ਵੀਅਤਨਾਮ 'ਚ 30 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ, ਬਾਰ-ਕਲੱਬ ਕੀਤੇ ਬੰਦ

Sunday, Jul 26, 2020 - 03:56 PM (IST)

ਵੀਅਤਨਾਮ 'ਚ 30 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ, ਬਾਰ-ਕਲੱਬ ਕੀਤੇ ਬੰਦ

ਹਨੋਈ- ਵੀਅਤਨਾਮ ਨੇ ਐਤਵਾਰ ਨੂੰ ਕੋਵਿਡ-19 ਦਾ ਦੂਜਾ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਆਪਣੇ ਪ੍ਰਸਿੱਧ ਸਮੁੰਦਰੀ ਤਟਾਂ 'ਤੇ ਮੁੜ ਪਾਬੰਦੀ ਲਗਾ ਦਿੱਤੀ। ਪਿਛਲੇ ਲਗਭਗ ਤਿੰਨ ਮਹੀਨਿਆਂ ਵਿਚ ਦੇਸ਼ ਵਿਚ ਨਵੇਂ ਮਾਮਲੇ ਕਾਰਨ ਸਖਤਾਈ ਵਧਾਈ ਗਈ ਹੈ। ਮੱਧ ਵੀਅਤਨਾਮ ਵਿਚ ਦਾ ਨਾਂਗ ਦੇ ਅਧਿਕਾਰੀਆਂ ਨੇ ਜਨਤਕ ਥਾਵਾਂ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਅਤੇ ਧਾਰਮਿਕ ਸਮਾਗਮਾਂ ਵਿਚ 30 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਈ ਹੈ। 

ਥੀਮ ਪਾਰਕ, ਬਿਊਟੀ ਸੈਲੂਨ, ਬਾਰ ਅਤੇ ਕਲੱਬਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਪਹਿਨਣ ਅਤੇ ਨਿਯਮਤ ਤੌਰ 'ਤੇ ਆਪਣੇ ਹੱਥ ਧੌਣ ਦੀ ਸਲਾਹ ਦਿੱਤੀ ਗਈ ਹੈ। ਐਤਵਾਰ ਨੂੰ 61 ਸਾਲਾ ਵਿਅਕਤੀ ਦੇ ਇਨਫੈਕਸ਼ਨ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਅਤੇ 57 ਸਾਲਾ ਵਿਅਕਤੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਸੀ। 

ਦੋਵੇਂ ਗੰਭੀਰ ਸਥਿਤੀ ਵਿਚ ਹਨ ਅਤੇ ਜੀਵਨ ਰੱਖਿਆ ਪ੍ਰਣਾਲੀ ਵਿਚ ਰੱਖਿਆ ਗਿਆ ਹੈ। ਹਾਲਾਂਕਿ, ਸਿਹਤ ਕਰਮਚਾਰੀ ਦੋਵੇਂ ਵਿਅਕਤੀਆਂ ਵਿਚਕਾਰ ਕਿਸੇ ਤਰ੍ਹਾਂ ਦੇ ਸੰਪਰਕ ਨੂੰ ਸਥਾਪਤ ਕਰਨ ਦੇ ਯੋਗ ਨਹੀਂ ਹਨ ਅਤੇ ਨਾ ਹੀ ਵਾਇਰਸ ਦਾ ਸਰੋਤ ਲੱਭ ਸਕਦੇ ਹਨ। ਅਜਿਹੀਆਂ ਖ਼ਬਰਾਂ ਹਨ ਕਿ ਦੋਵੇਂ ਪਿਛਲੇ ਮਹੀਨੇ ਸ਼ਹਿਰ ਤੋਂ ਬਾਹਰ ਨਹੀਂ ਗਏ ਸਨ। ਵਾਇਰਸ ਦੇ ਨਵੇਂ ਮਾਮਲੇ ਆਉਣ ਤੋਂ ਬਾਅਦ ਵੀਅਤਨਾਮ ਵਿਚ ਕੋਰੋਨਾ ਦੇ ਕੁਲ ਪੀੜਤਾਂ ਦੀ ਗਿਣਤੀ 418 ਹੋ ਗਈ ਹੈ ਜਦੋਂ ਕਿ ਕਿਸੇ ਦੀ ਮੌਤ ਨਹੀਂ ਹੋਈ ਹੈ।


author

Lalita Mam

Content Editor

Related News