ਗੁਰਦੁਆਰਾ ਸਾਹਿਬ ਦੀ ਸੇਵਾ ਅਤੇ ਪਾਠੀ ਸਿੰਘ ਸਾਹਿਬਾਨ ਨੂੰ ਲੈ ਕੇ ਹੋਈ ਤਕਰਾਰ, ਇਕ ਦੀ ਮੌਤ

Tuesday, Jun 25, 2024 - 12:48 PM (IST)

ਗੁਰਦੁਆਰਾ ਸਾਹਿਬ ਦੀ ਸੇਵਾ ਅਤੇ ਪਾਠੀ ਸਿੰਘ ਸਾਹਿਬਾਨ ਨੂੰ ਲੈ ਕੇ ਹੋਈ ਤਕਰਾਰ, ਇਕ ਦੀ ਮੌਤ

ਸਾਹਨੇਵਾਲ/ਕੁਹਾੜਾ (ਜਗਰੂਪ)- ਗੁਰਦੁਆਰਾ ਸਾਹਿਬ ਦੀ ਸੇਵਾ ਨੂੰ ਲੈ ਕੇ ਦੋ ਲੋਕਾਂ 'ਚ ਧੱਕਾ-ਮੁੱਕੀ ਦੌਰਾਨ ਇਕ ਬਜ਼ੁਰਗ ਦੀ ਮੌਤ ਦੀ ਘਟਨਾ ਸਾਹਮਣੇ ਆਈ ਹੈ। ਜਦੋਂ ਮਾਮੂਲੀ ਬਹਿਸਬਾਜ਼ੀ ਦੌਰਾਨ ਇਕ ਵਿਅਕਤੀ ਨੇ ਇਕ ਵਿਅਕਤੀ ਨੂੰ ਧੱਕਾ ਮਾਰ ਦਿੱਤਾ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਥਾਣਾ ਕੂੰਮ ਕਲਾਂ ਦੇ ਇਲਾਕੇ ਪਿੰਡ ਬਰਵਾਲਾ ਦੀ ਹੈ। ਇੱਥੋਂ ਦੇ ਗੁਰਦੁਆਰਾ ਸਾਹਿਬ 'ਚ ਦੋ ਵਿਅਕਤੀਆਂ ਵੱਲੋਂ ਆਪਸ 'ਚ ਬਹਿਸ ਹੋਈ। ਬਹਿਸ ਦੌਰਾਨ ਇਕ ਵਿਅਕਤੀ ਨੇ ਦੂਜੇ ਨੂੰ ਧੱਕਾ ਮਾਰ ਦਿੱਤਾ ਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਨਵਾਂ ਫ਼ੁਰਮਾਨ- Reels ਵੇਖਣ ਤੇ ਚੈਟਿੰਗ ਕਰਨ 'ਤੇ ਲੱਗੀ ਪਾਬੰਦੀ!

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਲਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬਰਵਾਲਾ ਨੇ ਦੱਸਿਆ ਕਿ ਮੇਰੇ ਪਿਤਾ ਅਤੇ ਕਰਮਜੀਤ ਸਿੰਘ ਪੁੱਤਰ ਹਰਬੰਸ ਸਿੰਘ ਬੈਠੇ ਸਨ, ਜਿੱਥੇ ਪਿੰਡ ਦੇ ਜਤਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਅਤੇ ਹੋਰ ਵਿਅਕਤੀ ਖੜ੍ਹੇ ਸਨ। ਇਸੇ ਦੌਰਾਨ ਗੁਰਦੁਆਰਾ ਸਾਹਿਬ ਦੀ ਸੇਵਾ ਅਤੇ ਪਾਠੀ ਸਿੰਘ ਸਾਹਿਬਾਨ ਨੂੰ  ਲੈ ਕੇ ਬਹਿਸ ਹੋ ਗਈ। ਬਹਿਸ ਦੌਰਾਨ ਮੈਂ ਆਪਣੇ ਪਿਤਾ ਮਹਿੰਦਰ ਸਿੰਘ ਨੂੰ ਘਰ ਜਾਣ ਲਈ ਤੋਰ ਰਿਹਾ ਸੀ, ਇੰਨੇ ਨੂੰ ਜਤਿੰਦਰ ਸਿੰਘ ਨੇ ਤੈਸ਼ 'ਚ ਆ ਕੇ ਮੇਰੇ ਪਿਤਾ ਨੂੰ  ਧੱਕਾ ਮਾਰ ਦਿੱਤਾ। ਇਸ ਧੱਕਾ ਮੁੱਕੀ ਦੌਰਾਨ ਮੈਂ ਅਤੇ ਕਰਮਜੀਤ ਸਿੰਘ ਆਪਣੇ ਪਿਤਾ ਨੂੰ ਸਾਂਭ ਹੀ ਰਹੇ ਸੀ ਕਿ ਇੰਨੇ 'ਚ ਜਤਿੰਦਰ ਸਿੰਘ ਨੇ ਉੱਠਦੇ ਨੂੰ ਇਕ ਹੋਰ ਧੱਕਾ ਮਾਰ ਦਿੱਤਾ, ਜਿਸ ਨੂੰ  ਗੰਭੀਰ ਸੱਟ ਵੱਜੀ। ਉਹ ਆਪਣੇ ਪਿਤਾ ਨੂੰ ਦੋਰਾਹਾ ਦੇ ਇਕ ਨਿਜੀ ਹਸਪਤਾਲ 'ਚ ਇਲਾਜ ਲਈ ਲੈ ਗਏ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤਾਂ ਥਾਣਾ ਕੂੰਮ ਕਲਾਂ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਤਿੰਦਰ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News