ਈਮਾਨਦਾਰੀ ਦੀ ਮਿਸਾਲ : ਦਾਨ ਕੀਤੇ ਕੱਪੜਿਆਂ ''ਚੋਂ ਮਿਲੀ ਵੱਡੀ ਰਾਸ਼ੀ ਕੀਤੀ ਵਾਪਸ

Wednesday, Jan 27, 2021 - 08:23 AM (IST)

ਈਮਾਨਦਾਰੀ ਦੀ ਮਿਸਾਲ : ਦਾਨ ਕੀਤੇ ਕੱਪੜਿਆਂ ''ਚੋਂ ਮਿਲੀ ਵੱਡੀ ਰਾਸ਼ੀ ਕੀਤੀ ਵਾਪਸ

ਐਬਟਸਫੋਰਡ- ਕੈਨੇਡਾ ਦੇ ਸ਼ਹਿਰ ਵੈਨਕੁਵਰ ਵਿਚ ਈਮਾਨਦਾਰੀ ਦੀ ਇਕ ਅਜਿਹੀ ਮਿਸਾਲ ਦੇਖਣ ਨੂੰ ਮਿਲੀ ਕਿ ਹਰ ਕੋਈ ਇਸ ਦੀਆਂ ਸਿਫ਼ਤਾਂ ਕਰ ਰਿਹਾ ਹੈ। ਇੱਥੇ ਪੁਰਾਣੀਆਂ ਵਸਤਾਂ ਦੇ ਸਟੋਰ 'ਵੈਲਿਊ ਵਿਲੇਜ' ਵਿਚ ਲੋਕ ਪੁਰਾਣੇ ਕੱਪੜੇ ਆਦਿ ਦਾਨ ਕਰਦੇ ਹਨ ਤਾਂ ਜੋ ਲੋੜਵੰਦਾਂ ਦੀ ਮਦਦ ਹੋ ਸਕੇ। 

ਸਟੋਰ ਨੂੰ ਬੀਤੇ ਦਿਨੀਂ ਦਾਨ ਕੀਤੇ ਕੱਪੜਿਆਂ ਵਿਚੋਂ 85,549 ਕੈਨੇਡੀਅਨ ਡਾਲਰ ਮਿਲੇ ਜੋ ਕਿ ਭਾਰਤੀ ਕਰੰਸੀ ਮੁਤਾਬਕ 49 ਲੱਖ ਰੁਪਏ ਬਣਦੇ ਹਨ। ਈਮਾਨਦਾਰੀ ਦਿਖਾਉਂਦਿਆਂ ਸਟੋਰ ਨੇ ਇਹ ਪੈਸੇ ਉਸ ਦੇ ਮਾਲਕ ਨੂੰ ਵਾਪਸ ਕੀਤੇ ਤੇ ਇਹ ਖ਼ਬਰ ਹਰ ਇਕ ਲਈ ਚਰਚਾ ਦਾ ਵਿਸ਼ਾ ਬਣ ਗਈ। ਅੱਜ ਦੇ ਬੇਈਮਾਨੀ ਵਾਲੇ ਸਮੇਂ ਵਿਚ ਅਜਿਹੀ ਮਿਸਾਲ ਮਿਲਣਾ ਵੱਡੀ ਗੱਲ ਹੈ। 

ਇਹ ਵੀ ਪੜ੍ਹੋ- ਬ੍ਰਿਸਬੇਨ ਵਿਖੇ ਬੀਬੀਆਂ ਵਲੋਂ ਆਯੋਜਿਤ ਵਿਸ਼ਵ ਭਰ ਦੀ ਪਹਿਲੀ ਕਾਰ ਰੈਲੀ

​​​​​​​
ਵੈਨਕੁਵਰ ਪੁਲਸ ਮੁਤਾਬਕ ਸਟੋਰ ਦੇ ਮੈਨੇਜਰ ਨੇ ਪੁਲਸ ਨੂੰ ਫ਼ੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਉਹ ਕੱਪੜਿਆਂ ਵਾਲੇ ਬੈਗ ਵਿਚੋਂ ਕੱਪੜੇ ਕੱਢ ਕੇ ਬੈਗ ਹੇਠਾਂ ਸੁੱਟ ਰਿਹਾ ਸੀ ਕਿ ਇਸ ਵਿਚੋਂ ਨੋਟਾਂ ਦੀ ਬਰਸਾਤ ਹੋਣ ਲੱਗ ਗਈ। ਪੁਲਸ ਨੇ ਇਹ ਰਾਸ਼ੀ ਕਬਜ਼ੇ ਵਿਚ ਲੈ ਕੇ ਅਸਲੀ ਮਾਲਕ ਦੀ ਭਾਲ ਕੀਤੀ। ਜਾਂਚ ਦੌਰਾਨ ਪੁਲਸ ਨੂੰ ਬੈਂਕ ਦੀ ਰਸੀਦ ਤੇ ਕੁਝ ਬਿੱਲ ਵੀ ਮਿਲੇ ਜਿਸ ਕਾਰਨ ਮਾਲਕ ਤੱਕ ਪਹੁੰਚ ਸੌਖੀ ਹੋ ਗਈ। ਜਾਂਚ ਵਿਚ ਪਤਾ ਲੱਗਾ ਕਿ ਇਹ ਰਾਸ਼ੀ ਇਕ ਬਜ਼ੁਰਗ ਬੀਬੀ ਦੀ ਸੀ, ਜੋ ਇਸ ਨੂੰ ਰੱਖ ਕੇ ਭੁੱਲ ਗਈ ਸੀ। ਹੁਣ ਉਹ ਬੀਬੀ ਆਸ਼ਰਮ ਵਿਚ ਰਹਿ ਰਹੀ ਹੈ। ਬੀਤੇ ਦਿਨੀਂ ਉਸ ਦੇ ਜੱਦੀ ਘਰ ਦੀ ਸਫ਼ਾਈ ਮੌਕੇ ਪਰਿਵਾਰ ਨੂੰ ਇਹ ਬੈਗ ਮਿਲਿਆ ਤੇ ਉਨ੍ਹਾਂ ਨੇ ਪੁਰਾਣੇ ਕੱਪੜੇ ਸਮਝ ਕੇ ਇਸ ਨੂੰ ਦਾਨ ਕਰ ਦਿੱਤਾ।

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


author

Lalita Mam

Content Editor

Related News