ਰੂਸ ’ਚ ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰੇ ਜਾ ਰਹੇ ਵੈਗਨਰ ਲੜਾਕੇ

Friday, Aug 11, 2023 - 02:25 AM (IST)

ਮਾਸਕੋ (ਇੰਟ.)-ਪ੍ਰਾਈਵੇਟ ਮਿਲਟਰੀ ਦੇ ਰੂਪ ’ਚ ਪਛਾਣੇ ਜਾਣ ਵਾਲੇ ਵੈਗਨਰ ਗਰੁੱਪ ਨੂੰ ਇਨ੍ਹੀਂ ਦਿਨੀਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸ ’ਚ ਬਗਾਵਤ ਦੇ ਬਾਅਦ ਤੋਂ ਹੀ ਵੈਗਨਰ ਗਰੁੱਪ ਨੂੰ ਲੈ ਕੇ ਰੂਸੀ ਜਨਤਾ ਭੜਕੀ ਹੋਈ ਹੈ। ਇਹੀ ਕਾਰਨ ਹੈ ਕਿ ਇਨ੍ਹੀਂ ਦਿਨੀਂ ਕੋਈ ਵੈਗਨਰ ਲੜਾਕਾ ਰੂਸ ਪਹੁੰਚ ਰਿਹਾ ਹੈ ਤਾਂ ਉਸ ਨੂੰ ਲੋਕ ਧਮਕਾ ਰਹੇ ਹਨ। ਕੁਝ ਮਾਮਲਿਆਂ ’ਚ ਉਨ੍ਹਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਜਦਕਿ ਕੁਝ ਲੜਾਕਿਆਂ ਨੂੰ ਤਾਂ ਪੱਥਰ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : Breaking : ਪੰਜਾਬੀ ਗਾਇਕ ਸਿੰਗਾ ’ਤੇ ਹੋਈ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)

ਯੇਵੇਗਨੀ ਪ੍ਰਿਗੋਝਿਨ ਦੀ ਅਗਵਾਈ ਵਾਲੇ ਵੈਗਨਰ ਗਰੁੱਪ ਨੇ ਜੁਲਾਈ ’ਚ ਰੂਸ ਦੇ ਖਿਲਾਫ਼ ਬਗਾਵਤ ਕੀਤੀ ਸੀ। ਯੂਕ੍ਰੇਨ ਦੇ ਜੰਗ ਦੇ ਮੈਦਾਨ ’ਚ ਰੂਸ ਨਾਲ ਲੜ ਰਹੇ ਵੈਗਨਰ ਲੜਾਕੇ ਮਾਸਕੋ ਵੱਲ ਵਧਣ ਲੱਗੇ, ਇਸ ਤੋਂ ਬਾਅਦ ਬੇਲਾਰੂਸ ਦੇ ਰਾਸ਼ਟਰਪਤੀ ਅਲੈਕਜ਼ੈਂਡਰ ਲੁਕਾਸ਼ੈਂਕੋ ਦੇ ਮਨਾਉਣ ’ਤੇ ਪ੍ਰਿਗੋਝਿਨ ਨੇ ਵੈਗਨਰ ਲੜਾਕਿਆਂ ਨੂੰ ਪਿੱਛੇ ਮੁੜਨ ਦਾ ਹੁਕਮ ਦਿੱਤਾ।

 ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੀਆਂ ਫ਼ਿਲਮਾਂ ਦੇ ਸਕ੍ਰਿਪਟ ਰਾਈਟਰ ਤਰਲੋਚਨ ਸਿੰਘ ਨਾਲ ਵਾਪਰਿਆ ਭਿਆਨਕ ਹਾਦਸਾ, ਦਰਦਨਾਕ ਮੌਤ

ਤਾਜ਼ਾ ਜਾਣਕਾਰੀ ਅਨੁਸਾਰ ਪੱਛਮੀ ਸਾਇਬੇਰੀਆ ’ਚ 5 ਅਗਸਤ ਨੂੰ ਵੈਗਨਰ ਗਰੁੱਪ ਦੇ 2 ਲੜਾਕਿਆਂ ਨੂੰ ਕੁਝ ਮੁੰਡਿਆਂ ਦੇ ਗਰੁੱਪ ਨੇ ਖੂਬ ਕੁੱਟਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਵੈਗਨਰ ਗਰੁੱਪ ਦੇ ਇਕ ਹੋਰ ਲੜਾਕੇ ਨੂੰ ਰੂਸ ਦੇ ਕਰਾਂਸਡੋਰ ’ਚ ਪੱਥਰ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਾਰੇ ਗਏ ਲੜਾਕਿਆਂ ਦੀਆਂ ਲਾਸ਼ਾਂ ਨੂੰ ਰਿਕਵਰ ਕਰ ਲਿਆ ਗਿਆ ਹੈ ਪਰ ਅਧਿਕਾਰਤ ਰੂਪ ’ਚ ਉਨ੍ਹਾਂ ਦੀ ਮੌਤ ਦੇ ਰਾਜ਼ ਤੋਂ ਪਰਦਾ ਨਹੀਂ ਚੁੱਕਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Manoj

Content Editor

Related News