ਗੁਰਦੁਆਰਾ ਸਾਹਿਬ ਫੇਅਰਫੀਲਡ ਵਿਖੇ 15 ਅਪ੍ਰੈਲ ਨੂੰ ਮਨਾਈ ਜਾਵੇਗੀ ਵਿਸਾਖੀ

03/29/2018 12:47:55 PM

ਫੇਅਰਫੀਲਡ (ਰਾਜ ਗੋਗਨਾ)— ਗੁਰਦੁਆਰਾ ਸਾਹਿਬ ਫੇਅਰਫੀਲਡ ਵਿਖੇ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸਾਖੀ ਮੌਕੇ 15 ਅਪ੍ਰੈਲ ਨੂੰ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੇਅਰਫੀਲਡ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੌਰਾਨ 13 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 15 ਅਪ੍ਰੈਲ ਨੂੰ ਸਵੇਰੇ 9:30 ਵਜੇ ਪਾਏ ਜਾਣਗੇ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ। ਪੰਥ ਦੇ ਪ੍ਰਸਿੱਧ ਕੀਰਤਨੀਏ ਹਜ਼ੂਰੀ ਜੱਥੇ ਭਾਈ ਅਜੀਤ ਸਿੰਘ, ਭਾਈ ਹਰਦੀਪ ਸਿੰਘ, ਭਾਈ ਮਨਦੀਪ ਸਿੰਘ, ਜੱਥਾ ਭਾਈ ਨਿਸ਼ਾਨ ਸਿੰਘ, ਭਾਈ ਤਜਿੰਦਰ ਸਿੰਘ, ਭਾਈ ਮਨਦੀਪ ਸਿੰਘ ਅਤੇ ਢਾਡੀ ਜੱਥਾ ਭਾਈ ਕਮਲਜੀਤ ਸਿੰਘ ਬਿਲਗੇ ਵਾਲੇ ਗੁਰਬਾਣੀ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕਰਨਗੇ। ਸਮਾਗਮ ਉਪਰੰਤ ਗੁਰੂ ਘਰ ਦੀ ਚਾਰ ਦੀਵਾਰੀ ਅੰਦਰ ਕੀਰਤਨ ਮਾਰਚ ਕੱਢਿਆ ਜਾਵੇਗਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ, ਜਿਸ ਵਿਚ ਆਲੂ ਟਿੱਕੀ, ਪਕੌੜੇ, ਛੋਲੇ-ਭਟੂਰੇ, ਕੜੀ ਚਾਵਲ, ਗੋਲ ਗੱਪੇ, ਜਲੇਬੀਆਂ, ਆਇਸਕ੍ਰੀਮ ਵੀ ਹੋਣਗੇ। ਇਸ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਸ ਵਿਚ ਮੈਡੀਕਲ ਕੈਂਪ, ਪੱਗੜੀ ਕੈਂਪ ਪ੍ਰਮੁੱਖ ਹੋਣਗੇ। ਬੱਚਿਆਂ ਲਈ ਪੌਨੀ ਰਾਈਡ ਅਤੇ ਜੰਪਰ ਦਾ ਇੰਤਜ਼ਾਮ ਹੋਵੇਗਾ। ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਧਾਰਮਿਕ ਸਮਾਗਮ ਵਿਚ ਪਰਿਵਾਰ ਸਮੇਤ ਹਿੱਸਾ ਲੈ ਕੇ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੋ ਅਤੇ ਦਿਲ ਖੋਲ੍ਹ ਕੇ ਗੁਰੂ ਘਰ ਦੀਆਂ ਸੇਵਾਵਾਂ ਵਿਚ ਹਿੱਸਾ ਲੈ ਕੇ ਪ੍ਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ।


Related News