ਵੈਟੀਕਨ ਅਤੇ ਚੀਨ ਨੇ ਬਿਸ਼ਪ ਨੂੰ ਨਾਮਜ਼ਦ ਕਰਨ ਦੇ ਵਿਵਾਦਮਈ ਸਮਝੌਤੇ ਦੀ ਮਿਆਦ ਵਧਾਈ

10/22/2020 5:27:06 PM

ਵੈਟੀਕਨ ਸਿਟੀ (ਭਾਸ਼ਾ) ਵੈਟੀਕਨ ਅਤੇ ਚੀਨ ਨੇ ਬਿਸ਼ਪ ਨੂੰ ਨਾਮਜ਼ਦ ਕੀਤੇ ਜਾਣ ਨਾਲ ਜੁੜੇ ਇਕ ਵਿਵਾਦਮਈ ਸਮਝੌਤੇ ਦਾ ਸਮਰਥਨ ਕਰਨ ਦੀ ਵੀਰਵਾਰ ਨੂੰ ਘੋਸ਼ਣਾ ਕੀਤੀ।ਭਾਵੇਂਕਿ ਵ੍ਹਾਈਟ ਹਾਊਸ ਅਤੇ ਰਵਾਇਤੀ ਕੈਥੋਲਿਕਾਂ ਨੇ ਇਸ ਕਦਮ ਦਾ ਸਖਤ ਵਿਰੋਧ ਕੀਤਾ ਹੈ। ਵੈਟੀਕਨ ਅਤੇ ਚੀਨ ਸਰਕਾਰ ਨੇ 2018 ਦੇ ਉਸ ਸਮਝੌਤੇ ਨੂੰ 2 ਸਾਲ ਦੇ ਲਈ ਵਿਸਥਾਰਤ ਕਰਨ ਦੀ ਸੰਯੁਕਤ ਘੋਸ਼ਣਾ ਕੀਤੀ, ਜਿਸ ਦੀ ਸਮੇਂ ਸੀਮਾ ਵੀਰਵਾਰ ਨੂੰ ਖਤਮ ਹੋ ਰਹੀ ਸੀ। 

ਪੜ੍ਹੋ ਇਹ ਅਹਿਮ ਖਬਰ- ਸਪੇਸ ਸਟੇਸ਼ਨ 'ਚ ਸਮਾਂ ਬਿਤਾਉਣ ਵਾਲੇ 3 ਪੁਲਾੜ ਯਾਤਰੀ ਧਰਤੀ 'ਤੇ ਪਰਤੇ

ਵੈਟੀਕਨ ਨੇ ਕਿਹਾ ਹੈ ਕਿ ਇਙ ਸਮਝੌਤਾ ਕਿਤੋਂ ਵੀ ਰਾਜਨੀਤਕ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਸਮਝੌਤਾ ਕਦੇ ਪ੍ਰਕਾਸ਼ਿਤ ਨਹੀਂ ਹੋਇਆ ਹੈ। ਇਹ ਬਿਸ਼ਪ ਦੀ ਚੋਣ ਦੇ ਲਈ ਵਾਰਤਾ ਦੀ ਪ੍ਰਕਿਰਿਆ ਦਾ ਰਸਤਾ ਖੋਲ੍ਹਦਾ ਹੈ। ਵੈਟੀਕਨ ਨੇ 2018 ਵਿਚ ਇਸ 'ਤੇ ਇਸ ਆਸ ਨਾਲ ਦਸਤਖਤ ਕੀਤਾ ਸੀ ਕਿ ਇਹ ਚੀਨ ਦੇ ਕੈਥੋਲਿਕਾਂ ਨੂੰ ਇਕਜੁੱਟ ਕਰਨ ਵਿਚ ਮਦਦ ਕਰੇਗਾ, ਜੋ ਸੱਤ ਦਹਾਕਿਆਂ ਤੋਂ ਤਿੰਨ ਸਮੂਹਾਂ ਵਿਚ ਵੰਡੇ ਹੋਏ ਹਨ।ਚੀਨ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਬੀਜਿੰਗ ਅਤੇ ਵੈਟੀਕਨ ਨੇ ਦੋਸਤਾਨਾ ਸਲਾਹ ਮਸ਼ਵਰੇ ਦੇ ਬਾਅਦ ਸਮਝੌਤੇ ਨੂੰ ਵਿਸਥਾਰਤ ਕਰਨ ਦਾ ਫ਼ੈਸਲਾ ਲਿਆ ਹੈ।


Vandana

Content Editor

Related News