ਟਰੰਪ ਅਤੇ ਕਿਮ ਦੀ ਹਨੋਈ ਬੈਠਕ ਤੋਂ ਦੁਨੀਆ ਨੂੰ ਕਾਫੀ ਉਮੀਦਾਂ

02/25/2019 3:47:03 PM

ਹਨੋਈ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਦੀ ਇਸ ਹਫਤੇ ਵੀਅਤਨਾਮ ਦੀ ਰਾਜਧਾਨੀ ਹਨੋਈ ਵਿਚ ਹੋਣ ਵਾਲੀ ਮੁਲਾਕਾਤ ਤੋਂ ਕਾਫੀ ਉਮੀਦ ਲਗਾਈ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪਿਛਲੀ ਵਾਰ ਦੀ ਤੁਲਨਾ ਵਿਚ ਇਸ ਵਾਰ ਕੁਝ ਜ਼ਿਆਦਾ ਹਾਸਲ ਹੋ ਸਕੇਗਾ। ਇਨ੍ਹਾਂ ਦੋਹਾਂ ਨੇਤਾਵਾਂ ਦੇ ਮੱਧ ਪਹਿਲੀ ਸਿਖਰ ਵਾਰਤਾ ਸਿੰਗਾਪੁਰ ਵਿਚ ਹੋਈ ਸੀ, ਜੋ ਪਰਮਾਣੂ ਨਿਸ਼ਸਤਰੀਕਰਣ ਪ੍ਰੋਗਰਾਮ 'ਤੇ ਬਿਨਾਂ ਕਿਸੇ ਸਮਝੌਤੇ ਦੇ ਬਾਅਦ ਖਤਮ ਹੋਈ ਸੀ। ਇਸ ਵਾਰਤਾ ਦੇ ਬਾਅਦ ਐਲਾਨੇ ਘੋਸ਼ਣਾ ਪੱਤਰ ਵਿਚ ਕਈ ਗੱਲਾਂ ਅਸਪੱਸ਼ਟ ਸਨ। 

ਅਮਰੀਕੀ ਅਤੇ ਉੱਤਰ ਕੋਰੀਆ ਦੇ ਨੇਤਾਵਾਂ ਵਿਚਕਾਰ ਪਹਿਲੀ ਮੁਲਾਕਾਤ ਦੇ ਬਾਅਦ ਪਰਮਾਣੂ ਨਿਸ਼ਸਤਰੀਕਰਣ ਨਾਲ ਜੁੜੇ ਖਾਸ ਸਵਾਲਾਂ ਨੂੰ ਲੈ ਕੇ ਅਸਪਸ਼ੱਟਤਾ ਬਣੀ ਹੋਈ ਹੈ ਅਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਹੁਣ ਹਨੋਈ ਵਿਚ ਬੈਠਕ ਵਿਚ ਕੁਝ ਸਾਫ ਤਸਵੀਰ ਉਭਰਨੀ ਜ਼ਰੂਰੀ ਹੈ। ਜੂਨ ਵਿਚ ਹੋਈ ਇਸ ਬੈਠਕ ਵਿਚ ਕਿਮ ਨੇ ਕੋਰੀਆਈ ਪ੍ਰਾਇਦੀਪ ਦੇ ਪੂਰਨ ਪਰਮਾਣੂ ਨਿਸ਼ਸਤਰੀਕਰਣ ਦੀ ਦਿਸ਼ਾ ਵਿਚ ਕੰਮ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ ਸੀ। ਪਰ ਇਸ ਦਿਸ਼ਾ ਵਿਚ ਕੁਝ ਖਾਸ ਹਾਸਲ ਨਹੀਂ ਕੀਤਾ ਗਿਆ। ਇਸ 'ਤੇ ਆਲੋਚਕਾਂ ਨੇ ਕਿਹਾ ਕਿ ਨੇਤਾਵਾਂ ਨੇ ਸੁਰਖੀਆਂ ਬਟੋਰਨ ਅਤੇ ਘੱਟ ਮਿਆਦ ਵਾਲੇ ਲਾਭ ਹਾਸਲ ਕਰਨ ਦੇ ਇਲਾਵਾ ਕੁਝ ਨਹੀਂ ਕੀਤਾ। ਗੌਰਤਲਬ ਹੈ ਕਿ ਟਰੰਪ-ਕਿਮ ਦੀ ਬੈਠਕ ਹਨੋਈ ਵਿਚ ਬੁੱਧਵਾਰ ਅਤੇ ਵੀਰਵਾਰ ਨੂੰ ਪ੍ਰਸਤਾਵਿਤ ਹੈ।


Vandana

Content Editor

Related News