ਵਿਕਟੋਰੀਆ ''ਚ ਵਾਪਰਿਆ ਹਾਦਸਾ, ਉਲਟਬਾਜ਼ੀਆਂ ਖਾਂਦੀ ਪਲਟੀ ਕਾਰ

12/16/2017 11:07:34 AM

ਵਿਕਟੋਰੀਆ (ਏਜੰਸੀ)— ਆਸਟ੍ਰੇਲੀਆ ਦੇ ਪੱਛਮੀ ਵਿਕਟੋਰੀਆ ਵਿਚ ਸ਼ੁੱਕਰਵਾਰ ਦੀ ਰਾਤ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 2 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦਰਅਸਲ ਸ਼ੁੱਕਰਵਾਰ ਦੀ ਰਾਤ ਤਕਰੀਬਨ 7 ਵਜ ਕੇ 50 ਮਿੰਟ 'ਤੇ ਇਕ ਕਾਰ ਉਲਟਬਾਜ਼ੀ ਖਾਂਦੀ ਹੋਈ ਪਲਟ ਗਈ। ਇਹ ਹਾਦਸਾ ਵਿਕਟੋਰੀਆ ਦੇ ਟਾਊਨਸ਼ਿਪ ਹੈਕਸਹੈਮ 'ਤੇ ਵਾਪਰਿਆ ਜੋ ਕਿ ਮੈਲਬੌਰਨ ਤੋਂ 235 ਕਿਲੋਮੀਟਰ ਦੂਰ ਹੈ। 
ਕਾਰ ਨੂੰ ਇਕ 30 ਸਾਲਾ ਔਰਤ ਡਰਾਈਵ ਕਰ ਰਹੀ ਸੀ, ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਕਾਰ 'ਚ 4 ਬੱਚੇ ਅਤੇ ਇਕ 20 ਸਾਲਾ ਔਰਤ ਯਾਤਰੀ ਸਵਾਰ ਸਨ। 4 ਬੱਚਿਆਂ 'ਚੋਂ 2 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਦੀ ਉਮਰ 2 ਅਤੇ 3 ਸਾਲ ਦਰਮਿਆਨ ਹੈ। ਉਨ੍ਹਾਂ ਨੂੰ ਏਅਰ ਐਂਬੂਲੈਂਸ ਜ਼ਰੀਏ ਮੈਲਬੌਰਨ ਦੇ ਰਾਇਲ ਚਿਲਡਰਨਜ਼ ਹਸਪਤਾਲ ਭਰਤੀ ਕਰਾਇਆ ਗਿਆ। ਦੋ ਹੋਰ ਬੱਚੇ ਜਿਨ੍ਹਾਂ ਦੀ ਉਮਰ 7 ਅਤੇ 5 ਸਾਲ ਹੈ, ਉਹ ਵੀ ਮਾਮੂਲੀ ਰੂਪ ਨਾਲ ਜ਼ਖਮੀ ਹੋਏ ਹਨ। ਪੁਲਸ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।


Related News