ਬੰਗਲਾਦੇਸ਼ ’ਚ ਨਹੀਂ ਰੁਕ ਰਿਹਾ ਹਿੰਸਾ ਦਾ ਦੌਰ, 2 ਹਿੰਦੂਆਂ ਦਾ ਕਤਲ

10/17/2021 5:25:30 PM

ਢਾਕਾ (ਏ. ਐੱਨ. ਆਈ.)-ਬੰਗਲਾਦੇਸ਼ ’ਚ ਮੁਸਲਿਮ ਹਮਲਾਵਰਾਂ ਵਲੋਂ ਦੁਰਗਾ ਪੂਜਾ ਦੇ ਪੰਡਾਲ ਅਤੇ ਮੂਰਤੀਆਂ ਨੂੰ ਤੋੜਨ ਤੋਂ ਬਾਅਦ ਵੀ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਹਿੰਸਾ ਦਾ ਦੌਰ ਨਹੀਂ ਰੁਕਿਆ ਹੈ। ਸ਼ਨੀਵਾਰ 2 ਹਿੰਦੂ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਮੁੰਸ਼ੀਗੰਜ ਦੇ ਦਨਿਆਪਾਰਾ ਮਹਾਸ਼ਮਸ਼ਾਨ ਕਾਲੀ ਮੰਦਰ ’ਚ 6 ਮੂਰਤੀਆਂ ਨੂੰ ਖੰਡਿਤ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਮੰਦਰ ’ਚ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਸਨ। ਮੰਦਰ ਦੇ ਜਨਰਲ ਸਕੱਤਰ ਸ਼ੁਭਰਾਤਾ ਦੇਵਨਾਥ ਵਾਨੁ ਮੁਤਾਬਕ ਮੁੱਖ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ। ਸਮਾਜ ਵਿਰੋਧੀ ਅਨਸਰਾਂ ਨੇ ਟੀਨ ਦੇ ਸ਼ੈੱਡ ਨੂੰ ਵੀ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਘਟਨਾ ਦੀ ਰਿਪੋਰਟ ਲਿਖਵਾਉਣ ਲਈ ਉਹ ਪੁਲਸ ਕੋਲ ਜਾਣਗੇ। ਉਨ੍ਹਾਂ ਮੁਤਾਬਕ ਇਸ ਤਰ੍ਹਾਂ ਦੀ ਘਟਨਾ ਮੰਦਰ ’ਚ ਪਹਿਲਾਂ ਕਦੇ ਵੀ ਨਹੀਂ ਵਾਪਰੀ। ਪੁਲਸ ਅਧਿਕਾਰੀਆਂ ਮੁਤਾਬਕ ਧਾਰਮਿਕ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 6 ਹੋ ਗਈ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ 13 ਅਕਤੂਬਰ ਨੂੰ ਨਾਨੁਆਰ ਦਿਘੀ ਦੇ ਕੰਢੇ ’ਤੇ ਦੁਰਗਾ ਪੂਜਾ ਵਾਲੀ ਥਾਂ ’ਤੇ ਪਵਿੱਤਰ ਕੁਰਾਨ ਦੇ ਕਥਿਤ ਅਪਮਾਨ ਬਾਰੇ ਸੋਸ਼ਲ ਸਾਈਟਾਂ ’ਤੇ ਖਬਰਾਂ ਆਉਣ ਪਿੱਛੋਂ ਬੰਗਲਾਦੇਸ਼ ’ਚ ਕਈ ਥਾਈਂ ਫਿਰਕੂ ਹਿੰਸਾ ਭੜਕ ਗਈ ਸੀ।

ਹਿੰਸਾ ਵਿਰੁੱਧ ਵਿਖਾਵਾ
ਬੰਗਲਾਦੇਸ਼ ’ਚ ਹੋਈ ਹਿੰਸਾ ਵਿਰੁੱਧ ਬੰਗਲਾਦੇਸ਼ ਪੂਜਾ ਉਧਿਆਪਨ ਕੌਂਸਲ ਨੇ ਦੁਰਗਾ ਪੂਜਾ ਸਮਾਰੋਹ ਦੌਰਾਨ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਵਿਰੁੱਧ ਸ਼ਨੀਵਾਰ ਵਿਖਾਵਾ ਕੀਤਾ। ਵਿਖਾਵਾਕਾਰੀਆਂ ਨੇ ਮੰਗ ਕੀਤੀ ਕਿ ਹਿੰਸਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦਿੱਤੀ ਜਾਵੇ।


Manoj

Content Editor

Related News