ਪੁਲਸ ਵਲੋਂ ਫੜੇ ਗਏ ਬੇਕਸੂਰ ਨੂੰ ਮਿਲਿਆ 4 ਲੱਖ ਡਾਲਰ ਦਾ ਮੁਆਵਜਾ

08/27/2019 3:31:19 PM

ਮੈਲਬੌਰਨ— ਵਿਕਟੋਰੀਆ ਪੁਲਸ ਨੇ ਇਕ ਰੇਡ (ਛਾਪੇਮਾਰੀ) ਦੌਰਾਨ ਗਲਤੀ ਨਾਲ ਇਕ ਨੌਜਵਾਨ ਨੂੰ ਫੜ ਕੇ ਉਸ ਦੀ ਕੁੱਟ-ਮਾਰ ਕੀਤੀ ਸੀ, ਹੁਣ ਉਸ ਬੇਕਸੂਰ ਨੌਜਵਾਨ ਨੂੰ 400000 ਡਾਲਰ ਮੁਆਵਜੇ ਵਜੋਂ ਦਿੱਤੇ ਜਾ ਰਹੇ ਹਨ। ਸਾਲ 2015 ’ਚ 19 ਸਾਲਾ ਐਥਾਨ ਕਰੂਜ਼ ਨਾਂ ਦਾ ਵਿਅਕਤੀ ਉਸ ਸਮੇਂ ਆਪਣੇ ਘਰ ਦੀ ਰਸੋਈ ’ਚ ਲੰਮਾ ਪਿਆ ਸੀ ਜਦ ਪੁਲਸ ਨੇ ਰੇਡ ਮਾਰੀ। ਪੁਲਸ ਨੇ ਉਸ ਨੂੰ ਫੜ ਕੇ ਉਸ ਦੇ ਹੱਥ ਬੰਨ੍ਹ ਦਿੱਤੇ ਅਤੇ ਫਰਿੱਜ ’ਚ ਬੰਦ ਕਰ ਦਿੱਤਾ। ਬਾਅਦ ’ਚ ਪੁਲਸ ਨੇ ਉਸ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਦਾ ਮੌਕਾ ਦਿੱਤੇ ਬਿਨਾਂ ਹਿਰਾਸਤ ’ਚ ਲੈ ਲਿਆ।

 
ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਉਸ ਨੂੰ ਹਿਰਾਸਤ ’ਚ ਲੈਣਾ ਕਾਇਰਨਾ ਕੰਮ ਸੀ। ਪੁਲਸ ਨੇ ਉਸ ਬੇਕਸੂਰ ਨੂੰ ਉਸ ਦੇ ਵਾਲਾਂ ਤੋੋਂ ਫੜ ਕੇ ਘੜੀਸਿਆ ਸੀ। ਅਦਾਲਤ ਨੇ ਕਿਹਾ ਕਿ ਪੁਲਸ ਨੂੰ ਦੇਖਣਾ ਚਾਹੀਦਾ ਸੀ ਕਿ ਉਹ ਇਕ ਆਦੀਵਾਸੀ ਬੇਕਸੂਰ ਨੌਜਵਾਨ ਹੈ। ਉਨ੍ਹਾਂ ਕਿਹਾ ਕਿ ਪੁਲਸ ਕੋਲ ਇਕ ਵੀ ਅਜਿਹਾ ਕਾਰਨ ਨਹੀਂ ਸੀ ਕਿ ਉਹ ਇਹ ਸੋਚਦੇ ਕਿ ਉਹ ਅੱਤਵਾਦੀਆਂ ਨਾਲ ਮਿਲਿਆ ਹੋਇਆ ਹੈ। ਉਸ ਦੇ ਸਰੀਰ ’ਤੇ ਕਈ ਸੱਟਾਂ ਲੱਗੀਆਂ ਸਨ। ਉਸ ਦੇ ਕੰਨ, ਚਿਹਰੇ, ਗਰਦਨ ਅਤੇ ਸਰੀਰ ਦੇ ਉੱਪਰਲੇ ਹਿੱਸੇ ’ਤੇ ਕਈ ਜ਼ਖਮ ਸਨ। ਜੱਜ ਨੇ ਕਿਹਾ ਕਿ ਕਰੂਜ਼ ਹੁਣ 23 ਸਾਲ ਦਾ ਹੋ ਗਿਆ ਹੈ। 
ਜੱਜ ਨੇ ਕਿਹਾ ਕਿ ਉਹ ਇੰਨਾ ਚੰਗਾ ਤੇ ਸੱਚਾ ਇਨਸਾਨ ਸੀ ਪਰ ਪੁਲਸ ਦੀ ਗਲਤੀ ਕਾਰਨ ਉਸ ਨੂੰ ਸਜ਼ਾ ਭੁਗਤਣੀ ਪਈ। ਜੱਜ ਨੇ ਕਿਹਾ ਕਿ ਉਸ ਨੂੰ ਜੋ ਵੀ ਦੁੱਖ-ਤਕਲੀਫ ਤੇ ਬੇਇੱਜ਼ਤੀ ਸਹਿਣ ਕਰਨੀ ਪਈ, ਉਸ ਦੇ ਮੈਡੀਕਲ ਇਲਾਜ ਅਤੇ ਉਸ ਦੇ ਭਵਿੱਖ ਲਈ ਮੁਆਵਜ਼ਾ ਦਿੱਤਾ ਜਾਵੇਗਾ। ਅਦਾਲਤ ਨੇ ਕਿਹਾ ਕਿ 4,00000 ਡਾਲਰ ਬਹੁਤ ਵੱਡੀ ਰਾਸ਼ੀ ਨਹੀਂ ਹੈ ਪਰ ਇਹ ਉਸ ਦੇ ਦੁੱਖ ਨੂੰ ਕੁੱਝ ਘੱਟ ਕਰਨ ’ਚ ਮਦਦਗਾਰ ਹੋਵੇਗਾ। ਕਰੂਜ਼ ਨੇ ਵਿਕਟੋਰੀਅਨ ਆਦੀਵਾਸੀ ਲੀਗਲ ਸਰਵਿਸ ਦੀ ਮਦਦ ਨਾਲ ਵਿਕਟੋਰੀਆ ਪੁਲਸ ਖਿਲਾਫ ਸ਼ਿਕਾਇਤ ਕੀਤੀ ਸੀ। 


Related News