'ਕੋਰੋਨਾ ਵਾਇਰਸ ਦੇ ਇਸ ਵੈਰੀਐਂਟ ਵਿਰੁੱਧ ਟੀਕੇ ਯਕੀਨੀ ਤੌਰ 'ਤੇ ਘੱਟ ਅਸਰਦਾਰ'
Saturday, May 15, 2021 - 07:14 PM (IST)
ਲੰਡਨ-ਬ੍ਰਿਟੇਨ 'ਚ ਟੀਕਾਕਰਣ ਪ੍ਰੋਗਰਾਮ ਲਈ ਸਲਾਹ ਦੇਣ ਵਾਲੇ ਇਕ ਪ੍ਰਮੁੱਖ ਵਿਗਿਆਨੀ ਨੇ ਕਿਹਾ ਕਿ ਕੋਵਿਡ-19 ਰੋਕੂ ਟੀਕੇ ਵਾਇਰਸ ਦੇ ਬੀ 1.617.2 ਵੈਰੀਐਂਟ ਦੇ ਕਹਿਰ ਦੀ ਰੋਕਥਾਮ 'ਚ ਯਕੀਨੀ ਤੌਰ 'ਤੇ ਘੱਟ ਪ੍ਰਭਾਵੀ ਹੈ। ਵਾਇਰਸ ਦੇ ਇਸ ਵੈਰੀਐਂਟ ਦੀ ਪਛਾਣ ਸਭ ਤੋਂ ਪਹਿਲਾਂ ਭਾਰਤ 'ਚ ਹੋਈ ਸੀ। ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਟੀਕਾਕਰਣ 'ਤੇ ਸੰਯੁਕਤ ਕਮੇਟੀ (ਜੇ.ਸੀ.ਵੀ.ਆਈ.) ਦੇ ਉਪ-ਪ੍ਰਧਾਨ ਐਂਥਨੀ ਹਾਰਨਡੇਨ ਨੇ ਕਿਹਾ ਕਿ ਇੰਗਲੈਂਡ 'ਚ ਲਾਕਡਾਊਨ 'ਚ ਢਿੱਲ ਦਿੰਦੇ ਹੋਏ ਬੇਹਦ ਸਾਵਧਾਨੀ ਦੀ ਲੋੜ ਹੈ ਕਿਉਂਕਿ ਇਹ ਸਪੱਸ਼ਟ ਨਹੀਂ ਹੈ ਕਿ ਵਾਇਰਸ ਦਾ ਇਹ ਵੈਰੀਐਂਟ ਕਿੰਨਾ ਇਨਫੈਕਟਿਡ ਹੈ ਜਿਸ ਦੀ ਪਛਾਣ ਭਾਰਤ 'ਚ ਹੋਈ ਹੈ। ਹਾਲਾਂਕਿ, ਹਾਰਨਡੇਨ ਨੇ ਕਿਹਾ ਕਿ ਅਜੇ ਤੱਕ ਅਜਿਹੇ ਸਬੂਤ ਨਹੀਂ ਮਿਲੇ ਹਨ ਕਿ ਇਹ ਵੈਰੀਐਂਟ ਵਧੇਰੇ ਜਾਨਲੇਵਾ ਜਾਂ ਇਨਫੈਕਟਿਡ ਹੈ।
ਇਹ ਵੀ ਪੜ੍ਹੋ-ਬ੍ਰਿਟੇਨ 'ਚ ਕੋਰੋਨਾ ਦੇ ਇਸ ਵੈਰੀਐਂਟ ਕਾਰਣ ਮਾਮਲਿਆਂ 'ਚ ਹੋਇਆ ਦੁੱਗਣਾ ਵਾਧਾ
ਇਹ ਵੀ ਨਹੀਂ ਪਤਾ ਕਿ ਵਾਇਰਸ ਦਾ ਕੋਈ ਖਾਸ ਵੈਰੀਐਂਟ ਟੀਕੇ ਤੋਂ ਬਚ ਸਕਦਾ ਹੈ। ਹਾਰਨਡੇਨ ਨੇ ਬੀ.ਬੀ.