ਟੈਨੇਸੀ ''ਚ ਹੜ੍ਹ ਪੀੜਤਾਂ ਦੀ ਮਦਦ ਲਈ ਦੇਸ਼ ਭਰ ਤੋਂ ਪੁਹੰਚੇ ਵਲੰਟੀਅਰ

Monday, Aug 30, 2021 - 08:59 PM (IST)

ਟੈਨੇਸੀ ''ਚ ਹੜ੍ਹ ਪੀੜਤਾਂ ਦੀ ਮਦਦ ਲਈ ਦੇਸ਼ ਭਰ ਤੋਂ ਪੁਹੰਚੇ ਵਲੰਟੀਅਰ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸਟੇਟ ਟੈਨੇਸੀ 'ਚ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ 'ਚ ਪੀੜਤਾਂ ਦੀ ਮਦਦ ਲਈ ਦੇਸ਼ ਭਰ ਵਿੱਚੋਂ ਵਲੰਟੀਅਰਾਂ ਦੁਆਰਾ ਮਦਦ ਲਈ ਸ਼ਮੂਲੀਅਤ ਕੀਤੀ ਗਈ। ਅਮਰੀਕਾ ਦੇ ਕਈ ਸੂਬਿਆਂ 'ਚੋਂ ਸੈਂਕੜੇ ਵਲੰਟੀਅਰ ਸ਼ਨੀਵਾਰ ਨੂੰ ਟੈਨੇਸੀ ਦੇ ਵੇਵਰਲੀ ਕਸਬੇ ਦੀ ਸਫਾਈ ਤੇ ਹੰਫਰੀਜ਼ ਕਾਉਂਟੀ 'ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਇਕੱਠੇ ਹੋਏ। ਵੇਵਰਲੀ 'ਚ ਹੜ੍ਹ ਨਾਲ ਨੁਕਸਾਨੇ ਗਏ 520 ਤੋਂ ਵੱਧ ਘਰਾਂ ਦੀ ਮੁਰੰਮਤ ਵਿੱਚ ਸਹਾਇਤਾ ਲਈ ਆਏ ਕਾਰਪੇਂਟਰਾਂ ਤੋਂ ਲੈ ਕੇ ਖਾਣਾ ਬਨਾਉਣ ਵਾਲਿਆਂ ਦਾ ਇਸ ਸ਼ਹਿਰ ਨੇ ਸਵਾਗਤ ਕੀਤਾ।

ਇਹ ਖ਼ਬਰ ਪੜ੍ਹੋ- ਬਰਤਾਨੀਆ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਵ੍ਹੀਲਚੇਅਰ ਰਗਬੀ 'ਚ ਜਿੱਤਿਆ ਸੋਨ ਤਮਗਾ


ਇਹਨਾਂ ਘਰਾਂ ਵਿੱਚੋਂ ਤਕਰੀਬਨ 272 ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਇਸ ਮੌਕੇ ਓਹੀਓ, ਮਿਸ਼ੀਗਨ ਅਤੇ ਟੈਕਸਾਸ ਤੋਂ ਆਉਣ ਵਾਲੇ ਰਾਸ਼ਟਰੀ ਸਮੂਹਾਂ ਦੇ ਨਾਲ ਤਕਰੀਬਨ 20 ਵੱਖ -ਵੱਖ ਸੰਸਥਾਵਾਂ ਸਹਾਇਤਾ ਲਈ ਸ਼ਾਮਲ ਹੋਈਆਂ ਅਤੇ ਵਲੰਟੀਅਰਾਂ ਨੇ 87 ਰਿਕਵਰੀ ਟੀਮਾਂ ਦੇ ਹਿੱਸੇ ਵਜੋਂ ਕੰਮ ਕੀਤਾ। ਇਹਨਾਂ ਵਲੰਟੀਅਰਾਂ ਅਨੁਸਾਰ ਇਹ ਸਹਾਇਤਾ ਆਉਣ ਵਾਲੇ ਹਫਤਿਆਂ ਜਾਂ ਮਹੀਨਿਆਂ ਤੱਕ ਵੇਵਰਲੀ ਵਿੱਚ ਜਾਰੀ ਰਹੇਗੀ।

ਇਹ ਖ਼ਬਰ ਪੜ੍ਹੋ-  ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਲਈ ਵਨ ਡੇ ਤੇ ਟੀ20 ਟੀਮ ਦਾ ਕੀਤਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News