ਤੂਫਾਨ ਨਾਲ ਪੀੜਤ ਲੋਕਾਂ ਨੂੰ ਸ਼ਰਨ ਅਤੇ ਭੋਜਨ ਦੇ ਰਹੇ ਨੇ ਵਲੰਟੀਅਰ, ਪੈਦਾ ਕਰ ਰਹੇ ਨੇ ਨਵੀਂ ਮਿਸਾਲ (ਤਸਵੀਰਾਂ)

01/29/2017 3:16:44 PM

ਨਿਊ ਬਰੰਸਵਿਕ— ਕੈਨੇਡਾ ਦੇ ਨਿਊ ਬਰੰਸਵਿਕ ਵਿਚ ਆਏ ਬਰਫੀਲੇ ਤੂਫਾਨ ਤੋਂ ਬਾਅਦ ਠੰਡ ਦੇ ਇਸ ਮੌਸਮ ਵਿਚ ਸੈਂਕੜੇ ਲੋਕ ਬਿਜਲੀ ਤੋਂ ਬਿਨਾਂ ਹਨ। ਇਨ੍ਹਾਂ ਲੋਕਾਂ ਦੀ ਮਦਦ ਲਈ ਨਿਊ ਬਰੰਸਵਿਕ ਵਿਚ ਕਈ ਥਾਵਾਂ ''ਤੇ ਵਾਰਮਿੰਗ ਸੈਂਟਰ ਖੋਲ੍ਹੇ ਗਏ ਹਨ। ਇਨ੍ਹਾਂ ਸੈਂਟਰਾਂ ਵਿਚ ਹੁਣ ਲੋਕ ਸਵੈ-ਇੱਛਾ ਨਾਲ ਦੂਜੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਨ੍ਹਾਂ ਲੋਕਾਂ ਕੋਲ ਚਾਹੇ ਠੰਡ ਵਿਚ ਖੁਦ ਨੂੰ ਬਚਾਉਣ ਦਾ ਟਿਕਾਣਾ ਨਹੀਂ ਹੈ ਪਰ ਇਹ ਦੂਜਿਆਂ ਦੀ ਮਦਦ ਤੋਂ ਪਿੱਛੇ ਨਹੀਂ ਹਟ ਰਹੇ ਹਨ। ਇਹ ਲੋਕ ਪੀੜਤਾਂ ਨੂੰ ਭੋਜਨ ਮੁਹੱਈਆ ਕਰਵਾਉਣ ਅਤੇ ਠੰਡ ਤੋਂ ਰਾਹਤ ਦਿਵਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। 
ਮੁਸ਼ਕਿਲ ਦੀ ਇਸ ਘੜੀ ਵਿਚ ਇਨ੍ਹਾਂ ਵਲੰਟੀਅਰਾਂ ਦੀ ਸੋਚ ਨੇ ਨਵੀਂ ਮਿਸਾਲ ਪੈਦਾ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੋਵਿੰਸ ਵਿਚ 46 ਵਾਰਮਿੰਗ ਸੈਂਟਰ ਖੋਲ੍ਹੇ ਗਏ ਹਨ। ਇਹ ਸੈਂਟਰ 24 ਘੰਟੇ ਤੂਫਾਨ ਪੀੜਤਾਂ ਲਈ ਖੁੱਲ੍ਹੇ ਰਹਿੰਦੇ ਹਨ।

Kulvinder Mahi

News Editor

Related News