ਵੈਨਕੂਵਰ ’ਚ ਪੰਜਾਬੀ ਮੇਲਾ 10 ਨੂੰ, ਕਲੇਰ ਕੰਠ ਸਮੇਤ ਕਈ ਹੋਰ ਪੰਜਾਬੀ ਕਲਾਕਾਰ ਲਾਉਣਗੇ ਗੀਤਾਂ ਦੀ ਛਹਿਬਰ

Tuesday, Jul 30, 2024 - 09:03 PM (IST)

ਵੈਨਕੂਵਰ ’ਚ ਪੰਜਾਬੀ ਮੇਲਾ 10 ਨੂੰ, ਕਲੇਰ ਕੰਠ ਸਮੇਤ ਕਈ ਹੋਰ ਪੰਜਾਬੀ ਕਲਾਕਾਰ ਲਾਉਣਗੇ ਗੀਤਾਂ ਦੀ ਛਹਿਬਰ

ਵੈਨਕੂਵਰ, (ਮਲਕੀਤ ਸਿੰਘ)- ਵੈਨਕੂਵਰ ਪੰਜਾਬੀ ਮੇਲਾ ਸੁਸਾਇਟੀ  ਵਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 10 ਅਗਸਤ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ ਵਾਟਰ ਮੋਰਬਲੀ ਪਾਰਕ, ਰੋਸ ਸਟਰੀਟ ਵੈਨਕੂਵਰ ’ਚ 11ਵਾਂ ਪੰਜਾਬੀ ਮੇਲਾ ਆਯੋਜਿਤ ਕਰਵਾਇਆ ਜਾ ਰਿਹਾ ਹੈ। 

ਸਤਨਾਮ ਸਰੋਆ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ’ਚ ਉਘੇ ਪੰਜਾਬੀ ਗਾਇਕ ਕਲੇਰ ਕੰਠ ਤੋਂ ਇਲਾਵਾ ਬਿੱਟੂ ਖੰਨੇ ਵਾਲਾ, ਸੁਰਮਨੀ, ਅਮਨਰੋਜੀ, ਮਿਸ ਨੀਲਮ, ਦਿਲਰਾਜ, ਜਾਨ ਹੀਰ, ਰਿੰਪੀ, ਹੈਰੀ ਬੱਲ, ਕੁਲਦੀਪ ਪ੍ਰਮਰ, ਦਵਿੰਦਰ ਰੂਹੀ, ਸੰਦੀਪ ਗਰਚਾ, ਰਾਜ ਦਦਰਲ, ਪੰਮਾ ਸੁੰਨੜ, ਮੌਮੀ ਢਿਲੋਂ  ਤੇ ਸ਼ਾਮ ਪੰਡੋਰੀ ਆਦਿ ਕਲਾਕਾਰ ਆਪਣੇ ਚੋਣਵੇ ਗੀਤਾਂ ਦੀ ਛਹਿਬਰ ਲਗਾ ਕੇ ਹਾਜ਼ਰ ਪੰਜਾਬੀਆਂ ਦਾ ਮਨੋਰੰਜਨ ਕਰਨਗੇ। ਉਹਨਾਂ ਇਹ ਵੀ ਦੱਸਿਆ ਕਿ ਇਸ ਮੇਲੇ ’ਚ ਸ਼ਿਰਕਤ ਕਰਨ ਲਈ ਪੰਜਾਬੀ ਭਾਈਚਾਰੇ ’ਚ ਉਤਸ਼ਾਹ ਵੇਖਿਆ ਜਾ ਰਿਹਾ ਹੈ।


author

Rakesh

Content Editor

Related News