ਵੈਨਕੂਵਰ ''ਚ ਦਿਖੇਗਾ ਵਿਸ਼ਾਲ ''ਫੁੱਟਬਾਲ'', ਫੀਫਾ 2026 ਦੀ ਮੇਜ਼ਬਾਨੀ ਲਈ ‘ਸਾਇੰਸ ਵਰਲਡ’ ਦਾ ਹੋਵੇਗਾ ਕਾਇਆਕਲਪ

Saturday, May 09, 2026 - 01:01 AM (IST)

ਵੈਨਕੂਵਰ ''ਚ ਦਿਖੇਗਾ ਵਿਸ਼ਾਲ ''ਫੁੱਟਬਾਲ'', ਫੀਫਾ 2026 ਦੀ ਮੇਜ਼ਬਾਨੀ ਲਈ ‘ਸਾਇੰਸ ਵਰਲਡ’ ਦਾ ਹੋਵੇਗਾ ਕਾਇਆਕਲਪ

ਵੈਨਕੂਵਰ (ਮਲਕੀਤ ਸਿੰਘ) : ਫੀਫਾ ਵਰਲਡ ਕੱਪ 2026 ਨੂੰ ਲੈ ਕੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਤਿਆਰੀਆਂ ਨੂੰ ਹੋਰ ਰੰਗੀਨ ਬਣਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੈਨਕੂਵਰ ਦਾ ਪ੍ਰਸਿੱਧ ‘ਸਾਇੰਸ ਵਰਲਡ’ ਗੁੰਬਦ ਹੁਣ ਇਕ ਵਿਸ਼ਾਲ ਫੁੱਟਬਾਲ ਦੀ ਸ਼ਕਲ ਵਿੱਚ ਸਜਾਇਆ ਜਾ ਰਿਹਾ ਹੈ, ਜੋ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੇਗਾ। ਜਾਣਕਾਰੀ ਮੁਤਾਬਕ ਇਸ ਵਿਸ਼ੇਸ਼ ਡਿਜ਼ਾਈਨ ਤਹਿਤ ਸਾਇੰਸ ਵਰਲਡ ਦੇ ਗੋਲ ਗੁੰਬਦ ਨੂੰ ਰੰਗ-ਬਿਰੰਗੇ ਫੁੱਟਬਾਲ ਦੇ ਰੂਪ ਵਿੱਚ ਤਬਦੀਲ ਕੀਤਾ ਜਾਵੇਗਾ, ਜਿਸ ‘ਤੇ ਫੀਫਾ ਵਰਲਡ ਕੱਪ 2026 ਨਾਲ ਸੰਬੰਧਿਤ ਡਿਜ਼ਾਈਨ ਅਤੇ ਲੋਗੋ ਵੀ ਦਰਸਾਏ ਜਾਣਗੇ। ਇਹ ਪ੍ਰਾਜੈਕਟ ਵੈਨਕੂਵਰ ਵਿੱਚ ਵਰਲਡ ਕੱਪ ਦੇ ਮਾਹੌਲ ਨੂੰ ਹੋਰ ਉਤਸ਼ਾਹਪੂਰਨ ਬਣਾਉਣ ਲਈ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਮਰੀਕੀ ਫੌਜ ਨੇ ਦੋ ਹੋਰ ਈਰਾਨੀ ਟੈਂਕਰ ਕੀਤੇ ਨਕਾਰਾ, ਓਮਾਨ ਦੀ ਖਾੜੀ 'ਚ ਕੀਤੀ ਬੰਬਾਰੀ

ਵਰਨਣਯੋਗ ਹੈ ਕਿ ਵੈਨਕੂਵਰ ਫੀਫਾ ਵਰਲਡ ਕੱਪ 2026 ਦੇ ਮੇਜ਼ਬਾਨ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਬੀਸੀ ਪਲੇਸ ਸਟੇਡੀਅਮ ਵਿੱਚ ਕਈ ਮਹੱਤਵਪੂਰਨ ਮੁਕਾਬਲੇ ਖੇਡੇ ਜਾਣੇ ਹਨ। ਇਸ ਦੇ ਮੱਦੇਨਜ਼ਰ ਸ਼ਹਿਰ ਭਰ ਵਿੱਚ ਸਜਾਵਟ, ਸੁਰੱਖਿਆ ਅਤੇ ਸੈਰ-ਸਪਾਟੇ ਨਾਲ ਸੰਬੰਧਿਤ ਕਈ ਯੋਜਨਾਵਾਂ ‘ਤੇ ਕੰਮ ਜਾਰੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਇੰਸ ਵਰਲਡ ਨੂੰ ਵਿਸ਼ਾਲ ਫੁੱਟਬਾਲ ਦੇ ਰੂਪ ਵਿੱਚ ਦੇਖਣਾ ਇਕ ਵਿਲੱਖਣ ਅਨੁਭਵ ਹੋਵੇਗਾ ਅਤੇ ਇਸ ਨਾਲ ਵੈਨਕੂਵਰ ਦੀ ਵਿਸ਼ਵ ਪੱਧਰੀ ਪਛਾਣ ਨੂੰ ਹੋਰ ਮਜ਼ਬੂਤੀ ਮਿਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News