ਲੰਡਨ ''ਚ ਲੇਬਰ ਪਾਰਟੀ ਦੇ ਉਮੀਦਵਾਰ ਵਰਿੰਦਰ ਸ਼ਰਮਾ ਨੂੰ ਪੰਜਾਬੀਆਂ ਵਲੋਂ ਭਰਵਾਂ ਸਮਰਥਨ
Thursday, Jun 01, 2017 - 03:26 PM (IST)

ਲੰਡਨ, (ਰਾਜਵੀਰ ਸਮਰਾ )— ਬਰਤਾਨਵੀ ਸੰਸਦੀ ਚੋਣਾਂ ਲਈ 'ਈਲਿੰਗ ਸਾਊਥਾਲ ਪਾਰਲੀਮਾਨੀ ਹਲਕੇ' ਦੇ ਲੇਬਰ ਪਾਰਟੀ ਦੇ ਉਮੀਦਵਾਰ ਵਰਿੰਦਰ ਸ਼ਰਮਾ ਰਾਮਗੜ੍ਹੀਆ ਸਭਾ ਸਾਊਥਾਲ ਦੇ ਸੱਦੇ 'ਤੇ ਗੁਰੂ ਘਰ ਦਰਸ਼ਨ ਕਰਨ ਪਹੁੰਚੇ ਅਤੇ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਵਰਿੰਦਰ ਸ਼ਰਮਾ ਨੇ ਕਿਹਾ ਕਿ ਸੰਗਤਾਂ ਨੂੰ ਆਪਣੇ ਵੋਟ ਦਾ ਹੱਕ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ । ਉਹ ਪਿਛਲੇ ਚਾਰ ਦਹਾਕਿਆਂ ਤੋਂ ਵੀ ਵਧ ਸਮੇਂ ਤੋਂ ਰਾਜਨੀਤਕ ਪਿੜ ਵਿਚ ਇਲਾਕਾ ਨਿਵਾਸੀਆਂ ਦੀ ਸੇਵਾ 'ਚ ਜੁੱਟੇ ਹੋਏ ਹਨ। ਉਨ੍ਹਾਂ ਹਮੇਸ਼ਾ ਸਮਾਜ ਦੀ ਬਿਹਤਰੀ ਭਲੇ ਅਤੇ ਭਾਈਵਾਲਤਾ ਲਈ ਕੰਮ ਕੀਤਾ ਹੈ। ਉਹ ਇਕ ਚੰਗੀਆਂ ਕਦਰਾਂ-ਕੀਮਤਾਂ ਵਾਲੇ ਸਮਾਜ ਦੀ ਉਸਾਰੀ ਅਤੇ ਬਰਕਰਾਰੀ ਲਈ ਕੰਮ ਕਰਦੇ ਰਹਿਣਗੇ। ਇਸ ਮੌਕੇ ਗੁਰੂ ਘਰ ਦੇ ਟਰੱਸਟ ਦੇ ਚੇਅਰਮੈਨ ਸੰਤੋਖ ਸਿੰਘ ਉੱਭੀ ਨੇ ਸ੍ਰੀ ਸ਼ਰਮਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਸ਼੍ਰੀ ਸ਼ਰਮਾ ਨੇ ਸੰਗਤਾਂ ਅਤੇ ਪ੍ਰਬੰਧਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਗੁਰੂ ਘਰ ਦੇ ਮੀਤ ਸਕੱਤਰ ਸੁਰਿੰਦਰ ਸਿੰਘ ਸੋਹਲ ਅਤੇ ਹੋਰ ਅਹੁਦੇਦਾਰ ਤੋਂ ਇਲਾਵਾ ਇਸ ਸਮੇਂ ਚੋਣ ਮੁਹਿੰਮ ਮੈਨੇਜਰ ਕਰਮ ਮੋਹਨ, ਡਾ. ਸ਼ਮਿੰਦਰ ਸਿੰਘ ਮਾਰਵੇ, ਕਾਸਲਰ ਸਵਰਨ ਸਿੰਘ ਕੰਗ, ਕਾਸਲਰ ਮਹਿੰਦਰ ਕੌਰ ਮਿੱਢਾ, ਕਾਸਲਰ ਧਾਮੀ, ਜਸਵੰਤ ਸਿੰਘ ਠੇਕੇਦਾਰ, ਪ੍ਰਮਿੰਦਰ ਸਿੰਘ ਬੱਲ, ਮਿ: ਮਿੱਡਾ, ਜਸਪਾਲ ਸਿੰਘ ਭੰਮਰਾ, ਦਿਲਬਾਗ ਸਿੰਘ ਚਾਨਾ, ਪ੍ਰੀਤਮ ਸਿੰਘ ਬਰਾੜ ਆਦਿ ਹਾਜ਼ਰ ਸਨ।