'ਕੋਰੋਨਾ ਨਾਲ ਲੜਨ ਲਈ ਹਰ ਸਾਲ ਲਵਾਉਣੀ ਪੈ ਸਕਦੀ ਹੈ ਵੈਕਸੀਨ'
Friday, Apr 16, 2021 - 08:33 PM (IST)
ਵਾਸ਼ਿੰਗਟਨ-ਕੋਰੋਨਾ ਵਾਇਰਸ ਵਿਰੁੱਧ ਦੁਨੀਆ 'ਚ ਜਾਰੀ ਵੈਕਸੀਨ ਪ੍ਰੋਗਰਾਮ ਦਰਮਿਆਨ ਫਾਈਜ਼ਰ ਦੇ ਸੀ.ਈ.ਓ. ਐਲਬਰਟ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਸੰਭਾਵਨਾ ਜਤਾਈ ਹੈ ਕਿ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨ ਲਾਏ ਜਾਣ ਲਈ ਫਾਈਜ਼ਰ ਅਤੇ ਬਾਇਓਨਟੈਕ ਦੀ ਤੀਸਰੀ ਡੋਜ਼ ਦੀ ਲੋੜ ਪੈ ਸਕਦੀ ਹੈ। ਹਾਲਾਂਕਿ, ਉਨ੍ਹਾਂ ਨੇ ਸਾਫ ਕੀਤਾ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਦੀ ਪੁਸ਼ਟੀ ਹੋਣਾ ਅਜੇ ਬਾਕੀ ਹੈ। ਫਾਈਜ਼ਰ ਨੂੰ ਅਮਰੀਕਾ, ਬਹਿਰੀਨ ਸਮੇਤ ਕਈ ਦੇਸ਼ਾਂ ਨੇ ਇਜਾਜ਼ਤ ਦਿੱਤੀ ਹੈ।
ਇਹ ਵੀ ਪੜ੍ਹੋ-ਇੰਝ ਫੈਲ ਰਿਹੈ ਕੋਰੋਨਾ ਵਾਇਰਸ, ਮਿਲੇ ਪੱਕੇ ਸਬੂਤ
ਵੀਰਵਾਰ ਨੂੰ ਐਲਬਰਟ ਨੇ ਕਿਹਾ ਕਿ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਾਉਣ ਲਈ 12 ਮਹੀਨਿਆਂ ਦੇ ਅੰਦਰ ਤੀਸਰੀ ਡੋਜ਼ ਦੀ ਵੀ ਲੋੜ ਪੈ ਸਕਦੀ ਹੈ। ਉਨ੍ਹਾਂ ਨੇ ਇਸ ਗੱਲ ਦੀ ਵੀ ਸੰਭਾਵਨਾ ਜਤਾਈ ਹੈ ਕਿ ਕੋਰੋਨਾ ਵਾਇਰਸ ਵਿਰੁੱਧ ਲੋਕਾਂ ਨੂੰ ਸਾਲਾਨਾ ਵੈਕਸੀਨ ਲਵਾਉਣ ਦੀ ਲੋੜ ਪੈ ਸਕਦੀ ਹੈ। ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਸੀਕਵੈਂਸ ਕੀ ਹੋਵੇਗੀ ਅਤੇ ਸਾਨੂੰ ਇਹ ਵਾਰ ਕਿੰਨੀ ਵਾਰ ਕਰਨ ਦੀ ਲੋੜ ਹੋਵੇਗੀ ਅਜੇ ਇਹ ਦੇਖਣਾ ਬਾਕੀ ਹੈ।
ਇਹ ਵੀ ਪੜ੍ਹੋ-ਅਮਰੀਕਾ ਰੂਸ ਨਾਲ ਸੰਘਰਸ਼ ਨਹੀਂ ਚਾਹੁੰਦਾ : ਬਾਈਡੇਨ
ਵੈਕਸੀਨ ਨਿਰਮਾਤਾ ਕੰਪਨੀ ਦੇ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਸੰਭਾਵਿਤ ਦ੍ਰਿਸ਼ ਇਹ ਹੈ ਕਿ ਕਿਤੇ 6 ਤੋਂ 12 ਮਹੀਨਿਆਂ ਦਰਮਿਆਨ ਤੀਸਰੀ ਡੋਜ਼ ਦੀ ਲੋੜ ਪੈ ਸਕਦੀ ਹੈ। ਸਾਲਾਨਾ ਟੀਕਾਕਰਨ ਵੀ ਹੋਵੇਗਾ ਪਰ ਅਜੇ ਇਸ ਗੱਲ ਦੀ ਪੁਸ਼ਟੀ ਕੀਤੀ ਜਾਣੀ ਹੈ। ਉਨ੍ਹਾਂ ਨੇ ਕਿਹਾ ਕਿ ਵੈਰੀਐਂਟਸ ਅਹਿਮ ਭੂਮਿਕਾ ਨਿਭਾਉਣਗੇ। ਕੋਰੋਨਾ ਵਾਇਰਸ ਕਈ ਵਾਰ ਆਪਣਾ ਰੂਪ ਬਦਲ ਚੁੱਕਿਆ ਹੈ। ਅਜਿਹੇ 'ਚ ਜਾਣਕਾਰ ਸਵਾਲ ਚੁੱਕਣ ਲੱਗੇ ਸਨ ਕਿ ਮੌਜੂਦਾ ਵੈਕਸੀਨ ਨਵੇਂ ਵੈਰੀਐਂਟਸ 'ਤੇ ਅਸਰਦਾਰ ਹੋਵੇਗੀ ਜਾਂ ਨਹੀਂ। ਹਾਲਾਂਕਿ, ਕਈ ਨਿਰਮਾਤਾਵਾਂ ਨੇ ਦਾਅਵਾ ਕੀਤਾ ਸੀ ਕਿ ਵੈਕਸੀਨ ਵਾਇਰਸ ਦੇ ਨਵੇਂ ਰੂਪ 'ਤੇ ਅਸਰਦਾਰ ਹੈ।
ਇਹ ਵੀ ਪੜ੍ਹੋ-ਦੱਖਣੀ ਅਫਰੀਕਾ 'ਚ ਹੁਣ ਨਹੀਂ ਲੱਗੇਗੀ ਜਾਨਸਨ ਐਂਡ ਜਾਨਸਨ ਦੀ ਕੋਰੋਨਾ ਵੈਕਸੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।