ਉੱਤਰੀ ਕੋਰੀਆ ਦੇ ਡਰੋਨ ਵੱਲੋਂ ਹਵਾਈ ਖੇਤਰ ਦੀ ਉਲੰਘਣਾ, ਦੱ. ਕੋਰੀਆ ਨੇ ਚਿਤਾਵਨੀ ਦਿੰਦਿਆਂ ਕੀਤੀ ਗੋਲ਼ੀਬਾਰੀ

12/27/2022 2:27:01 AM

ਸਿਓਲ (ਭਾਸ਼ਾ)-ਦੱਖਣੀ ਕੋਰੀਆ ਨੇ ਕਿਹਾ ਕਿ ਉਸ ਨੇ ਉੱਤਰੀ ਕੋਰੀਆ ਦੇ ਡਰੋਨ ਵੱਲੋਂ ਉਸਦੇ ਹਵਾਈ ਖੇਤਰ ਦੀ ਉਲੰਘਣਾ ਕੀਤੇ ਜਾਣ ਤੋਂ ਬਾਅਦ ਚਿਤਾਵਨੀ ਦਿੰਦੇ ਹੋਏ ਗੋਲ਼ੀਬਾਰੀ ਕੀਤੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫਸ ਆਫ ਸਟਾਫ ਨੇ ਕਿਹਾ ਕਿ ਕੋਰੀਆਈ ਸਰਹੱਦ ਪਾਰ ਕਰ ਕੇ ਆਏ ਕਈ ਮਨੁੱਖੀ ਰਹਿਤ ਉੱਤਰੀ ਕੋਰੀਆਈ ਡਰੋਨ ਸੋਮਵਾਰ ਨੂੰ ਦੱਖਣੀ ਕੋਰੀਆ ਦੇ ਖੇਤਰ ਵਿਚ ਦੇਖੇ ਗਏ।

ਇਹ ਖ਼ਬਰ ਵੀ ਪੜ੍ਹੋ : ‘ਸੁਸ਼ਾਂਤ ਸਿੰਘ ਰਾਜਪੂਤ ਦਾ ਹੋਇਆ ਸੀ ਕਤਲ’, ਪੋਸਟਮਾਰਟਮ ਕਰਨ ਵਾਲੇ ਸ਼ਖ਼ਸ ਨੇ ਕੀਤਾ ਵੱਡਾ ਦਾਅਵਾ

ਅਜਿਹਾ 2017 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ, ਜਦੋਂ ਉੱਤਰੀ ਕੋਰੀਆ ਦੇ ਡਰੋਨ ਦੱਖਣੀ ਕੋਰੀਆ ਦੇ ਹਵਾਈ ਖੇਤਰ ਵਿਚ ਵੜੇ ਹਨ। ਇਸ ਘਟਨਾ ਨਾਲ ਤਿੰਨ ਦਿਨ ਪਹਿਲਾਂ ਦੱਖਣੀ ਕੋਰੀਆ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਨੇ ਉਸਦੇ ਪੂਰਬੀ ਸਮੁੰਦਰੀ ਤੱਟ ਵੱਲ ਛੋਟੀ ਦੂਰੀ ਦੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਮਾਂ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਧੀ ਨੇ ICU ’ਚ ਕਰਵਾਇਆ ਵਿਆਹ, ਆਸ਼ੀਰਵਾਦ ਦਿੰਦਿਆਂ ਹੀ ਕਿਹਾ ਅਲਵਿਦਾ


Manoj

Content Editor

Related News