ਾਸਨ ਦੀ ਸ਼ੁਰੂਆਤ ਦੇ ਬਾਅਦ ਉਥੋਂ ਦੇ ਹਾਲਾਤ ਨੂੰ ਬਿਆਨ ਕੀਤਾ ਹੈ। ਜਰੀਫਾ ਗਫਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ, ਅਸੀਂ ਬੱਸ ਇੰਤਜ਼ਾਰ ਕਰ ਰਹੇ ਹਾਂ ਕਿ ਤਾਲਿਬਾਨੀ ਸਾਨੂੰ ਆਕੇ ਮਾਰਨਗੇ। 

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਛੱਡ ਕੇ ਭੱਜੇ ਅਸ਼ਰਫ ਗਨੀ ਦੀ ਸਿਹਤ ਵਿਗੜੀ,UAE ਦੇ ਹਸਪਤਾਲ ’ਚ ਹਨ ਦਾਖ਼ਲ

ਜਰੀਫਾ ਗਫਾਰੀ ਨੇ ਕਿਹਾ, ‘ਮੈਂ ਇੱਥੇ ਬੈਠੀ ਹਾਂ ਅਤੇ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹਾਂ। ਕੋਈ ਵੀ ਮੇਰੀ ਜਾਂ ਮੇਰੇ ਪਰਿਵਾਰ ਦੀ ਮਦਦ ਕਰਨ ਲਈ ਇੱੱਥੇ ਨਹੀਂ ਹੈ। ਮੈਂ ਸਿਰਫ਼ ਆਪਣੇ ਪਤੀ ਅਤੇ ਪਰਿਵਾਰ ਨਾਲ ਹਾਂ। ਉਹ ਲੋਕ ਸਾਡੇ ਵਰਗੇ ਲੋਕਾਂ ਲਈ ਆਉਣਗੇ ਅਤੇ ਮਾਰ ਦੇਣਗੇ।’ ਅਸ਼ਰਫ ਗਨੀ ਸਮੇਤ ਸਰਕਾਰ ਦੇ ਸਾਰੇ ਵੱਡੇ ਨੇਤਾ ਦੇਸ਼ ਤੋਂ ਬਾਹਰ ਚਲੇ ਗਏ, ਜਿਸ ’ਤੇ 27 ਸਾਲ ਦੀ ਜਰੀਫਾ ਦਾ ਕਹਿਣਾ ਹੈ ਕਿ ਆਖ਼ਿਰ ਉਹ ਕਿੱਥੇ ਜਾਣ? ਅਜੇ ਕੁੱਝ ਦਿਨ ਪਹਿਲਾਂ ਹੀ ਜਰੀਫਾ ਗਫਾਰੀ ਨੇ ਇਕ ਅੰਤਰਰਾਸ਼ਟਰੀ ਮੀਡੀਆ ਸੰਸਥਾ ਨੂੰ ਇੰਟਰਵਿਊ ਦਿੱਤਾ ਸੀ, ਜਿਸ ਵਿਚ ਉਨ੍ਹਾਂ ਨੇ ਉਮੀਦ ਜਤਾਈ ਸੀ ਕਿ ਅਫਗਾਨਿਸਤਾਨ ਦਾ ਭਵਿੱਖ ਬਿਹਤਰ ਹੋਵੇਗਾ ਪਰ ਐਤਵਾਰ ਨੂੰ ਇਹ ਸੁਫ਼ਨਾ ਟੁੱਟ ਗਿਆ ਅਤੇ ਹੁਣ ਦੇਸ਼ ਤਾਲਿਬਾਨ ਦੇ ਹੱਥ ਵਿਚ ਹੈ।

ਇਹ ਵੀ ਪੜ੍ਹੋ: UAE ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼

ਦੱਸ ਦੇਈਏ ਕਿ ਜਰੀਫਾ ਗਫਾਰੀ ਸਾਲ 2018 ਵਿਚ ਅਫਗਾਨਿਸਤਾਨ ਦੀ ਪਹਿਲੀ ਅਤੇ ਸਭ ਤੋਂ ਯੁਵਾ ਮੇਅਰ ਬਣੀ ਸੀ। ਉਨ੍ਹਾਂ ਨੂੰ ਕਈ ਵਾਰ ਤਾਲਿਬਾਨ ਵੱਲੋਂ ਧਮਕੀ ਦਿੱਤੀ ਗਈ ਸੀ। ਜਰੀਫਾ ਦੇ ਪਿਤਾ ਜਨਰਲ ਅਬਦੁਲ ਵਾਸੀ ਗਫਾਰੀ ਨੂੰ ਤਾਲਿਬਾਨ ਨੇ ਪਿਛਲੇ ਸਾਲ ਮਾਰ ਦਿੱਤਾ ਸੀ। ਜਰੀਫਾ ਲਗਾਤਾਰ ਅਫਗਾਨੀ ਫ਼ੌਜੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਵਿਚ ਜੁਟੀ ਹੋਈ ਹੈ। 

ਇਹ ਵੀ ਪੜ੍ਹੋ: ਨੋਟਾਂ ਨਾਲ ਭਰੇ ਹੈਲੀਕਾਪਟਰ ’ਚ ਭੱਜੇ ਅਸ਼ਰਫ ਗਨੀ ਨੇ ਦਿੱਤੀ ਸਫ਼ਾਈ, ਕਿਹਾ-ਪਾਉਣ ਨੂੰ ਬਚੇ ਸਿਰਫ਼ ਇਕ ਜੋੜੀ ਕੱਪੜੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News