ਦੋ ਦਹਾਕਿਆਂ ਤੋਂ ਵੀ ਹੇਠਲੇ ਪੱਧਰ ‘ਤੇ ਪਹੁੰਚੀ ਵੈਨਕੂਵਰ ਏਰੀਏ ਦੇ ਘਰਾਂ ਦੀ ਵਿਕਰੀ
Tuesday, Jan 06, 2026 - 08:01 PM (IST)
ਵੈਨਕੂਵਰ, (ਮਲਕੀਤ ਸਿੰਘ)– ਗ੍ਰੇਟਰ ਵੈਨਕੂਵਰ ਵਿੱਚ ਘਰਾਂ ਦੀ ਸਾਲਾਨਾ ਵਿਕਰੀ ਦੋ ਦਹਾਕਿਆਂ ਤੋਂ ਵੀ ਘੱਟ ਦਰਜੇ ‘ਤੇ ਆ ਜਾਣੀ ਅਨਮਾਨੀ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਬੀਤੇ ਸਾਲ ਦੌਰਾਨ ਖਰੀਦਦਾਰਾਂ ਦੀ ਮੰਗ ਕਮਜ਼ੋਰ ਰਹੀ, ਮਾਰਕੀਟ ਵਿੱਚ ਘਰਾਂ ਦੀ ਉਪਲਬਧਤਾ ਵਧੀ ਅਤੇ ਕੀਮਤਾਂ ‘ਚ ਢਿੱਲ ਆਉਣ ਕਾਰਨ ਵਿਕਰੇਤਾਵਾਂ ਲਈ ਸਾਲ ਚੁਣੌਤੀਪੂਰਨ ਮੰਨਿਆ ਗਿਆ
ਅੰਕੜਿਆਂ ਅਨੁਸਾਰ ਸਾਲ ਭਰ ਦੌਰਾਨ ਨਵੇਂ ਘਰਾਂ ਦੀਆਂ ਲਿਸਟਿੰਗਾਂ ਵਿੱਚ ਖਾਸਾ ਵਾਧਾ ਦਰਜ ਕੀਤਾ ਗਿਆ, ਪਰ ਮਹਿੰਗੀ ਫਾਇਨੈਂਸਿੰਗ, ਅਣਿਸ਼ਚਿਤ ਆਰਥਿਕ ਹਾਲਾਤ ਅਤੇ ਖਰੀਦਦਾਰਾਂ ਦੇ ਭਰੋਸੇ ਵਿੱਚ ਕਮੀ ਕਾਰਨ ਸੌਦੇ ਘੱਟ ਹੋਏ। ਇਸ ਸਥਿਤੀ ਨੇ ਮਾਰਕੀਟ ਨੂੰ ਖਰੀਦਦਾਰਾਂ ਦੇ ਹੱਕ ਵਿੱਚ ਧੱਕਿਆ, ਜਿੱਥੇ ਕਈ ਖੇਤਰਾਂ ਵਿੱਚ ਕੀਮਤਾਂ ‘ਚ ਨਰਮੀ ਵੇਖੀ ਗਈ।
ਮਾਹਿਰਾਂ ਦਾ ਕਹਿਣਾ ਹੈ ਕਿ ਬੈਂਕ ਦੀਆਂ ਵਿਆਜ ਦਰਾਂ ਦੇ ਪ੍ਰਭਾਵ, ਘਰੇਲੂ ਖਰਚਿਆਂ ਦਾ ਦਬਾਅ ਅਤੇ ਭਵਿੱਖੀ ਆਰਥਿਕ ਦਿਸ਼ਾ ਬਾਰੇ ਅਣਿਸ਼ਚਿਤਤਾ ਨੇ ਬਹੁ ਗਿਣਤੀ ਲੋਕਾਂ ਨੂੰ ਘਰ ਖਰੀਦਣ ਦੇ ਫੈਸਲਿਆਂ ਨੂੰ ਟਾਲਿਆ। ਉਨ੍ਹਾਂ ਮੁਤਾਬਕ ਆਉਣ ਵਾਲੇ ਮਹੀਨਿਆਂ ਵਿੱਚ ਮਾਰਕੀਟ ਦੀ ਦਿਸ਼ਾ ਵਿਆਜ ਦਰਾਂ, ਰੋਜ਼ਗਾਰ ਅਤੇ ਆਮਦਨ ਨਾਲ ਜੁੜੇ ਸੰਕੇਤਾਂ ‘ਤੇ ਨਿਰਭਰ ਕਰੇਗੀ। ਇਸ ਧੰਦੇ ਨਾਲ ਜੁੜੇ ਵੱਖ ਵੱਖ ਮਾਹਰਾਂ ਵੱਲੋਂ ਉਪਰੋਕਤ ਸਥਿਤੀ ਨੂੰ ਵੱਖ-ਵੱਖ ਐਂਗਲਾਂ ਨਾਲ ਵੇਖਿਆ ਜਾ ਰਿਹਾ ਹੈ ਭਾਵੇਂ ਕਿ ਘਰਾਂ ਦੀ ਖਰੀਦੋ ਫਰੋਖਤ ਸਬੰਧੀ ਮਾਰਕੀਟ ਠੰਡੀ ਚੱਲ ਰਹੀ ਹੈ ਪ੍ਰੰਤੂ ਘਰ ਖਰੀਦਣ ਦੇ ਚਾਹਵਾਨ ਨਵੇਂ ਖਰੀਦਦਾਰਾਂ ਲਈ ਸਮੁੱਚੀ ਸਥਿਤੀ ਨੂੰ ਚੰਗੇ ਮੌਕੇ ਵਜੋ ਮਹਿਸੂਸ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
