ਵੀਅਤਨਾਮ ਕੋਰੋਨਾਵਾਇਰਸ ਪ੍ਰਭਾਵਿਤ ਖੇਤਰਾਂ ਲਈ ਸੈਲਾਨੀਆਂ ਦੇ ਵੀਜ਼ਾ ਕਰੇਗਾ ਰੱਦ

01/31/2020 10:41:42 AM

ਹਨੋਈ (ਵਾਰਤਾ): ਵੀਅਤਨਾਮ ਦੀ ਜਨਤਕ ਸੁਰੱਖਿਆ ਏਜੰਸੀ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਖੇਤਰਾਂ ਲਈ ਸੈਲਾਨੀਆਂ ਦੇ ਵੀਜ਼ਾ ਰੱਦ ਕਰਨ ਲਈ ਕਿਹਾ ਹੈ। ਸਰਕਾਰ ਨੇ ਵੈਬਸਾਈਟ ਜ਼ਰੀਏ ਇਸ ਦੀ ਸੂਚਨਾ ਦਿੱਤੀ। ਮੰਤਰਾਲੇ ਨੇ ਪੁਲਸ ਨੂੰ ਹਵਾਈ ਅੱਡੇ ਅਤੇ ਸਮੁੰਦਰੀ ਬੰਦਰਗਾਹਾਂ 'ਤੇ ਕੰਟਰੋਲ ਲਈ ਹੋਰ ਏਜੰਸੀਆਂ ਦੇ ਨਾਲ ਤਾਲਮੇਲ ਕਰਨ ਦਾ ਨਿਰਦੇਸ਼ ਦਿੱਤਾ ਹੈ। 

ਸ਼ਹਿਰੀ ਹਵਾਬਾਜ਼ੀ ਪ੍ਰਸ਼ਾਸਨ ਨੇ ਵੀਅਤਨਾਮ ਦੀ ਏਅਰਲਾਈਨਜ਼ ਨੂੰ ਵਾਇਰਸ ਨਾਲ ਪ੍ਰਭਾਵਿਤ ਖੇਤਰਾਂ ਦੇ ਲਈ ਸਾਰੀਆਂ ਉਡਾਣਾਂ ਮੁਅੱਤਲ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਉੱਥੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਦੀ ਜਾਂਚ ਅਤੇ ਲਾਈਸੈਂਸ ਲੋੜਾਂ ਨੂੰ ਸਖਤ ਕਰਨ ਦਾ ਆਦੇਸ਼ ਦਿੱਤਾ ਹੈ। ਗੌਰਤਲਬ ਹੈ ਕਿ ਚੀਨ ਦੇ ਬਾਅਦ ਵੀਅਤਨਾਮ ਵਿਚ ਵੀ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਚੀਨ ਵਿਚ ਸਾਹਮਣੇ ਆਇਆ ਸੀ ਜੋ ਹੁਣ 18 ਦੇਸ਼ਾਂ ਵਿਚ ਫੈਲ ਚੁੱਕਾ ਹੈ। ਚੀਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 9,692 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਥੇ ਇਸ ਨਾਲ ਇੱਥੇ 213 ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News