ਟਾਈਪ 2 ਡਾਇਬਿਟੀਜ਼ ਨੂੰ ਵਧਣ ਤੋਂ ਰੋਕ ਸਕਦੈ ਵਿਟਾਮਿਨ ਡੀ ਸਪਲੀਮੈਂਟ

07/27/2019 7:26:58 PM

ਲੰਡਨ— ਕਈ ਸਟੱਡੀਜ਼ 'ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਵਿਟਾਮਿਨ ਡੀ ਦੇ ਲੋਅ ਲੈਵਲ ਨਾਲ ਟਾਈਪ 2 ਡਾਇਬਿਟੀਜ਼ ਹੋਣ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ 'ਚ ਜੇਕਰ ਵਿਟਾਮਿਨ ਡੀ ਸਪਲੀਮੈਂਟਸ ਦੇ ਹਾਈ ਡੋਜ਼ ਦਾ ਸੇਵਨ ਕੀਤਾ ਜਾਵੇ ਤਾਂ ਡਾਇਬਿਟੀਜ਼ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।

ਜੇਕਰ ਤੁਸੀਂ ਵੈਸੇ ਮਰੀਜ਼ ਹੋ ਜਿਨ੍ਹਾਂ ਨੂੰ ਹਾਲ ਹੀ ਵਿਚ ਟਾਈਪ 2 ਡਾਇਬਿਟੀਜ਼ ਡਾਇਗਨੋਜ਼ ਹੋਇਆ ਹੈ ਤਾਂ ਫਿਰ ਤੁਸੀਂ ਡਾਇਬਿਟੀਜ਼ ਤੋਂ ਪਹਿਲਾਂ ਵਾਲੀ ਯਾਨੀ ਪ੍ਰੀ-ਡਾਇਬਿਟੀਜ਼ ਦੀ ਸਟੇਜ 'ਚ ਹੋ ਤਾਂ ਤੁਹਾਡੇ ਲਈ ਸਪਲੀਮੈਂਟ ਦੇ ਦੌਰ 'ਤੇ ਵਿਟਾਮਿਨ ਡੀ ਦੀਆਂ ਗੋਲੀਆਂ ਫਾਇਦੇਮੰਦ ਸਾਬਿਤ ਹੋ ਸਕਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਵਿਟਾਮਿਨ ਡੀ ਸਪਲੀਮੈਂਟ ਡਾਇਬਿਟੀਜ਼ ਨੂੰ ਹੋਰ ਵੱਧਣ ਤੋਂ ਰੋਕ ਦਿੰਦਾ ਹੈ। ਯੂਰੋਪੀਅਨ ਜਰਨਲ ਆਫ ਇੰਡੋਕ੍ਰਿਨੋਲਾਜੀ 'ਚ ਛਪੇ ਇਕ ਸਟੱਡੀ ਦੇ ਨਤੀਜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ।

ਇਸ ਸਟੱਡੀ ਦੇ ਨਤੀਜੇ ਦੱਸਦੇ ਹਨ ਕਿ ਵਿਟਾਮਿਨ ਡੀ ਸਪਲੀਮੈਂਟ ਦਾ ਹਾਈ ਡੋਜ਼ ਗੁਲੂਕੋਜ਼ ਮੈਟਾਬਾਲਿਜ਼ਮ ਨੂੰ ਵਧਾਉਂਦਾ ਹੈ ਜਿਸ ਨਾਲ ਡਾਇਬਿਟੀਜ਼ ਦੇ ਵੱਧਣ 'ਤੇ ਰੋਕ ਲੱਗ ਜਾਂਦੀ ਹੈ। ਦਰਅਸਲ, ਟਾਈਪ 2 ਡਾਇਬਿਟੀਜ਼ ਇਕ ਅਜਿਹੀ ਬੀਮਾਰੀ ਹੈ ਜੋ ਇਸ ਸਮੇਂ ਦੁਨੀਆਭਰ 'ਚ ਤੇਜ਼ੀ ਨਾਲ ਫੈਲ ਰਹੀ ਹੈ। ਇਕ ਵਾਰ ਤੁਹਾਨੂੰ ਟਾਈਪ 2 ਡਾਇਬਿਟੀਜ਼ ਹੋ ਗਿਆ ਤਾਂ ਉਸਦੇ ਬਾਅਦ ਤੁਹਾਨੂੰ ਨਰਵਸ ਡੈਮੇਜ, ਅੰਨ੍ਹਾਪਣ, ਕਿਡਨੀ ਫੇਲੀਅਰ ਅਤੇ ਹਾਰਟ ਡਿਜ਼ੀਜ਼ ਵਰਗੀਆਂ ਕਈ ਗੰਭੀਰ ਬੀਮਾਰੀਆਂ ਹੋਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।

