ਯੂਰਪ ''ਚ ਹਜ਼ਾਰਾਂ ਲੋਕਾਂ ਨੇ ਵੈਕਸੀਨ ਪਾਸਪੋਰਟ ਖ਼ਿਲਾਫ਼ ਕੀਤਾ ਪ੍ਰਦਰਸ਼ਨ

Sunday, Jan 23, 2022 - 11:02 AM (IST)

ਯੂਰਪ ''ਚ ਹਜ਼ਾਰਾਂ ਲੋਕਾਂ ਨੇ ਵੈਕਸੀਨ ਪਾਸਪੋਰਟ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਹੇਲਸਿੰਕੀ (ਏਪੀ): ਯੂਰਪੀ ਦੇਸ਼ਾਂ ਦੀਆਂ ਰਾਜਧਾਨੀਆਂ ਵਿਚ ਸ਼ਨੀਵਾਰ ਨੂੰ ਹਜ਼ਾਰਾਂ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਵੈਕਸੀਨ ਪਾਸਪੋਰਟ ਅਤੇ ਸਰਕਾਰਾਂ ਦੁਆਰਾ ਲਗਾਈਆਂ ਗਈਆਂ ਹੋਰ ਸ਼ਰਤਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਹੇਲਸਿੰਕੀ ਦੇ ਨਾਲ-ਨਾਲ ਏਥਨਜ਼, ਲੰਡਨ, ਪੈਰਿਸ ਅਤੇ ਸਟਾਕਹੋਮ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ। ਫਰਾਂਸ ਦੀ ਰਾਜਧਾਨੀ ਪੈਰਿਸ 'ਚ ਸੋਮਵਾਰ ਤੋਂ ਲਾਗੂ ਕੀਤੇ ਜਾ ਰਹੇ ਕੋਰੋਨਾ ਪਾਸ ਦੇ ਵਿਰੋਧ 'ਚ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ। 

ਇਸ ਪਾਸ ਦੇ ਲਾਗੂ ਹੋਣ ਕਾਰਨ ਟੀਕਾਕਰਨ ਨਾ ਕਰਵਾਉਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੂੰ ਘਰੇਲੂ ਉਡਾਣਾਂ, ਖੇਡ ਸਮਾਗਮਾਂ, ਬਾਰਾਂ, ਸਿਨੇਮਾ ਹਾਲਾਂ ਆਦਿ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।ਸਵੀਡਨ ਵਿੱਚ ਵੀ ਇੱਕ ਬੰਦ ਜਗ੍ਹਾ ਵਿੱਚ 50 ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਲਈ ਇੱਕ ਵੈਕਸੀਨ ਸਰਟੀਫਿਕੇਟ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦੇ ਵਿਰੋਧ 'ਚ ਸਟਾਕਹੋਮ 'ਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਸਵੀਡਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਗੋਟੇਨਬਰਗ ਵਿੱਚ ਵੀ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕਿਤੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ।

ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਦਾ ਕਹਿਰ: ਕੈਨੇਡਾ 'ਚ ਕੋਵਿਡ-19 ਦੇ ਮਾਮਲੇ 29 ਲੱਖ ਤੋਂ ਪਾਰ

ਬਿੱਲ ਵਿਚ ਕਹੀ ਗਈ ਇਹ ਗੱਲ
ਬਿੱਲ ਮੁਤਾਬਕ ਸਿਰਫ ਉਨ੍ਹਾਂ ਲੋਕਾਂ ਨੂੰ ਮੇਲਿਆਂ, ਸੈਮੀਨਾਰ, ਰੈਸਟੋਰੈਂਟ, ਥੀਏਟਰਾਂ, ਅਜਾਇਬ ਘਰਾਂ, ਵਪਾਰ ਮੇਲਿਆਂ ਅਤੇ ਹੋਰ ਜਨਤਕ ਥਾਵਾਂ 'ਤੇ ਜਾਣ ਦੀ ਇਜਾਜ਼ਤ ਹੋਵੇਗੀ, ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਹਨ। ਪਹਿਲਾਂ ਫਰਾਂਸ ਵਿਚ ਜਨਤਕ ਥਾਵਾਂ 'ਤੇ ਜਾਣ ਸਮੇਂ ਨੈਗੇਟਿਵ ਕੋਵਿਡ ਰਿਪੋਰਟ ਦਿਖਾਉਣੀ ਲਾਜ਼ਮੀ ਸੀ ਪਰ ਹੁਣ ਵੈਕਸੀਨ ਪਾਸ ਦਿਖਾਉਣਾ ਜ਼ਰੂਰੀ ਹੋ ਗਿਆ ਹੈ। ਕਈ ਵਿਰੋਧੀ ਪਾਰਟੀਆਂ ਨੇ ਸੰਸਦ ਵਿੱਚ ਇਸ ਬਿੱਲ ਦਾ ਵਿਰੋਧ ਕੀਤਾ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਬਿੱਲ ਕਾਰਨ ਸਿਰਫ਼ ਪੁਲਸ ਹੀ ਨਹੀਂ ਸਗੋਂ ਹੋਰ ਨਾਗਰਿਕ ਵੀ ਹਰ ਥਾਂ ਦੂਜਿਆਂ ਦੀ ਜਾਂਚ ਸ਼ੁਰੂ ਕਰ ਦੇਣਗੇ।

ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਵਿਵਾਦਤ ਟਿੱਪਣੀ ਕਾਰਨ ਇਸ ਬਿੱਲ 'ਤੇ ਸੰਸਦ 'ਚ ਲਗਾਤਾਰ ਤਿੰਨ ਦਿਨ ਬਹਿਸ ਹੋਈ। ਬਿੱਲ 'ਚ ਨਕਲੀ ਵੈਕਸੀਨ ਪਾਸ ਰੱਖਣ ਵਾਲਿਆਂ 'ਤੇ ਭਾਰੀ ਜੁਰਮਾਨੇ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ। ਅਜਿਹਾ ਕਰਨ ਵਾਲਿਆਂ ਨੂੰ ਪੰਜ ਸਾਲ ਤੱਕ ਦੀ ਕੈਦ ਜਾਂ 75,000 ਯੂਰੋ ਜੁਰਮਾਨਾ ਹੋ ਸਕਦਾ ਹੈ।
 


author

Vandana

Content Editor

Related News