ਵੀਅਤਨਾਮ ''ਚ ਬਰਡ ਫਲੂ ਦਾ ਪ੍ਰਕੋਪ, 23 ਹਜ਼ਾਰ ਪੰਛੀਆਂ ਨੂੰ ਮਾਰਿਆ ਗਿਆ

02/11/2020 2:32:51 PM

ਹੇਨੋਈ— ਵੀਅਤਨਾਮ ਦੇ ਮੱਧ ਥਾਨਹ ਹੋਆ ਸੂਬੇ 'ਚ ਬਰਡ ਫਲੂ ਦੇ ਖਤਰੇ ਦੇ ਚਲਦਿਆਂ 23 ਹਜ਼ਾਰ ਤੋਂ ਵਧੇਰੇ ਮੁਰਗੇ-ਮੁਰਗੀਆਂ ਨੂੰ ਮਾਰ ਦਿੱਤਾ ਗਿਆ।
ਸਰਕਾਰੀ ਕਮੇਟੀ ਨੇ ਮੰਗਲਵਾਰ ਨੂੰ ਪਸ਼ੂਪਾਲਨ ਅਤੇ ਪਸ਼ੂ ਵਿਭਾਗ ਦੇ ਹਵਾਲੇ ਤੋਂ ਕਿਹਾ ਕਿ ਨੋਂਗ ਕੋਂਗ ਅਤੇ ਕੁਆਂਗ ਸੁਓਂਗ ਜ਼ਿਲਿਆਂ 'ਚ ਮੰਗਲਵਾਰ ਤਕ ਏ. ਐੱਚ. ਫਾਈਵ ਵਨ 6 ਬਰਡ ਫਲੂ ਦਾ ਪਤਾ ਲੱਗਾ ਹੈ। ਕਈ ਘਰਾਂ 'ਚੋਂ ਇਸ ਸਬੰਧੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

ਨੋਂਗ ਕੋਂਗ ਜ਼ਿਲੇ 'ਚ ਤਿੰਨ ਫਰਵਰੀ ਤੋਂ ਹੁਣ ਤਕ 19,800 ਅਤੇ ਕੁਆਂਗ ਸੁਓਂਗ ਜ਼ਿਲੇ 'ਚ 4 ਫਰਵਰੀ ਨੂੰ ਹੁਣ ਤਕ 3,300 ਮੁਰਗੇ-ਮੁਰਗੀਆਂ ਨੂੰ ਮਾਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਅਜਿਹਾ ਕੀਤਾ ਜਾ ਰਿਹਾ ਹੈ ਕਿਉਂਕਿ ਪੰਛੀਆਂ 'ਚ ਫੈਲਣ ਮਗਰੋਂ ਇਹ ਬੀਮਾਰੀ ਇਨਸਾਨਾਂ 'ਚ ਵੀ ਫੈਲਣ ਦਾ ਖਦਸ਼ਾ ਰਹਿੰਦਾ ਹੈ। ਇਸੇ ਕਰਕੇ ਅਜਿਹੇ ਕਦਮ ਚੁੱਕੇ ਜਾਂਦੇ ਹਨ।


Related News