ਵਿਜੇ ਮਾਲਿਆ ਦੀ ਹਵਾਲਗੀ ''ਤੇ ਬ੍ਰਿਟਿਸ਼ ਅਦਾਲਤ ''ਚ ਸੁਣਵਾਈ ਅੱਜ

09/12/2018 1:58:50 AM

ਲੰਡਨ— ਬ੍ਰਿਟਿਸ਼ ਅਦਾਲਤ ਬੁੱਧਵਾਰ ਨੂੰ ਭਗੌੜਾ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਜੱਜ ਮੁੰਬਈ ਦੇ ਆਰਥਰ ਰੋਡ ਜੇਲ ਦੇ ਉਸ ਕਮਰੇ ਦੀ ਵੀਡੀਓ ਦੇਖ ਸਕਦੇ ਹਨ, ਜਿਥੇ ਹਵਾਲਗੀ ਦੀ ਸਥਿਤੀ 'ਚ ਮਾਲਿਆ ਨੂੰ ਰੱਖਿਆ ਜਾਣਾ ਹੈ।
ਮਾਲਿਆ ਨੇ ਧੋਖਾਧੜੀ ਤੇ ਤਕਰੀਬਨ 9 ਹਜ਼ਾਰ ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦੇ ਦੋਸ਼ ਤੋਂ ਬਾਅਦ ਦੇਸ਼ ਛੱਡ ਦਿੱਤਾ ਸੀ। ਉਹ ਮਾਰਚ 2016 ਤੋਂ ਬ੍ਰਿਟੇਨ 'ਚ ਹੈ ਤੇ ਉਸ ਨੂੰ ਹਵਾਲਗੀ ਵਾਰੰਟ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਸਾਲ 4 ਦਸੰਬਰ ਨੂੰ ਲੰਡਨ ਦੀ ਅਦਾਲਤ 'ਚ ਉਸ ਦੀ ਹਵਾਲਗੀ ਨੂੰ ਲੈ ਕੇ ਮੁਕੱਦਮਾ ਸ਼ੁਰੂ ਹੋਇਆ ਸੀ ਪਰ ਉਸ ਨੂੰ ਜਲਦੀ ਹੀ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।
ਇਸ ਤੋਂ ਪਹਿਲਾਂ ਜੁਲਾਈ 'ਚ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਕੋਰਟ 'ਚ ਸੁਣਵਾਈ ਦੌਰਾਨ ਜੱਜ ਐਮਾ ਆਰਬਥਨਾਟ ਭਾਰਤੀ ਅਧਿਕਾਰੀਆਂ ਤੋਂ ਤਿੰਨ ਹਫਤੇ ਦੇ ਅੰਦਰ ਆਰਥਰ ਰੋਡ ਜੇਲ ਦੀ ਬੈਰਕ ਨੰ 12 ਦੀ ਵੀਡੀਓ ਸੌਂਪਣ ਨੂੰ ਕਿਹਾ ਸੀ, ਤਾਂ ਜੋ ਜੇਲ ਦੇ ਕਮਰੇ 'ਚ ਕੁਦਰਤੀ ਰੌਸ਼ਨੀ ਦੀ ਮੌਜੂਦਗੀ ਬਾਰੇ ਸ਼ੱਕ ਦੂਰ ਕੀਤਾ ਜਾ ਸਕੇ।


Related News