ਬ੍ਰਿਟੇਨ 'ਚ ਸਥਾਨਕ ਵਸਨੀਕ ਵੱਲੋਂ ਬਜ਼ੁਰਗ ਸਿੱਖ 'ਤੇ ਹਮਲਾ, ਭਾਈਚਾਰੇ ਨੇ ਮੰਗਾਈ ਮੁਆਫ਼ੀ (ਵੀਡੀਓ)
Wednesday, Aug 03, 2022 - 03:44 PM (IST)
ਲੰਡਨ (ਬਿਊਰੋ): ਬ੍ਰਿਟੇਨ ਦੇ ਬਰਮਿੰਘਮ ਨੇੜੇ ਇੱਕ ਕਸਬੇ ਵਿੱਚ ਇੱਕ ਬਜ਼ੁਰਗ ਸਿੱਖ ਨੂੰ ਇੱਕ ਸਥਾਨਕ ਨਿਵਾਸੀ ਦੁਆਰਾ ਵਾਰ-ਵਾਰ ਮੁੱਕਾ ਮਾਰਿਆ ਗਿਆ ਅਤੇ ਧਮਕੀ ਦਿੱਤੀ ਗਈ। ਇਸ ਘਟਨਾ ਸਬੰਧੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਘਟਨਾ ਦੇ ਬਾਅਦ ਸਥਾਨਕ ਸਿੱਖ ਸਥਾਨਕ ਨਿਵਾਸੀ ਦੇ ਘਰ ਦੇ ਬਾਹਰ ਇਕੱਠੇ ਹੁੰਦੇ ਹਨ ਅਤੇ ਉਸ ਨੂੰ ਪੀੜਤ ਤੋਂ ਮੁਆਫ਼ੀ ਮੰਗਣ ਲਈ ਕਹਿੰਦੇ ਹਨ। ਇਸ ਦੌਰਾਨ ਇੱਕ ਸਿੱਖ ਨੇ ਸਥਾਨਕ ਨਿਵਾਸੀ ਨੂੰ ਧੱਕਾ ਵੀ ਦਿੱਤਾ। ਯੂਕੇ ਸਥਿਤ ਹਰਮੀਤ ਸਿੰਘ ਭਕਨਾ ਨੇ ਦੱਸਿਆ ਕਿ ਇਹ ਘਟਨਾ 29 ਜੁਲਾਈ ਨੂੰ ਡਿਕਨਸਨ ਡਰਾਈਵ, ਵਾਲਸਾਲ ਵਿੱਚ ਵਾਪਰੀ ਸੀ।
ਇਸ ਘਟਨਾ ਦਾ ਵੀਡੀਓ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ, ਜਿਸ ਵਿਚ ਟੌਪਲੈੱਸ ਵਿਅਕਤੀ ਨੂੰ ਬਜ਼ੁਰਗ ਸਿੱਖ ਆਦਮੀ ਨੂੰ ਧਮਕਾਉਂਦਾ ਦੇਖਿਆ ਜਾ ਸਕਦਾ ਹੈ, ਜੋ ਉਸ ਦੇ ਕਿਚਨ ਗਾਰਡਨ ਵਿੱਚ ਕੰਮ ਰਿਹਾ ਸੀ। ਕੁਝ ਸਕਿੰਟਾਂ ਬਾਅਦ ਸਥਾਨਕ ਨਿਵਾਸੀ ਨੇ ਇੱਕ ਕੁਦਾਲ ਚੁੱਕੀ ਅਤੇ ਸਿੱਖ ਵਿਅਕਤੀ ਨੂੰ ਮਾਰਨ ਦੀ ਧਮਕੀ ਦਿੱਤੀ।ਸਥਾਨਕ ਨਿਵਾਸੀ ਨੇ ਫਿਰ ਕੁਦਾਲ ਸੁੱਟੀ ਅਤੇ ਸਿੱਖ ਵਿਅਕਤੀ ਨੂੰ ਵਾਰ-ਵਾਰ ਇੰਨੇ ਜ਼ੋਰ ਨਾਲ ਮੁੱਕੇ ਮਾਰੇ ਕਿ ਉਸ ਦੀ ਪੱਗ ਉਤਰ ਗਈ। ਡਰੇ ਹੋਏ ਸਿੱਖ ਵਿਅਕਤੀ ਨੇ ਫਿਰ ਆਪਣੀ ਪੱਗ ਚੁੱਕ ਕੇ ਸਿਰ 