ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਖਮਿਆਜ਼ਾ ਭੁਗਤਣਾ ਪਵੇਗਾ : ਵਲਾਦੀਮੀਰ ਪੁਤਿਨ
Monday, Mar 25, 2024 - 12:42 PM (IST)
ਰੂਸ-‘ਐਕਸ’ ’ਤੇ ਪੋਸਟ ਕੀਤੇ ਦੇਸ਼ ਦੇ ਨਾਂ ਸੰਬੋਧਨ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਸਾਰੇ ਲੋਕ, ਜੋ ਇਸ ਅਪਰਾਧ ਲਈ ਜ਼ਿੰਮੇਵਾਰ ਹਨ, ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਅਸੀਂ ਉਨ੍ਹਾਂ ਸਾਰਿਆਂ ਦੀ ਪਛਾਣ ਕਰਾਂਗੇ, ਜੋ ਇਨ੍ਹਾਂ ਅੱਤਵਾਦੀਆਂ ਦੇ ਪਿੱਛੇ ਖੜ੍ਹੇ ਹਨ। ਇਹ ਰੂਸ ਖ਼ਿਲਾਫ਼ ਹਮਲਾ ਹੈ।
ਟੀ. ਏ. ਐੱਸ. ਐੱਸ. ਨੇ ਸ਼ਨੀਵਾਰ ਨੂੰ ਰੂਸ ਦੀ ਸੰਘੀ ਸੁਰੱਖਿਆ ਸੇਵਾ ( ਐੱਫ਼. ਐੱਸ. ਬੀ.) ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਰੂਸੀ ਖ਼ੁਫ਼ੀਆ ਏਜੰਸੀਆਂ ਨੇ 4 ਅੱਤਵਾਦੀਆਂ ਸਮੇਤ 11 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਬਾਰੇ ਦਾਅਵਾ ਹੈ ਕਿ ਉਹ ਕ੍ਰੋਕਸ ਸਿਟੀ ਹਾਲ ’ਤੇ ਹਮਲੇ ਵਿਚ ਸ਼ਾਮਲ ਸਨ। ਇਸ ਦੌਰਾਨ ਪੁਤਿਨ ਨੇ ਹਮਲੇ ’ਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਚਰਚ ’ਚ ਮੋਮਬੱਤੀਆਂ ਜਗਾਈਆਂ।
ਇਹ ਵੀ ਪੜ੍ਹੋ: ਹੋਲਾ-ਮਹੱਲਾ ਵੇਖਣ ਜਾ ਰਹੇ ਦੋ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਮੌਕੇ 'ਤੇ ਹੋਈ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8