ਇਹ ਹੈ ''ਕਿੰਗਫਿਸ਼ਰ'' ਦੀ ''ਲੰਡਨ ਵਾਲੀ ਗਰਲਫਰੈਂਡ'', ਜਿਸ ਨਾਲ ਭੱਜਿਆ ਸੀ ਲੰਡਨ (ਦੇਖੋ ਤਸਵੀਰਾਂ)

Tuesday, Apr 18, 2017 - 05:11 PM (IST)

 ਇਹ ਹੈ ''ਕਿੰਗਫਿਸ਼ਰ'' ਦੀ ''ਲੰਡਨ ਵਾਲੀ ਗਰਲਫਰੈਂਡ'', ਜਿਸ ਨਾਲ ਭੱਜਿਆ ਸੀ ਲੰਡਨ (ਦੇਖੋ ਤਸਵੀਰਾਂ)
ਨਵੀਂ ਦਿੱਲੀ/ਲੰਡਨ— ਵਿਜੇ ਮਾਲਿਆ ਨੂੰ ਮੰਗਲਵਾਰ ਨੂੰ ਸਕਾਟਲੈਂਡ ਯਾਰਡ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇਸ ਕਾਰਨ ਉਹ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਮਾਲਿਆ ਕਾਫੀ ਰੰਗੀਨ ਮਿਜਾਜ਼ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ, ਮਾਲਿਆ ਜਦੋਂ ਲੰਡਨ ਭੱਜਿਆ ਸੀ ਤਾਂ ਉਸ ਦੇ ਨਾਲ ਉਸ ਦੀ ਸੀਕ੍ਰੇਟ ਗਰਲਫਰੈਂਡ ਵੀ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਮਾਲਿਆ ਨੇ ਪਹਿਲਾਂ ਇਸ ਔਰਤ ਨੂੰ ਨੌਕਰੀ ਦਿੱਤੀ ਅਤੇ ਫਿਰ ਉਸ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾਇਆ। ਮਾਲਿਆ ਜਦੋਂ 2 ਮਾਰਚ, 2016 ਨੂੰ ਲੰਡਨ ਭੱਜਿਆ ਸੀ ਤਾਂ ਉਸ ਦੇ ਨਾਲ ਉਸ ਫਲਾਈਟ ਵਿਚ ਉਸ ਦੀ ਗਰਲਫਰੈਂਡ ਵੀ ਮੌਜੂਦ ਸੀ। ਇਸ ਔਰਤ ਦਾ ਨਾਂ ਹੈ ਪਿੰਕੀ ਲਾਲਵਾਨੀ— ਖਬਰਾਂ ਆਈਆਂ ਸਨ ਕਿ ਦੋਹਾਂ ਨੇ ਵਿਆਹ ਕਰਵਾ ਲਿਆ ਹੈ ਪਰ ਇਨ੍ਹਾਂ ਖ਼ਬਰਾਂ ਦੀ ਕਦੇ ਪੁਸ਼ਟੀ ਨਹੀਂ ਹੋ ਸੀ।
ਮਾਲਿਆ ਨੇ ਕਦੇ ਪਿੰਕੀ ਨੂੰ ਕਿੰਗਫਿਸ਼ਰ ਏਅਰਲਾਈਨ ਵਿਚ ਫਲਾਈਟ ਅਟੈਂਡੇਂਟ ਦੀ ਨੌਕਰੀ ਦਿੱਤੀ ਸੀ। ਬਾਅਦ ਵਿਚ ਦੋਹਾਂ ਦੀ ਹੌਲੀ-ਹੌਲੀ ਦੋਸਤੀ ਹੋ ਗਈ। ਪਿੰਕੀ ਨੂੰ ਮਾਲਿਆ ਦੀ ਮਾਂ ਨਾਲ ਵੀ ਕਈ ਵਾਰ ਦੇਖਿਆ ਗਿਆ। ਦਾਅਵੇ ਤਾਂ ਇਹ ਵੀ ਕੀਤੇ ਜਾਂਦੇ ਰਹੇ ਹਨ ਕਿ ਮਾਲਿਆ ਅਤੇ ਪਿੰਕੀ ਲਿਵ-ਇਨ ਰਿਲੇਸ਼ਨ ਵਿਚ ਰਹਿ ਰਹੇ ਹਨ।

author

Kulvinder Mahi

News Editor

Related News