ਵੈਨੇਜੁਏਲਾ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢੇਗਾ ''ਪੈਟਰੋ''

02/21/2018 11:09:56 PM

ਕਰਾਕਾਸ— ਵੈਨੇਜੁਏਲਾ ਨੇ ਆਰਥਿਕ ਸੰਕਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਦੌਰਾਨ ਗੈਰ-ਪਾਰੰਪਰਿਕ ਕਦਮ ਚੁੱਕਦੇ ਹੋਏ ਤੇਲ ਆਧਾਰਿਤ ਕ੍ਰਿਪਟੋਕਰੰਸੀ 'ਪੈਟਰੋ' ਦੀ ਸ਼ੁਰੂਆਤ ਕੀਤੀ ਹੈ। ਇਹ ਸਰਕਾਰੀ ਮਾਨਤਾ ਪ੍ਰਾਪਤ ਵਿਸ਼ਵ ਦੀ ਪਹਿਲੀ ਕ੍ਰਿਪਟੋਕਰੰਸੀ ਹੈ।
ਵੈਨੇਜੁਏਲਾ ਦੀ ਵਾਮਪੰਥੀ ਸਰਕਾਰ ਨੇ ਸ਼ੁਰੂਆਤੀ ਵਿਕਰੀ ਲਈ ਪੇਟਰੋ ਦੀ 3.84 ਕਰੋੜ ਇਕਾਈਆਂ ਪੇਸ਼ ਕੀਤੀ ਹਨ। ਇਸ ਦੀ ਵਿਕਰੀ 19 ਮਾਰਚ ਤਕ ਚੱਲੇਗੀ। ਪ੍ਰਧਾਨ ਮੰਤਕੀ ਵਿਕੋਲਸ ਮਦੁਰੋ ਮੁਤਾਬਕ, ਵਿਕਰੀ ਦੇ ਸ਼ੁਰੂਆਤੀ 20 ਘੰਟੇ 'ਚ ਪੇਟਰੋ ਨੂੰ 73.5 ਕਰੋੜ ਡਾਲਰ ਦੀ ਪੇਸ਼ਕਸ਼ ਮਿਲੀ ਹੈ। ਉਨ੍ਹਾਂ ਕਿਹਾ, ''ਪੈਟਰੋ ਸਾਡੀ ਸੁਤੰਤਰਤਾ ਤੇ ਆਰਥਿਕ ਖੁਦਮੁਖਤਿਆਰੀ ਨੂੰ ਮਜ਼ਬੂਤ ਕਰਦਾ ਹੈ। ਇਹ ਸਾਨੂੰ ਉਨ੍ਹਾਂ ਵਿਦੇਸ਼ੀ ਤਾਕਤਾਂ ਦੇ ਲਾਲਚ ਤੋਂ ਬਚਣ 'ਚ ਮਦਦ ਕਰੇਗਾ ਜੋ ਸਾਡਾ ਤੇਲ ਬਾਜ਼ਾਰ ਜ਼ਬਤ ਕਰ ਸਾਨੂੰ ਗੋਢਿਆ ਹੇਠ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।''
ਜ਼ਿਕਰਯੋਗ ਹੈ ਕਿ ਵੈਨੇਜੁਏਲਾ ਕੋਲ ਵਿਸ਼ਵ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੈ। ਹਾਲਾਂਕਿ ਦੇਸ਼ ਗੰਭੀਰ ਆਰਥਿਕ ਤੇ ਸਿਆਸੀ ਸੰਕਟ ਦੇ ਦੌਰ ਤੋਂ ਲੰਘ ਰਿਹਾ ਹੈ।


Related News