ਬੀਚ ''ਤੇ ਲੋਕਾਂ ਦੀ ਭੀੜ ਦੇਖ ਵਿਕਟੋਰੀਆ ਦੇ ਮੁੱਖ ਮੰਤਰੀ ਨੂੰ ਚੜ੍ਹਿਆ ਗੁੱਸਾ

10/03/2020 11:59:46 AM

ਵਿਕਟੋਰੀਆ- ਕੋਰੋਨਾ ਵਾਇਰਸ ਤੋਂ ਬਚਾਅ ਲਈ ਆਸਟ੍ਰੇਲੀਆ ਵਿਚ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ ਪਰ ਕਈ ਵਾਰ ਲੋਕ ਇਨ੍ਹਾਂ ਪਾਬੰਦੀਆਂ ਨੂੰ ਬਹੁਤ ਆਸਾਨੀ ਨਾਲ ਤੋੜ ਕੇ ਹੋਰਾਂ ਲਈ ਵੀ ਖ਼ਤਰਾ ਪੈਦਾ ਕਰ ਦਿੰਦੇ ਹਨ। ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਬੀਤੇ ਦਿਨ ਲੋਕਾਂ ਦੀ ਭਾਰੀ ਭੀੜ ਬੀਚ 'ਤੇ ਪੁੱਜੀ। ਦੇਖਣ ਵਿਚ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਇਨ੍ਹਾਂ ਲੋਕਾਂ ਨੂੰਕੋਰੋਨਾ ਵਾਇਰਸ ਹੋਣ ਦੀ ਕੋਈ ਚਿੰਤਾ ਨਹੀਂ ਹੈ ਤੇ ਉਹ ਬਿਨਾ ਸਮਾਜਕ ਦੂਰੀ ਦੇ ਘੁੰਮ ਰਹੇ ਸਨ। 

ਇਸ 'ਤੇ ਵਿਕਟੋਰੀਆ ਦੇ ਮੁੱਖ ਮੰਤਰੀ ਡੈਨੀਅਲ ਐਂਡਰੀਊ ਨੇ ਇਸ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਸੈਂਟ ਕਿਲਡਾ ਦੀ ਬੀਚ 'ਤੇ ਲੋਕਾਂ ਨੇ ਕੋਰੋਨਾ ਪਾਬੰਦੀਆਂ ਨੂੰ ਅਣਗੋਲੇ ਕੀਤਾ ਹੈ, ਜੋ ਦੂਜਿਆਂ ਲਈ ਵੱਡਾ ਖ਼ਤਰਾ ਬਣ ਸਕਦੇ ਹਨ।

ਉਨ੍ਹਾਂ ਕਿਹਾ ਕਿ ਜਦ ਤਕ ਸਥਿਤੀ ਠੀਕ ਨਹੀਂ ਹੋ ਜਾਂਦੀ ਤਦ ਤਕ ਕਿਸੇ ਨੂੰ ਵੀ ਕੋਈ ਵੀ ਨਿਯਮ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੂਬੇ ਦੇ ਸਿਹਤ ਮੰਤਰੀ ਨੇ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਲੋਕ ਘਰਾਂ ਵਿਚ ਰਹਿ-ਰਹਿ ਕੇ ਥੱਕ ਚੁੱਕੇ ਹਨ ਤੇ ਬਾਹਰ ਨਿਕਲਣਾ ਚਾਹੁੰਦੇ ਹਨ ਪਰ ਇਸ ਦੌਰਾਨ ਉਨ੍ਹਾਂ ਨੂੰ ਕੋਰੋਨਾ ਤੋਂ ਬਚਣ ਲਈ ਉਪਾਅ ਕਰਨੇ ਜ਼ਰੂਰੀ ਹਨ।  


Lalita Mam

Content Editor

Related News