ਨੌਜਵਾਨ ਨੇ ਪਿੱਠ 'ਤੇ ਬਣਵਾਈ ਗਰਲਫ੍ਰੈਂਡ ਦੀ ਤਸਵੀਰ, ਹੋਈ ਵਾਇਰਲ

Tuesday, Mar 24, 2020 - 12:35 PM (IST)

ਨੌਜਵਾਨ ਨੇ ਪਿੱਠ 'ਤੇ ਬਣਵਾਈ ਗਰਲਫ੍ਰੈਂਡ ਦੀ ਤਸਵੀਰ, ਹੋਈ ਵਾਇਰਲ

ਹਨੋਈ (ਬਿਊਰੋ): ਜ਼ਿਆਦਾਤਰ ਨੌਜਵਾਨ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਅਜੀਬ ਤਰੀਕੇ ਵਰਤਦੇ ਹਨ।ਇਸੇ ਤਰ੍ਹਾਂ ਦੀ ਹੀ ਅਜੀਬ ਤਰੀਕਾ ਵੀਅਤਨਾਮ ਦੇ ਇਕ ਨੌਜਵਾਨ ਨੇ ਵਰਤਿਆ। ਉਂਝ ਗਰਲਫ੍ਰੈਂਡ ਜਾਂ ਪਤਨੀ ਨੂੰ ਖੁਸ ਕਰਨ ਲਈ ਉਸ ਨੂੰ ਫੁੱਲ ਜਾਂ ਤੋਹਫੇ ਦੇਣਾ ਆਮ ਗੱਲ ਹੈ ਪਰ ਵੀਅਤਨਾਮ ਦੇ ਇਕ ਨੌਜਵਾਨਨੇ ਇਸ ਤੋਂ ਅੱਗੇ ਵੱਧ ਕੇ ਕੰਮ ਕੀਤਾ ਹੈ। ਨੌਜਵਾਨ ਦੇ ਇਸ ਕੰਮ ਨੂੰ ਉਸ ਦੀ ਗਰਲਫ੍ਰੈਂਡ ਸਾਰੀ ਉਮਰ ਯਾਦ ਰੱਖੇਗੀ। 22 ਸਾਲਾ ਤਰੁਅੋਂਗ ਵਾਨਲੈਮ ਨੇ ਆਪਣੀ ਗਰਲਫ੍ਰੈਂਡ ਪ੍ਰਤੀ ਆਪਣਾ ਪਿਆਰ ਜ਼ਾਹਰ ਕਰਦੇ ਹੋਏ ਉਸ ਦੀ ਤਸਵੀਰ ਆਪਣੀ ਪਿੱਠ 'ਤੇ ਗੁਦਵਾ ਲਈ।

ਤਸਵੀਰ ਦਾ ਟੈਟੂ ਬਣਵਾਉਣ ਵਿਚ ਤਰੁਅੋਂਗ ਨੂੰਕਰੀਬ 24 ਘੰਟੇ ਲੱਗੇ ਅਤੇ 3 ਵੱਖ-ਵੱਖ ਸੈਸ਼ਨ ਵਿਚ ਟੈਟੂ ਤਿਆਰ ਹੋਇਆ। ਸਭ ਤੋਂ ਪਹਿਲਾਂ ਤਰੁਅੋਂਗ ਨੇ ਪਿਛਲੇ ਸਾਲ ਨਵੰਬਰ ਵਿਚ 8 ਘੰਟੇ ਲਗਾ ਕੇ ਤਸਵੀਰ ਬਣਵਾਈ। ਫਿਰ ਦੂਜੇ ਅਤੇ ਤੀਜੇ ਸੈਸ਼ਨ ਵਿਚ 7 ਅਤੇ 9 ਘੰਟੇ ਲੱਗੇ ਜਿਸ ਦੇ ਬਾਅਦ ਉਸ ਦੀ ਪਿੱਠ 'ਤੇ ਗਰਲਫ੍ਰੈਂਡ ਲੁਅੋਂਗ ਖਾ ਤ੍ਰਾਨ ਦੀ ਤਸਵੀਰ ਦਾ ਟੈਟੂ ਤਿਆਰ ਹੋਇਆ। ਜਿਵੇਂ ਹੀ ਲੁਅੋਂਗ ਨੇ ਤਰੁਅੋਂਗ ਦੀ ਪਿੱਠ 'ਤੇ ਆਪਣੀ ਤਸਵੀਰ ਦਾ ਟੈਟੂ ਦੇਖਿਆ ਉਹ ਹੈਰਾਨ ਰਹਿ ਗਈ। ਉਸ ਨੂੰ ਆਸ ਨਹੀਂ ਸੀ ਕਿ ਤਰੁਅੋਂਗ ਪੂਰੀ ਪਿੱਠ 'ਤੇ ਉਸ ਦੀ ਤਸਵੀਰ ਬਣਵਾ ਲਵੇਗਾ। ਉਂਝ ਇਸ ਤੋਂ ਪਹਿਲਾਂ ਵੀ ਤਰੁਅੋਂਗ ਨੇ ਆਪਣੀ ਛਾਤੀ 'ਤੇ ਲੁਅੋਂਗ ਦਾ ਨਾਮ ਅਤੇ ਜਨਮ ਤਰੀਕ ਗੁਦਵਾ ਰੱਖੀ ਹੈ।

PunjabKesari

ਤਰੁਅੋਂਗ ਦੀ ਤਸਵੀਰ ਵੀਅਤਨਾਮੀ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ।ਜਿੱਥੇ ਕੁਝ ਲੋਕਾਂ ਨੂੰ ਇਹ ਪਸੰਦ ਆਈ ਹੈ ਉੱਥੇ ਕਈ ਅਜਿਹੇ ਵੀ ਹਨ ਜੋ ਅਜਿਹਾ ਕਰਨ 'ਤੇ ਤਰੁਅੋਂਗ ਦਾ ਮਜ਼ਾਕ ਉਡਾ ਰਹੇ ਹਨ। ਉਹਨਾਂ ਦਾ ਕਹਿਣਾ  ਹੈ ਕਿ ਜਦੋਂ ਤਰੁਅੋਂਗ ਦੀ ਗਰਲਫ੍ਰੈਂਡ ਉਸ ਨਾਲ ਬ੍ਰੇਕਅੱਪ ਕਰ ਲਵੇਗੀ ਉਦੋਂ ਉਸਨੂੰ ਟੈਟੂ 'ਤੇ ਕਾਫੀ ਪਛਤਾਵਾ ਹੋਵੇਗਾ ਕਿਉਂਕਿ ਇਹ ਤਾਂ ਸਥਾਈ ਹੈ।ਭਾਵੇਂਕਿ ਤਰੁਅੋਂਗ ਦਾ ਕਹਿਣਾ ਹੈ ਕਿ ਮੈਨੂੰ ਇਸ ਟੈਟੂ 'ਤੇ ਕੋਈ ਪਛਤਾਵਾ ਨਹੀਂ ਹੋਵੇਗਾ।


author

Vandana

Content Editor

Related News