ਇਟਲੀ ''ਚ ਕਰਵਾਇਆ ਗਿਆ ਵਾਲੀਬਾਲ ਟੂਰਨਾਮੈਂਟ, 1984 ਬੈਰਗਮੋ ਸਪੋਰਟਸ ਕਲੱਬ ਨੇ ਗੱਡੇ ਜਿੱਤ ਦੇ ਝੰਡੇ

Monday, Nov 03, 2025 - 05:23 PM (IST)

ਇਟਲੀ ''ਚ ਕਰਵਾਇਆ ਗਿਆ ਵਾਲੀਬਾਲ ਟੂਰਨਾਮੈਂਟ, 1984 ਬੈਰਗਮੋ ਸਪੋਰਟਸ ਕਲੱਬ ਨੇ ਗੱਡੇ ਜਿੱਤ ਦੇ ਝੰਡੇ

ਮਿਲਾਨ (ਸਾਬੀ ਚੀਨੀਆ)- ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜੀ ਰੱਖਣ ਦੇ ਮੰਤਵ ਨਾਲ ਗੋਲਡੀ ਧਾਰੀਵਾਲ ਕਲੱਬ ਵੱਲੋਂ ਵਾਲੀਬਾਲ ਟੂਰਨਾਮੈਂਟ ਇਟਲੀ ਦੇ ਅਨਾਦੇਲੋ ਵਿਖੇ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਭਰ ਤੋਂ 10 ਟੀਮਾਂ ਨੇ ਭਾਗ ਲਿਆ। 

PunjabKesari

ਇਟਲੀ ਦੇ ਵੱਖ-ਵੱਖ ਖੇਤਰਾਂ ਤੋਂ ਦਰਸ਼ਕ ਇਸ ਟੂਰਨਾਂਮੈਂਟ ਨੂੰ ਦੇਖਣ ਲਈ ਪੁੱਜੇ। ਪ੍ਰਬੰਧਕਾਂ ਵੱਲੋਂ ਖਿਡਾਰੀਆਂ ਅਤੇ ਦਰਸ਼ਕਾਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਇਸ ਟੂਰਨਾਮੈਂਟ ਵਿੱਚ ਕਾਫੀ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਫਾਈਨਲ ਮੁਕਾਬਲਾ 1984 ਬੈਰਗਮੋ ਸਪੋਰਟਸ ਕਲੱਬ ਅਤੇ ਚੜਦੀਕਲਾ ਸਪੋਰਟਸ ਕਲੱਬ ਲੇਨੋ ਦੀ ਟੀਮ ਵਿਚਕਾਰ ਹੋਇਆ।

PunjabKesari

ਫਾਈਨਲ 'ਚ 1984 ਬੈਰਗਮੋ ਸਪੋਰਟਸ ਕਲੱਬ ਦੀ ਟੀਮ ਨੇ ਜਿੱਤ ਦੇ ਝੰਡੇ ਗੱਡੇ ਅਤੇ ਟੂਰਨਾਮੈਂਟ ਦਾ ਪਹਿਲਾ ਇਨਾਮ 1,100 ਯੂਰੋ ਅਤੇ ਕੱਪ ਪ੍ਰਾਪਤ ਕੀਤਾ, ਜੋ ਕਿ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਰੰਮੀ ਅਤੇ ਹੋਰਨਾਂ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ 'ਤੇ ਦਿੱਤਾ ਗਿਆ। ਦੂਸਰੇ ਸਥਾਨ ਲੇਨੋ ਦੀ ਟੀਮ ਨੇ 800 ਯੂਰੋ ਅਤੇ ਕੱਪ ਪ੍ਰਾਪਤ ਕੀਤਾ। ਜੋ ਕਿ ਸਤਨਾਮ ਗਿੱਲ ਅਤੇ ਕਰਮਜੀਤ ਸਿੰਘ ਨਾਗਰੀ ਵੱਲੋਂ ਦਿੱਤਾ ਗਿਆ। 

PunjabKesari

ਖਿਡਾਰੀਆਂ ਅਤੇ ਸਪੋਰਟਰਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਭੰਗੜੇ ਪਾਏ ਗਏ, ਉੱਥੇ ਹੀ ਗੋਲਡੀ ਧਾਰੀਵਾਲ, ਗੁਰਮੀਤ ਸਿੰਘ, ਸੁਚੇਤ ਸਿੰਘ ਬਾਜਵਾ ਅਤੇ ਸਾਥੀਆਂ ਵੱਲੋਂ ਟੂਰਨਾਮੈਂਟ ਦੀ ਸਫਲਤਾ ਦੀ ਖੁਸ਼ੀ ਵਿੱਚ ਆਤਿਸ਼ਬਾਜੀ ਚਲਾਈ ਗਈ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੀ ਪ੍ਰਬੰਧਕ ਕਮੇਟੀ ਅਤੇ ਇਟਾਲੀਅਨ ਕਬੱਡੀ ਫੈਡਰੈਸ਼ਨ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।


author

Harpreet SIngh

Content Editor

Related News