ਵਿਕਟੋਰੀਆ ''ਚ ਕੋਰੋਨਾ ਵਾਇਰਸ ਦੇ 466 ਨਵੇਂ ਮਾਮਲੇ ਹੋਏ ਦਰਜ

Saturday, Aug 08, 2020 - 11:58 AM (IST)

ਵਿਕਟੋਰੀਆ ''ਚ ਕੋਰੋਨਾ ਵਾਇਰਸ ਦੇ 466 ਨਵੇਂ ਮਾਮਲੇ ਹੋਏ ਦਰਜ

ਵਿਕਟੋਰੀਆ- ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਇੱਥੇ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ 466 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 12 ਹੋਰ ਮੌਤਾਂ ਹੋਣ ਦੀ ਖਬਰ ਹੈ। ਮ੍ਰਿਤਕਾਂ ਵਿਚ 30 ਸਾਲਾ ਇਕ ਵਿਅਕਤੀ ਵੀ ਸ਼ਾਮਲ ਹੈ। 

ਸੂਬੇ ਵਿਚ ਲੋਕਾਂ ਨੂੰ ਸਖਤੀ ਨਾਲ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਨੂੰ ਮੰਨਣ ਦੀ ਸਲਾਹ ਦਿੱਤੀ ਗਈ ਹੈ। ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਪਾਬੰਦੀਆਂ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਨਿਊ ਸਾਊਥ ਵੇਲਜ਼ ਵਿਚ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਕੁਈਨਜ਼ਲੈਂਡ ਨੇ ਨਿਊ ਸਾਊਥ ਵੇਲਜ਼ ਅਤੇ ਆਸਟਰੇਲੀਅਨ ਕੈਪੀਟਲ ਟੈਰੇਟਰੀ ਲਈ ਆਪਣੀ ਸਰਹੱਦ ਨੂੰ ਬੰਦ ਕਰ ਦਿੱਤਾ ਹੈ। ਸਿਡਨੀ ਦੀਆਂ ਬੀਚਾਂ 'ਤੇ ਭਾਰੀ ਭੀੜ ਹੋਣ ਕਾਰਨ 5000 ਡਾਲਰ ਤਕ ਦਾ ਜੁਰਮਾਨਾ ਕੀਤਾ ਗਿਆ ਹੈ। 
ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਰੇ ਉਪਾਅ ਕਰਨ ਅਤੇ ਮਾਸਕ ਲਗਾ ਕੇ ਤੇ ਸਮਾਜਕ ਦੂਰੀ ਬਣਾ ਕੇ ਰੱਖਣ। 


author

Lalita Mam

Content Editor

Related News