ਵਿਅਤਨਾਮ ''ਚ ਵਾਪਰਿਆ ਸੜਕ ਹਾਦਸਾ, 5 ਲੋਕਾਂ ਦੀ ਮੌਤ, 35 ਜ਼ਖ਼ਮੀ

Saturday, Jul 11, 2020 - 04:30 PM (IST)

ਵਿਅਤਨਾਮ ''ਚ ਵਾਪਰਿਆ ਸੜਕ ਹਾਦਸਾ, 5 ਲੋਕਾਂ ਦੀ ਮੌਤ, 35 ਜ਼ਖ਼ਮੀ

ਹਨੋਈ (ਵਾਰਤਾ) : ਵਿਅਤਨਾਮ ਦੇ ਕੌਨ ਤੂਮ ਸੂਬੇ ਵਿਚ ਸ਼ਨੀਵਾਰ ਨੂੰ ਇਕ ਯਾਤਰੀ ਕੋਚ ਦੇ ਹਾਦਸਾਗ੍ਰਸਤ ਹੋਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 35 ਜ਼ਖ਼ਮੀ ਹੋ ਗਏ। ਵਿਅਤਨਾਮ ਸਮਾਚਾਰ ਏਜੰਸੀ ਦੀ ਰਿਪੋਟਰ ਅਨੁਸਾਰ ਹਾਦਸਾ ਅੱਜ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 4 ਵਜੇ ਸਾ ਥਾਯ ਜ਼ਿਲ੍ਹ  ਦੇ ਰਾਸ਼ਟਰੀ ਰਾਜ ਮਾਰਗ ਸੰਖਿਆ-14ਸੀ 'ਤੇ ਵਾਪਰਿਆ।

ਰਿਪੋਟਰ ਅਨੁਸਾਰ ਹਾਦਸੇ ਵਿਚ 7 ਸਾਲ ਦੀ ਇਕ ਬੱਚੀ ਸਮੇਤ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਹਾਲਤ ਸਥਿਰ ਹੈ। ਵਿਅਤਨਾਮ ਦੇ ਟ੍ਰੈਫਿਕ ਪੁਲਸ ਵਿਭਾਗ ਅਨੁਸਾਰ ਦੇਸ਼ ਵਿਚ ਇਸ ਸਾਲ ਪਹਿਲੇ 6 ਮਹੀਨਿਆਂ ਵਿਚ 6,790 ਸੜਕ ਹਾਦਸੇ ਵਾਪਰੇ ਹਨ, ਜਿਨ੍ਹਾਂ ਵਿਚ 3,242 ਲੋਕਾਂ ਦੀ ਮੌਤ ਹੋਈ ਹੈ ਅਤੇ 1,931 ਲੋਗ ਗੰਭੀਰ ਰੂਪ ਨਾਲ ਅਤੇ 3,008 ਲੋਕ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਏ ਹਨ।


author

cherry

Content Editor

Related News