ਸੋਡੇ ਦੀ 2 ਲੀਟਰ ਬੋਤਲ ਖ਼ਰੀਦਣ ਲਈ ਦੇਣੇ ਪੈਂਦੇ ਸਨ 80 ਲੱਖ ਬੋਲੀਵਰ, ਵੈਨੇਜ਼ੁਏਲਾ ਲਿਆਇਆ ਨਵੀਂ ਕਰੰਸੀ

Saturday, Oct 02, 2021 - 09:39 AM (IST)

ਸੋਡੇ ਦੀ 2 ਲੀਟਰ ਬੋਤਲ ਖ਼ਰੀਦਣ ਲਈ ਦੇਣੇ ਪੈਂਦੇ ਸਨ 80 ਲੱਖ ਬੋਲੀਵਰ, ਵੈਨੇਜ਼ੁਏਲਾ ਲਿਆਇਆ ਨਵੀਂ ਕਰੰਸੀ

ਕਰਾਕਸ (ਭਾਸ਼ਾ)- ਵੈਨੇਜ਼ੁਏਲਾ ਨੇ ਅਸਮਾਨ ਛੂੰਹਦੀ ਮਹਿੰਗਾਈ ਦਰਮਿਆਨ ਸ਼ੁੱਕਰਵਾਰ ਨੂੰ ਨਵੀਂ ਕਰੰਸੀ ਪੇਸ਼ ਕੀਤੀ। ਮਹਿੰਗਾਈ ਵਧਣ ਨਾਲ ਦੇਸ਼ ਦੀ ਪੁਰਾਣੀ ਕਰੰਸੀ ਦਾ ਐਕਸਚੇਂਜ ਰੇਟ ਹੇਠਲੇ ਪੱਧਰ ’ਤੇ ਪਹੁੰਚ ਗਿਆ ਸੀ, ਜਿਸ ਕਾਰਨ ਨਵੀਂ ਕਰੰਸੀ ਲਿਆਉਣ ਦਾ ਐਲਾਨ ਕੀਤਾ ਗਿਆ ਸੀ। ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਨੇ ਕਿਹਾ ਕਿ ਉਸ ਦੀ ਨਵੀਂ ਕਰੰਸੀ ਪ੍ਰਬੰਧ ਵਿਚ 10 ਲੱਖ ਬੋਲੀਵਰ (ਵੈਨੇਜ਼ੁਏਲਾ ਦੀ ਕਰੰਸੀ ਦਾ ਨਾਂ) ਦੀ ਕੀਮਤ ਇਕ ਬੋਲੀਵਰ ਹੋ ਜਾਏਗੀ। ਇਸ ਨਾਲ ਲੈਣ-ਦੇਣ ਅਤੇ ਬਹੀ-ਖਾਤਿਆਂ ਦਾ ਮੁਲਾਂਕਣ ਥੋੜ੍ਹਾ ਸੌਖਾ ਹੋ ਜਾਏਗਾ।

ਇਹ ਵੀ ਪੜ੍ਹੋ : ਮਾਣ ਦੀ ਗੱਲ, ਪੰਜਾਬ ਦੀ ਧੀ ਹਰਮਨਦੀਪ ਕੌਰ ਇਟਲੀ 'ਚ ਬਣੀ ਬੱਸ ਡਰਾਈਵਰ

ਵੈਨੇਜ਼ੁਏਲਾ ਦੀ ਕੇਂਦਰੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਜੋਸ ਗੁਏਰਾ ਨੇ ਕਿਹਾ, 'ਸਭ ਤੋਂ ਮਹੱਤਵਪੂਰਣ ਅਤੇ ਬੁਨਿਆਦੀ ਕਾਰਨ ਇਹ ਹੈ ਕਿ ਭੁਗਤਾਨ ਪ੍ਰਣਾਲੀ ਪਹਿਲਾਂ ਹੀ ਢਹਿ-ਢੇਰੀ ਹੋ ਚੁੱਕੀ ਹੈ। ਕਰੰਸੀ ਵਿਚ ਅੰਕਾਂ ਦੀ ਗਿਣਤੀ ਭੁਗਤਾਨ ਪ੍ਰਣਾਲੀ ਬਣਾਉਂਦੀ ਹੈ ਅਤੇ ਇਸ ਹਿਸਾਬ ਨਾਲ ਬੋਲੀਵਰ ਕਰੰਸੀ ਦਾ ਪ੍ਰਬੰਧਨ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।' ਉਨ੍ਹਾਂ ਕਿਹਾ ਕਿ ਪੁਰਾਣੇ ਪ੍ਰਬੰਧ ਵਿਚ ਸੋਡੇ ਦੀ 2 ਲੀਟਰ ਬੋਤਲ ਖ਼ਰੀਦਣ ਲਈ 80 ਲੱਖ ਬੋਲੀਵਰ ਦੇਣੇ ਹੁੰਦੇ ਸਨ ਅਤੇ ਇਸ ਤਰ੍ਹਾਂ ਦੇ ਬਿੱਲ ਦਿਲ ਦੀ ਧੜਕਨ ਵਧਾਉਣ ਵਾਲੇ ਹੁੰਦੇ ਹਨ, ਕਿਉਂਕਿ ਗਾਹਕਾਂ ਨੂੰ ਪੈਸਿਆਂ ਦੀ ਮੋਟੀ ਰਕਮ ਦੇਣੀ ਪੈਂਦੀ ਹੈ।

ਇਹ ਵੀ ਪੜ੍ਹੋ : ਸ਼ਰਮਨਾਕ: ਪੁਲਸ ਅਫ਼ਸਰ ਨੇ ਔਰਤ ਨੂੰ ਗ੍ਰਿਫ਼ਤਾਰ ਕਰਕੇ ਕੀਤਾ ਜ਼ਬਰ-ਜਿਨਾਹ, ਫਿਰ ਕਤਲ ਪਿੱਛੋਂ ਲਾਸ਼ ਨੂੰ ਲਗਾਈ ਅੱਗ

ਬੋਲੀਵਰ ਬਨਾਮ ਰੁਪਇਆ
ਵੈਨੇਜ਼ੁਏਲਾ ਦੇ ਬੋਲੀਵਰ ਦੀ ਬਦਹਾਲੀ ਦਾ ਅਨੁਮਾਨ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ 1 ਬੋਲੀਵਰ ਦਾ ਮੁੱਲ 0.000000000176908 ਭਾਰਤੀ ਰੁਪਏ ਦੇ ਬਰਾਬਰ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਨਿਊਜ਼ੀਲੈਂਡ ’ਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਇੱਕੋ ਹੱਲੇ ਲੱਖਾਂ ਪ੍ਰਵਾਸੀ ਹੋਣਗੇ ਪੱਕੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News