ਪਸ਼ੂਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਇਹ ਵੈਕਸੀਨ ਹੈ ਪ੍ਰਭਾਵੀ, ਰੂਸ ਨੇ ਕੀਤਾ ਐਲਾਨ

Friday, Apr 16, 2021 - 08:16 PM (IST)

ਪਸ਼ੂਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਇਹ ਵੈਕਸੀਨ ਹੈ ਪ੍ਰਭਾਵੀ, ਰੂਸ ਨੇ ਕੀਤਾ ਐਲਾਨ

ਮਾਸਕੋ - ਕੋਰੋਨਾ ਮਹਾਮਾਰੀ ਆਪਣੇ ਨਵੇਂ ਰੂਪ ਜਾਂ ਕਿਸਮ ਵਿਚ ਆ ਕੇ ਦੁਨੀਆ ਵਿਚ ਕਹਿਰ ਨੂੰ ਲਗਾਤਾਰ ਵਧਾ ਰਹੀ ਹੈ। ਇਕ ਪਾਸੇ ਜਿਥੇ ਮਨੁੱਖ ਖੁਦ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਕੋਰੋਨਾ ਦੀ ਵੈਕਸੀਨ ਲੁਆ ਰਹੇ ਹਨ ਉਥੇ ਹੀ ਹੁਣ ਪਸ਼ੂਆਂ ਨੂੰ ਵੀ ਇਸ ਮਹਾਮਾਰੀ ਤੋਂ ਸੁਰੱਖਿਅਤ ਰੱਖਣ ਲਈ ਨੇ ਰੂਸ ਨੇ ਨਵਾਂ ਐਲਾਨ ਕਰ ਦਿੱਤਾ ਹੈ। ਰੂਸ ਦਾ ਸਪੂਤਨਿਕ-ਵੀ ਟੀਕਾ ਕੋਰੋਨਾ ਵਾਇਰਸ ਤੋਂ ਪਸ਼ੂਆਂ ਦੀ ਵੀ ਪ੍ਰਭਾਵੀ ਢੰਗ ਨਾਲ ਰੱਖਿਆ ਕਰ ਸਕਦਾ ਹੈ।

ਇਹ ਵੀ ਪੜੋ - ਕੈਲੀਫੋਰਨੀਆ ਯੂਨੀਵਰਸਿਟੀ ਦਾ ਦਾਅਵਾ, 'ਕਸਰਤ ਨਾ ਕਰਨ ਵਾਲਿਆਂ ਨੂੰ ਕੋਰੋਨਾ ਦਾ ਖਤਰਾ ਹੁੰਦਾ ਵਧ'

PunjabKesari

ਇਸ ਵੈਕਸੀਨ ਨੂੰ ਵਿਕਸਤ ਕਰਨ ਵਾਲੇ ਰੂਸੀ ਗਾਮਾਲੇਯਾ ਰਿਸਰਚ ