ਹੁਣ ਪੁਤਿਨ ਵੀ ਲਗਵਾਉਣਗੇ ''ਸਪੁਤਨਿਕ ਵੀ'' ਵੈਕਸੀਨ ਦਾ ਟੀਕਾ, ਦਿੱਤੀ ਰਸਮੀ ਮਨਜ਼ੂਰੀ
Monday, Dec 28, 2020 - 06:26 PM (IST)
ਮਾਸਕੋ (ਬਿਊਰੋ): ਰੂਸ ਵਿਚ ਕੋਰੋਨਾਵਾਇਰਸ ਦੇ ਲਗਾਤਾਰ ਵੱਧਦੇ ਪ੍ਰਕੋਪ ਦੇ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਵੀ ਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਕ੍ਰੇਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਦੱਸਿਆ ਕਿ ਰਾਸ਼ਟਰਪਤੀ ਪੁਤਿਨ ਨੇ ਖੁਦ ਨੂੰ ਸਪੁਤਨਿਕ ਵੀ ਵੈਕਸੀਨ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਦੇ ਬਾਅਦ ਵੈਕਸੀਨ ਨੂੰ ਲਗਾਏ ਜਾਣ ਤੋਂ ਪਹਿਲਾਂ ਦੀਆਂ ਸਾਰੀਆਂ ਰਸਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਦਸੰਬਰ ਤੋਂ ਰੂਸ ਨੇ ਸਪੁਤਨਿਕ ਵੈਕਸੀਨ ਦੇ ਸਵੈਇਛੁੱਕ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਸੀ।
ਪੁਤਿਨ ਨੇ ਕੀਤੀ ਤਾਰੀਫ
ਪੁਤਿਨ ਨੇ ਸਪੁਤਨਿਕ ਵੀ ਵੈਕਸੀਨ ਦੀ ਤਾਰੀਫ ਕਰਦਿਆਂ ਉਸ ਨੂੰ ਪ੍ਰਭਾਵੀ ਅਤੇ ਸੁਰੱਖਿਅਤ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਅਜਿਹਾ ਕਾਰਨ ਨਹੀਂ ਦਿਸਦਾ, ਜਿਸ ਨਾਲ ਲੱਗੇ ਕਿ ਮੈਨੂੰ ਇਹ ਵੈਕਸੀਨ ਨਹੀਂ ਲਗਵਾਉਣੀ ਚਾਹੀਦੀ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਕਰ ਰਿਹਾ ਹਾਂ। 11 ਅਗਸਤ ਨੂੰ ਸਪੁਤਨਿਕ ਵੀ ਵੈਕਸੀਨ ਦੇ ਲਾਂਚਿੰਗ ਦੇ ਦਿਨ ਵੀ ਪੁਤਿਨ ਨੇ ਇਸ ਦੀ ਤਾਰੀਫ ਕਰਦਿਆਂ ਇਸ ਨੂੰ ਸੁਰੱਖਿਅਤ ਦੱਸਿਆ ਸੀ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਆਕਸਫੋਰਡ ਕੋਰੋਨਾ ਟੀਕੇ ਦੀ ਸਪਲਾਈ ਲਈ 10,000 ਮੈਡੀਕਲ ਵਲੰਟੀਅਰਾਂ ਦੀ ਭਰਤੀ
ਕੀਤਾ ਗਿਆ ਇਹ ਦਾਅਵਾ
ਕੁਝ ਹੀ ਦਿਨ ਪਹਿਲਾਂ ਰੂਸੀ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਉਸ ਦੀ ਕੋਰੋਨਾਵਾਇਰਸ ਵੈਕਸੀਨ ਬਜ਼ੁਰਗਾਂ 'ਤੇ ਅਸਰਦਾਰ ਹੈ। ਜਿਸ ਦੇ ਬਾਅਦ ਸਿਹਤ ਮੰਤਰਾਲੇ ਨੇ ਆਪਣੀ ਵੈਬਸਾਈਟ 'ਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸੋਮਵਾਰ ਤੋਂ ਵੈਕਸੀਨੇਸ਼ਨ ਦੇ ਲਈ ਅਰਜ਼ੀ ਦੇਣ ਲਈ ਕਿਹਾ ਹੈ। ਇਸ ਮਗਰੋਂ ਇਸ ਵੈਕਸੀਨ ਨੂੰ ਹੁਣ ਬਜ਼ੁਰਗਾਂ ਨੂੰ ਵੀ ਦੇਣ ਦੀ ਸ਼ੁਰੂਆਤ ਕੀਤੀ ਜਾਵੇਗੀ।
92 ਫੀਸਦੀ ਅਸਰਦਾਰ ਹੈ ਵੈਕਸੀਨ
ਸਪੁਤਨਿਕ ਵੀ ਨੂੰ ਬਣਾਉਣ ਵਾਲੀ ਕੰਪਨੀ ਗਾਮਲੇਯਾ ਰਿਸਰਚ ਸੈਂਟਰ ਫੌਰ ਐਪਿਡੇਮਿਓਲੋਜੀ ਐਂਡ ਮਾਇਕ੍ਰੋਬਾਇਓਲੋਜੀ ਨੇ ਦੱਸਿਆ ਸੀ ਕਿ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਦੇ ਡਾਟਾ ਦੇ ਤਿੰਨ ਫਾਈਨਲ ਕੰਟਰੋਲ ਪੁਆਇੰਟ ਦਾ ਵਿਸ਼ਲੇਸ਼ਣ ਕਰਨ ਦੇ ਬਾਅਦ ਇਹ ਨਤੀਜਾ ਸਾਹਮਣੇ ਆਇਆ ਹੈ। ਪਹਿਲਾਂ ਕੰਟਰੋਲ ਪੁਆਇੰਟ ਵਿਚ ਵੈਕਸੀਨ ਦਾ 92 ਫੀਸਦੀ ਅਸਰ ਦਿਸਿਆ ਜਦਕਿ ਦੂਜੇ ਕੰਟਰੋਲ ਪੁਆਇੰਟ ਵਿਚ ਇਹ ਅੰਕੜਾ 91.4 ਫੀਸਦੀ ਆਇਆ। ਵੈਕਸੀਨ ਵਿਚ ਕੋਰੋਨਾਵਾਇਰਸ ਦੇ ਗੰਭੀਰ ਮਾਮਲਿਆ ਦੇ ਖਿਲਾਫ਼ 100 ਫੀਸਦੀ ਅਸਰ ਦਿਖਾਇਆ ਹੈ। ਕੰਪਨੀ ਦੇ ਮੁਤਾਬਕ, ਵੈਕਸੀਨ ਦੇ ਕਲੀਨਿਕਲ ਟ੍ਰਾਇਲ ਦਾ ਡਾਟਾ ਜਲਦੀ ਹੀ ਵੱਕਾਰੀ ਸਾਈਂਸ ਜਨਰਲਜ਼ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ।