ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ ਦਾ ਵੀਜ਼ਾ ਹੋਇਆ ਰੱਦ, ਦਿਓਲ ਨੇ ਕਿਹਾ- ''ਭਾਰਤ ਸਰਕਾਰ ਨੇ ਦਿੱਤਾ ਨਵੇਂ ਸਾਲ ਦਾ ਤੋਹਫਾ''

Thursday, Jan 18, 2024 - 05:39 AM (IST)

ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ ਦਾ ਵੀਜ਼ਾ ਹੋਇਆ ਰੱਦ, ਦਿਓਲ ਨੇ ਕਿਹਾ- ''ਭਾਰਤ ਸਰਕਾਰ ਨੇ ਦਿੱਤਾ ਨਵੇਂ ਸਾਲ ਦਾ ਤੋਹਫਾ''

ਲੰਡਨ (ਸਰਬਜੀਤ ਸਿੰਘ ਬਨੂੜ)- ਭਾਰਤੀ ਅੰਬੈਸੀ ਨੇ ਯੂਕੇ ਸਿੱਖ ਆਗੂ ਨੂੰ ਭਾਰਤ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਦੇ ਸ਼ੱਕ ਵਿੱਚ ਜਾਰੀ ਕੀਤਾ 5 ਸਾਲਾ ਈ-ਵੀਜ਼ਾ ਰੱਦ ਕਰ ਦਿੱਤਾ ਹੈ। ਬ੍ਰਿਟਿਸ਼ ਸਿੱਖ ਕੌਂਸਲ ਯੂਕੇ ਦੇ ਮੁੱਖ ਸੇਵਾਦਾਰ ਤਰਸੇਸ ਸਿੰਘ ਦਿਓਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਈ-ਵੀਜ਼ਾ ਰੱਦ ਕਰਕੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। 

ਜ਼ਿਕਰਯੋਗ ਹੈ ਕਿ ਤਰਸੇਮ ਸਿੰਘ ਦਿਓਲ ਭਾਰਤ ਵਿੱਚ ਸਿੱਖ ਕੋਮ ਵੱਲੋਂ ਵਿਸਰ ਚੁੱਕੇ ਸਿਕਲੀਗਰ ਵਣਜਾਰਾ, ਰਵਿਦਾਸ ਸਿੱਖਾਂ ਲਈ ਪਿਛਲੇ 25 ਸਾਲਾਂ ਤੋਂ ਪੰਥਕ ਸੇਵਾ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੇ ਰਹਿਣ-ਸਹਿਣ, ਪੜ੍ਹਨ ਦੇ ਇੰਤਜ਼ਾਮ ਦੇ ਨਾਲ ਹਰੇਕ ਪਿੰਡ ਵਿੱਚ ਸਿੱਖੀ ਦੇ ਪ੍ਰਚਾਰ ਪਸਾਰ ਲਈ ਗੁਰਦੁਆਰਾ ਸਾਹਿਬ ਬਣਾ ਕੇ ਦਿੱਤੇ ਗਏ ਹਨ ਅਤੇ ਕਪੂਰਥਲਾ ਵਿੱਚ ਟਰੱਸਟ ਅਧੀਨ ਬ੍ਰਿਟਿਸ਼ ਸਿੱਖ ਸਕੂਲ ਚਲਾ ਰਹੇ ਹਨ। 

ਇਹ ਵੀ ਪੜ੍ਹੋ- ਲੁਧਿਆਣਾ ਰੇਲਵੇ ਸਟੇਸ਼ਨ ਦੀ ਡਿਸਪਲੇ ਹੋਈ ਖ਼ਰਾਬ, ਯਾਤਰੀਆਂ ਨੂੰ ਕਰਨਾ ਪੈ ਰਿਹੈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ

ਤਰਸੇਮ ਸਿੰਘ ਨੂੰ ਬਰਮਿੰਘਮ ਸਥਿਤ ਭਾਰਤੀ ਅੰਬੈਸੀ ਵੱਲੋਂ ਜਨਵਰੀ 2023 ਵਿੱਚ ਪੰਜ ਸਾਲ ਦਾ ਈ-ਵੀਜ਼ਾ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ ਜਨਵਰੀ 2028 ਵਿੱਚ ਸਮਾਪਤ ਹੋਣੀ ਹੈ। ਤਰਸੇਮ ਸਿੰਘ ਨੂੰ ਵੀਜ਼ਾ ਰੱਦ ਕਰਨ ਲਈ ਈ-ਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ। ਦਿਉਲ ਨੇ ਕਿਹਾ ਕਿ ਪੰਜਾਬ ਵਿੱਚ ਖੂਫੀਆ ਏਜੰਸੀਆਂ ਦੇ ਉੱਚ ਅਧਿਕਾਰੀ ਕਿਸਾਨ ਮੋਰਚੇ ਵਿੱਚ ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 5 ਕਰੋੜ ਰੁਪਏ ਖ਼ਰਚਣ ‘ਤੇ ਲਗਾਤਾਰ ਇਤਰਾਜ ਕਰ ਰਹੇ ਸਨ ਅਤੇ ਪੰਜਾਬ ਤੇ ਭਾਰਤ ਵਿੱਚ ਕੀਤੇ ਜਾ ਰਹੇ ਸਿੱਖੀ ਦੇ ਪ੍ਰਚਾਰ ਨੂੰ ਮੁਕੰਮਲ ਰੋਕਣ ਦਾ ਦਬਾਅ ਬਣਾਇਆ ਗਿਆ ਸੀ। 

ਦਿਓਲ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸਾਨ ਮੋਰਚੇ 'ਤੇ ਲੰਗਰ ਲਗਾਉਣਾ ਤੇ ਗਰੀਬ ਸਿੱਖਾਂ ਦਾ ਹੱਥ ਫੜਣਾ ਮਹਿੰਗਾ ਪਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੀ.ਆਰ.ਪੀ.ਐੱਫ. ਅਤੇ ਇਨਕਮ ਟੈਕਸ ਮਹਿਕਮੇ ਦੇ ਸੌ ਦੇ ਕਰੀਬ ਉੱਚ ਅਧਿਕਾਰੀਆਂ ਨੇ ਬ੍ਰਿਟਿਸ਼ ਸਿੱਖ ਸਕੂਲ 'ਤੇ ਧਾਵਾ ਬੋਲ ਰਿਕਾਰਡ ਚੈੱਕ ਕੀਤਾ ਸੀ ਜਿੱਥੇ ਸਰਕਾਰ ਨੂੰ ਕੋਈ ਇਤਰਾਜ਼ਯੋਗ ਸਾਮਾਨ ਨਹੀਂ ਮਿਲਿਆ। ਪਰੰਤੂ ਪੰਜਾਬ ਤੋਂ ਯੂਕੇ ਆਉਣ 'ਤੇ ਇੰਗਲੈਂਡ ਵਿੱਚ ਭਾਰਤ ਤੋਂ ਵੱਖ ਦੇਸ਼ ਖਾਲਿਸਤਾਨ ਬਣਾਉਣ ਦੀਆਂ ਗਤੀਵਿਧੀਆਂ ਤੇ ਮਨੁੱਖੀ ਹੱਕਾਂ ਲਈ ਹੁੰਦੇ ਰੋਸ ਮੁਜਹਾਰਿਆ ਵਿੱਚ ਅੱਗੇ ਹੋ ਕੇ ਆਵਾਜ਼ ਬੁਲੰਦ ਕਰਨ ਕਾਰਨ ਉਨ੍ਹਾਂ ਦਾ ਵੀਜ਼ਾ ਰੱਦ ਕਰਨ ਦਾ ਤੋਹਫ਼ਾ ਦਿੱਤਾ ਗਿਆ। 

ਇਹ ਵੀ ਪੜ੍ਹੋ- ਪੂਨੀ ਸਵੀਟ ਸ਼ਾਪ ਲੁੱਟਣ ਆਏ ਲੁਟੇਰਿਆਂ ਨੇ ਚਲਾਈ ਗੋਲੀ, ਘਟਨਾ CCTV 'ਚ ਹੋਈ ਕੈਦ

25 ਸਾਲਾਂ ਤੋਂ ਲਗਾਤਾਰ ਪੰਜਾਬ ਜਾ ਕੇ ਕਰੋੜਾਂ ਰੁਪਏ ਖ਼ਰਚਣ ਵਾਲੇ ਸ਼ਖ਼ਸ ਨੂੰ ਮਾਤ ਭੂਮੀ ਤੋਂ ਦੂਰ ਕਰਨਾ ਕਿੱਥੋਂ ਤੱਕ ਸਹੀ ਹੋਵੇਗਾ ਜਦੋਂ ਕਿ ਭਾਰਤ ਸਰਕਾਰ ਵੱਲੋਂ ਵਿਦੇਸ਼ੀ ਧਰਤੀ ਤੋਂ ਦਰਜਨਾਂ ਸਿੱਖ ਆਗੂਆਂ ਨੂੰ ਮੁੱਖ ਧਾਰਾ ਵਿੱਚ ਸ਼ਾਮਿਲ ਕੀਤਾ ਗਿਆ ਹੈ ਪਰੰਤੂ ਬੀਤੇ ਦਿਨੀਂ ਡੀ.ਜੀ.ਪੀ. ਪੰਜਾਬ ਵੱਲੋਂ ਮੁੱਖ ਧਾਰਾ ਵਿੱਚ ਆਏ ਯੂਕੇ ਨਿਵਾਸੀ ਦੀ ਗ੍ਰਿਫ਼ਤਾਰੀ ਨੂੰ ਵਧਾ ਚੜਾ ਪੇਸ਼ ਕੀਤਾ ਗਿਆ ਸੀ।

ਪਰ ਕੁਝ ਦਿਨਾਂ ਬਾਅਦ ਉਸ ਸ਼ਖ਼ਸ ਨੂੰ ਐੱਨ.ਆਈ.ਏ. ਦੀ ਸਿਫਾਰਸ਼ 'ਤੇ ਛੱਡ ਦਿੱਤਾ ਗਿਆ ਤੇ ਐੱਨ.ਆਈ.ਏ. ਵੱਲੋਂ ਦਿੱਲੀ ਹਵਾਈ ਅੱਡੇ 'ਤੇ ਗ੍ਰਿਫ਼ਤਾਰ ਕੀਤੇ ਯੂਕੇ ਸਿੱਖ ਆਗੂ ਨੂੰ ਵੀ ਛੱਡ ਦਿੱਤਾ ਗਿਆ ਸੀ ਜੋ ਬਰਤਾਨੀਆਂ ਨਾਗਰਿਕ ਸੀ। ਸੂਤਰਾਂ ਮੁਤਾਬਕ ਭਾਰਤ ਸਰਕਾਰ ਵੱਲੋਂ ਵਿਦੇਸ਼ੀ ਧਰਤੀ 'ਤੇ ਵਿਚਰ ਕੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਲੋਕਾਂ ਨੂੰ ਪੰਜਾਬ ਦੀ ਧਰਤੀ 'ਤੇ ਆਉਣ ਲਈ ਲਗਾਤਾਰ ਵੀਜ਼ੇ ਰੱਦ ਕੀਤੇ ਜਾ ਰਹੇ ਹਨ ਜਿਸ ਵਿੱਚ ਕਈ ਕੌਂਸਲਰ ਤੇ ਸਾਬਕਾ ਕੌਂਸਲਰ ਵੀ ਸ਼ਾਮਿਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News