ਵਿਕਟੋਰੀਆ ਦੇ MP ਵਿਲ ਫੌਲਜ਼ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਦੋਸ਼ਾਂ 'ਤੇ ਦਿੱਤਾ ਇਹ ਬਿਆਨ
Sunday, Aug 06, 2023 - 01:03 PM (IST)
ਸਿਡਨੀ- ਆਸਟ੍ਰੇਲੀਆ ਵਿਖੇ ਵਿਕਟੋਰੀਆ ਸੂਬੇ ਦੇ ਲੇਬਰ ਐੱਮ.ਪੀ ਵਿਲ ਫੌਲਜ਼ ਨੇ ਸੰਸਦੀ ਲੇਬਰ ਪਾਰਟੀ ਦੇ ਅੰਦਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਕੁਝ ਘੰਟਿਆਂ ਬਾਅਦ ਗ਼ਲਤ ਕੰਮ ਕਰਨ ਦੇ ਕਿਸੇ ਵੀ ਦੋਸ਼ ਤੋਂ ਇਨਕਾਰ ਕੀਤਾ। ਇਹ ਬਿਆਨ ਉਦੋਂ ਆਇਆ ਜਦੋਂ ਸੂਬੇ ਦੇ ਪ੍ਰੀਮੀਅਰ ਡੈਨੀਅਲ ਐਂਡਰਿਊ ਨੇ ਐਲਾਨ ਕੀਤਾ ਕਿ ਕਥਿਤ "ਗੰਭੀਰ ਹਮਲੇ" ਦੇ ਦੋਸ਼ ਤੋਂ ਬਾਅਦ ਫੌਲਜ਼ ਨੇ ਰਿੰਗਵੁੱਡ ਐੱਮ.ਪੀ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਫੌਲਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਜਾਣ ਕੇ ਉਹ "ਹੈਰਾਨ ਅਤੇ ਦੁਖੀ" ਸੀ ਕਿ ਉਸ 'ਤੇ ਹਮਲੇ ਦਾ ਦੋਸ਼ ਲਗਾਇਆ ਗਿਆ ਸੀ। ਉਸ ਨੇ ਅੱਗੇ ਕਿਹਾ ਕਿ ਦਾਅਵਿਆਂ ਦੇ ਵੇਰਵੇ ਉਸ ਨੂੰ ਨਹੀਂ ਦਿੱਤੇ ਗਏ। ਉਹ ਹਮਲੇ ਦੇ ਕਿਸੇ ਵੀ ਦੋਸ਼ ਤੋਂ ਸਖ਼ਤੀ ਨਾਲ ਇਨਕਾਰ ਕਰਦਾ ਹੈ।" ਫੌਲਜ਼ ਮੁਤਾਬਕ "ਇਹ ਸੱਚ ਨਹੀਂ ਹੈ। ਕੋਈ ਹਮਲਾ ਨਹੀਂ ਹੋਇਆ।" ਸੰਸਦ ਮੈਂਬਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਸ ਦਾ ਅਸਤੀਫਾ "ਆਰਜ਼ੀ" ਹੋਵੇਗਾ। ਉਹ ਕਿਸੇ ਵੀ ਪ੍ਰਕਿਰਿਆ ਜਾਂ ਪੁੱਛਗਿੱਛ ਵਿੱਚ ਪੂਰਾ ਸਹਿਯੋਗ ਕਰੇਗਾ। ਫੌਲਜ਼ ਨੇ ਅੱਗੇ ਕਿਹਾ ਕਿ ਉਹ ਪਾਰਲੀਮੈਂਟ ਅਤੇ ਆਸਟ੍ਰੇਲੀਅਨ ਲੇਬਰ ਪਾਰਟੀ ਦਾ ਵਚਨਬੱਧ ਮੈਂਬਰ ਹੈ। ਉਸ ਦਾ ਧਿਆਨ ਆਪਣੇ ਸਥਾਨਕ ਭਾਈਚਾਰੇ ਦੀ ਨੁਮਾਇੰਦਗੀ ਕਰਨ 'ਤੇ ਹੈ। ਉਹ ਉਦੋਂ ਤੱਕ ਹੋਰ ਟਿੱਪਣੀ ਨਹੀਂ ਕਰੇਗਾ ਜਦੋਂ ਤੱਕ ਉਸ ਨੂੰ ਦੋਸ਼ਮੁਕਤ ਨਹੀਂ ਕੀਤਾ ਜਾਂਦਾ।"
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : YouTuber ਦੀ ਕਾਲ 'ਤੇ 2000 ਲੋਕ ਹੋਏ ਇਕੱਠੇ, ਪੁਲਸ 'ਤੇ ਸੁੱਟੀਆਂ ਬੋਤਲਾਂ (ਤਸਵੀਰਾਂ)
ਉੱਧਰ ਐਂਡਰਿਊ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੇ ਦਫ਼ਤਰ ਨੇ ਹੋਰ ਪੁੱਛਗਿੱਛ ਕੀਤੀ ਅਤੇ ਇੱਕ ਸਰਕਾਰੀ ਕਰਮਚਾਰੀ ਤੋਂ ਰਿੰਗਵੁੱਡ ਦੇ ਮੈਂਬਰ ਦੁਆਰਾ ਕਥਿਤ ਗੰਭੀਰ ਹਮਲੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ।" ਇਸ ਮਗਰੋਂ “ਸ਼ਿਕਾਇਤਕਰਤਾ ਦਾ ਸਮਰਥਨ ਕੀਤਾ ਗਿਆ ਅਤੇ ਉਸ ਦੀ ਗੋਪਨੀਯਤਾ ਦਾ ਸਨਮਾਨ ਕੀਤਾ ਜਾਵੇਗਾ। ਇਸ ਮਗਰੋਂ ਵਿਕਟੋਰੀਆ ਪੁਲਸ ਨੇ ਪੁਸ਼ਟੀ ਕੀਤੀ ਕਿ ਉਹਨਾਂ ਨੂੰ ਸੂਬਾਈ ਸਰਕਾਰ ਤੋਂ ਇੱਕ ਹਮਲੇ ਬਾਰੇ ਇੱਕ ਰੈਫਰਲ ਮਿਲਿਆ ਸੀ। ਪੁਲਸ ਨੇ ਕਿਹਾ ਕਿ "ਮਾਮਲੇ ਦੇ ਸਬੰਧ ਵਿੱਚ ਪੀੜਤ ਵੱਲੋਂ ਕੋਈ ਅਧਿਕਾਰਤ ਸ਼ਿਕਾਇਤ ਨਹੀਂ ਮਿਲੀ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।