ਸੀ. ਨੂੰ ਕਿਹਾ ਕਿ ਹਲਕੀ ਬੀਮਾਰੀ 'ਚ ਟੀਕੇ ਘੱਟ ਅਸਰਦਾਰ ਹੋ ਸਕਦੇ ਹਨ ਪਰ ਹਲਕੀ ਬੀਮਾਰੀ ਸਾਨੂੰ ਨਹੀਂ ਲੱਗਦਾ ਕਿ ਸਥਿਤੀ 'ਚ ਇਨਫੈਕਸ਼ਨ ਨੂੰ ਰੋਕਣ 'ਚ ਯਕੀਨੀ ਤੌਰ 'ਤੇ ਇਹ ਘੱਟ ਅਸਰਦਾਰ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਹੁਣ ਤੱਕ ਕਿੰਨਾ ਪ੍ਰਸਾਰ ਹੋਇਆ ਹੈ। ਹੁਣ ਤੱਕ ਮਿਲੇ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਬੀਮਾਰੀ ਦੀ ਗੰਭੀਰਤਾ ਵਧਣ ਦੇ ਕੋਈ ਸੰਕੇਤ ਨਹੀਂ ਹਨ, ਨਾ ਹੀ ਇਸ ਦੀ ਪੁਸ਼ਟੀ ਹੋਈ ਹੈ ਕਿ ਟੀਕੇ ਨਾਲ ਇਹ ਬਚ ਸਕਦੇ ਹਨ।
ਇਹ ਵੀ ਪੜ੍ਹੋ-ਕੋਰੋਨਾ ਟੀਕਾ ਲਵਾ ਚੁੱਕੇ ਲੋਕ ਬਿਨਾਂ ਮਾਸਕ ਨਿਕਲ ਸਕਦੇ ਹਨ ਬਾਹਰ
ਇਸ ਲਈ ਅਸੀਂ ਹੁਣ ਤੱਕ ਮਿਲੇ ਸਬੂਤਾਂ ਦੇ ਆਧਾਰ 'ਤੇ ਸੋਚ-ਸਮਝ ਕੇ ਕਦਮ ਚੁੱਕਾਂਗੇ। ਹਾਰਨਡੇਨ ਦੇ ਬਿਆਨ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਸ਼ਾਮ ਪ੍ਰੈੱਸ ਕਾਨਫੰਰਸ ਨੂੰ ਸੰਬੋਧਿਤ ਕੀਤਾ। ਜਾਨਸਨ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਵੈਰੀਐਂਟ ਪਹਿਲੇ ਦੇ ਵਾਇਰਸ ਦੀ ਤੁਲਨਾ 'ਚ ਵਧੇਰੇ ਇਨਫੈਕਟਿਡ ਹੈ। ਦੂਜੇ ਸ਼ਬਦਾਂ 'ਚ ਕਹੀਏ ਤਾਂ ਇਹ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਆਸਾਨੀ ਨਾਲ ਫੈਲਦਾ ਹੈ। ਫਿਲਹਾਲ ਇਹ ਨਹੀਂ ਪਤਾ ਕਿ ਇਹ ਕਿੰਨਾ ਫੈਲ ਚੁੱਕਿਆ ਹੈ। ਜਾਨਸਨ ਨੇ ਕਿਹਾ ਕਿ ਜੇਕਰ ਵਾਇਰਸ ਵਧੇਰੇ ਇਨਫੈਕਟਿਡ ਹੈ ਤਾਂ ਆਉਣ ਵਾਲੇ ਦਿਨਾਂ 'ਚ ਸਖਤ ਕਦਮ ਚੁੱਕਣਗੇ ਹੋਣਗੇ।
ਇਹ ਵੀ ਪੜ੍ਹੋ-ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ 50 ਫੀਸਦੀ ਮਰੀਜ਼ਾਂ ਨੂੰ ਹੋ ਰਿਹੈ ਹਾਰਟ ਅਟੈਕ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।