ਵਿਟਾਮਿਨ ਡੀ ਦੀ ਕਮੀ ਕਾਰਨ ਡਾਇਬਿਟੀਜ਼ ਦਾ ਖਤਰਾ
ਉਂਝ ਲੋਕ ਜੋ ਪ੍ਰੀ-ਡਾਇਬਿਟੀਜ਼ ਸਟੇਜ 'ਚ ਹੁੰਦੇ ਹਨ ਯਾਨੀ ਜਿਨ੍ਹਾਂ ਵਿਚ ਟਾਈਪ 2 ਡਾਇਬਿਟੀਜ਼ ਵਿਕਸਤ ਹੋਣ ਦਾ ਰਿਸਕ ਜ਼ਿਆਦਾ ਹੁੰਦਾ ਹੈ ਉਨ੍ਹਾਂ ਵਿਚ ਮੋਟਾਪਾ ਅਤੇ ਫੈਮਿਲੀ ਹਿਸਟਰੀ ਵਰਗੇ ਕਈ ਫੈਕਟਰਜ਼ ਦੇਖਣ ਨੂੰ ਮਿਲਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਹੋਈਆਂ ਕਈ ਸਟੱਡੀਜ਼ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਵਿਟਾਮਿਨ ਡੀ ਦੇ ਲੋਅ ਲੈਵਲ ਕਾਰਣ ਟਾਈਪ 2 ਡਾਇਬਿਟੀਜ਼ ਹੋਣ ਦਾ ਖਤਰਾ ਵਧ ਜਾਂਦਾ ਹੈ।

ਸਪਲੀਮੈਂਟ ਲੈਣ ਤੋਂ ਪਹਿਲਾਂ ਅਤੇ ਬਾਅਦ 'ਚ ਕੀਤੀ ਗਈ ਜਾਂਚ
ਇਹ ਜਾਣਨ ਲਈ ਕਿ ਪ੍ਰੀ-ਡਾਇਬਿਟੀਜ਼ ਜਾਂ ਹਾਲ ਹੀ 'ਚ ਡਾਇਬਿਟੀਜ਼ ਹੋਣ 'ਤੇ ਵਿਟਾਮਿਨ ਡੀ. ਸਪਲੀਮੈਂਟੈਸ਼ਨ ਦਾ ਕੀ ਅਸਰ ਪੈਂਦਾ ਹੈ। ਸਟੱਡੀ 'ਚ ਸ਼ਾਮਲ ਉਮੀਦਵਾਰਾਂ ਦੇ ਇੰਸੁਲਿਨ ਫੰਕਸ਼ਨ ਅਤੇ ਗੁਲੂਕੋਜ਼ ਮੈਟਾਬਾਲਿਜ਼ਮ ਨੂੰ ਵਿਟਾਮਿਨ ਡੀ ਦਾ ਲੈਵਲ ਘੱਟ ਸੀ ਪਰ ਵਿਟਾਮਿਨ ਡੀ ਸਪਲੀਮੈਂਟ ਦਾ ਸੇਵਨ 6 ਮਹੀਨੇ ਬਾਅਦ ਉਨ੍ਹਾਂ ਦੇ ਮਸਲ ਟਿਸ਼ੂ 'ਚ ਇੰਸੁਲਿਨ ਦਾ ਐਕਸ਼ਨ ਵਧ ਗਿਆ।


Baljit Singh

Content Editor

Related News