'ਤੇ ਬੰਨ੍ਹ ਲਈ, ਜਦਕਿ ਸਥਾਨਕ ਨਿਵਾਸੀ ਉਸ ਨੂੰ ਧਮਕੀਆਂ ਦੇਣ ਤੋਂ ਬਾਅਦ ਉੱਥੋਂ ਚਲਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ -ਪੇਲੋਸੀ ਦੀ ਤਾਈਵਾਨ ਯਾਤਰਾ ਨਾਲ ਭੜਕਿਆ ਡ੍ਰੈਗਨ, ਧਮਕਾਉਣ ਲਈ ਸਮੁੰਦਰ ਕਿਨਾਰੇ ਭੇਜੇ ਟੈਂਕ (ਵੀਡੀਓ)
ਸੂਤਰਾਂ ਨੇ ਦੱਸਿਆ ਕਿ ਘਟਨਾ ਬਾਰੇ ਸਥਾਨਕ ਸਿੱਖਾਂ ਨੂੰ ਪਤਾ ਲੱਗਣ ਤੋਂ ਬਾਅਦ ਉਹ ਇਕੱਠੇ ਹੋਏ ਅਤੇ ਸਥਾਨਕ ਨਿਵਾਸੀ ਦੇ ਘਰ ਗਏ ਅਤੇ ਉਸ ਤੋਂ ਮੁਆਫ਼ੀ ਮੰਗਣ ਲਈ ਕਿਹਾ। ਵੀਡੀਓ ਵਿਚ ਟੌਪਲੇਸ ਵਿਅਕਤੀ ਦਰਵਾਜ਼ੇ 'ਤੇ ਖੜ੍ਹਾ ਦਿਖਾਈ ਦੇ ਰਿਹਾ ਹੈ, ਜਦੋਂ ਕਿ ਸਿੱਖਾਂ ਦਾ ਇਕ ਸਮੂਹ ਉਸ ਦਾ ਮੁਕਾਬਲਾ ਕਰਦਾ ਹੈ। ਵੀਡੀਓ ਵਿੱਚ ਉਹ ਕਹਿੰਦਾ ਹੈ: "ਮੈਂ ਮੁਆਫ਼ੀ ਮੰਗਦਾ ਹਾਂ।" ਪਰ ਫਿਰ ਇੱਕ ਵਿਅਕਤੀ ਉਸਨੂੰ ਇੱਕ ਸਿੱਖ ਵਿਅਕਤੀ ਦੀ ਪੱਗ ਉਤਾਰਨ ਲਈ ਮੁਆਫ਼ੀ ਮੰਗਣ ਲਈ ਕਹਿੰਦਾ ਹੈ। ਉਹ ਫਿਰ ਮੁਆਫ਼ੀ ਨੂੰ ਦੁਹਰਾਉਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਅਜਿਹਾ ਦੁਬਾਰਾ ਨਹੀਂ ਕਰੇਗਾ। ਵੀਡੀਓ ਵਿੱਚ ਇੱਕ ਵਿਅਕਤੀ ਸਥਾਨਕ ਨਿਵਾਸੀ ਨੂੰ ਮੁੱਕਾ ਮਾਰਦਾ ਅਤੇ ਉਸਦੇ ਦਰਵਾਜ਼ੇ ਨੂੰ ਵੀ ਮਾਰਦਾ ਦੇਖਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵੈਸਟ ਮਿਡਲੈਂਡਜ਼ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਦਿਲ ਦਹਿਲਾ ਦੇਣ ਵਾਲਾ ਮਾਮਲਾ, ਪਤਨੀ ਅਤੇ ਬੱਚਿਆਂ ਨੂੰ 17 ਸਾਲ ਤੱਕ ਬਣਾਇਆ ਬੰਧਕ
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।