ਗੁਆਟੇਮਾਲਾ ''ਚ ਫੁੱਟਿਆ ਜਵਾਲਾਮੁਖੀ, ਸੈਂਕੜੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ''ਤੇ ਪਹੁੰਚਾਇਆ ਗਿਆ

03/09/2022 12:10:18 PM

ਏਸਕੁਇੰਟਲਾ (ਏਜੰਸੀ): ਗੁਆਟੇਮਾਲਾ ਦੇ 'ਵੋਲਕੈਨੋ ਆਫ ਫਾਇਰ' 'ਚ ਧਮਾਕੇ ਤੋਂ ਬਾਅਦ ਪਹਾੜ ਤੋਂ ਹੇਠਾਂ ਡਿੱਗਣ ਵਾਲੀ ਗਰਮ ਸੁਆਹ ਅਤੇ ਪੱਥਰਾਂ ਵਿਚਕਾਰ ਲਗਭਗ 500 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 2018 'ਚ 'ਵੋਲਕੈਨੋ ਆਫ ਫਾਇਰ' 'ਚ ਵੱਡੇ ਜਵਾਲਾਮੁਖੀ ਫਟਣ ਨਾਲ ਇਹ ਇਲਾਕਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਰਾਸ਼ਟਰੀ ਭੂਚਾਲ ਵਿਗਿਆਨ, ਲਾਵਾ ਵਿਗਿਆਨ, ਮੌਸਮ ਵਿਗਿਆਨ ਅਤੇ ਜਲ ਵਿਗਿਆਨ ਸੰਸਥਾਨ ਦੇ ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜਵਾਲਾਮੁਖੀ ਵਿੱਚ ਹਲਚਲ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਘੱਟਣੀ ਸ਼ੁਰੂ ਹੋਈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭੂਚਾਲ ਅਤੇ ਧੁਨੀ ਸੰਵੇਦਕ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਜਵਾਲਾਮੁਖੀ ਦੇ ਕੇਂਦਰ ਵਿੱਚ ਜੋ ਹਲਚਲ ਬਣੀ ਹੋਈ ਹੈ ਉਹ ਇੱਕ ਹਲਕੇ ਧਮਾਕੇ ਨਾਲ ਸਬੰਧਤ ਹੈ, ਜਿਸ ਦੇ ਨਤੀਜੇ ਵਜੋਂ ਘਾਟੀ ਵਿੱਚ ਗਰਮ ਸੁਆਹ ਅਤੇ ਚੱਟਾਨਾਂ ਨੂੰ ਦਾ ਡਿੱਗਣਾ ਜਾਰੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੀਵ 'ਚ ਏਅਰ ਅਲਰਟ ਦਾ ਐਲਾਨ, ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਨਿਰਦੇਸ਼

ਗੁਆਟੇਮਾਲਾ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਪ੍ਰਭਾਵਿਤ ਖੇਤਰ ਤੋਂ ਬਾਹਰ ਕੱਢੇ ਗਏ ਲੋਕਾਂ ਲਈ ਨੇੜਲੇ ਸ਼ਹਿਰ ਏਸਕੁਇੰਟਲਾ ਵਿੱਚ ਆਸਰਾ ਸਥਲ ਬਣਾਏ ਗਏ ਹਨ। ਸੈਂਟਾ ਲੂਸੀਆ ਕੋਟਜ਼ੁਮਾਲਾਗੁਪਾ ਵਿੱਚ ਜਿਮ ਨੂੰ ਇੱਕ ਆਸਰਾ ਸਥਲ ਵਿੱਚ ਬਦਲ ਦਿੱਤਾ ਗਿਆ ਹੈ, ਜਿੱਥੇ ਸੈਂਕੜੇ ਲੋਕ ਬਿਸਤਰੇ 'ਤੇ ਬੈਠੇ ਇਸ ਘੋਸ਼ਣਾ ਦੀ ਉਡੀਕ ਕਰ ਰਹੇ ਸਨ ਕਿ ਹੁਣ ਉਨ੍ਹਾਂ ਦਾ ਘਰਾਂ ਨੂੰ ਪਰਤਣਾ ਸੁਰੱਖਿਅਤ ਹੈ। 3,763 ਮੀਟਰ ਉੱਚਾ 'ਵੋਲਕੈਨੋ ਆਫ਼ ਫਾਇਰ' ਮੱਧ ਅਮਰੀਕਾ ਦੇ ਸਭ ਤੋਂ ਵੱਧ ਸਰਗਰਮ ਜਵਾਲਾਮੁਖੀਆਂ ਵਿੱਚੋਂ ਇੱਕ ਹੈ। ਇਸ ਵਿੱਚ 2018 ਵਿੱਚ ਜਵਾਲਾਮੁਖੀ ਧਮਾਕੇ ਵਿੱਚ ਘੱਟੋ-ਘੱਟ 194 ਲੋਕ ਮਾਰੇ ਗਏ ਸਨ, ਜਦੋਂ ਕਿ 234 ਹੋਰ ਲਾਪਤਾ ਹੋ ਗਏ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News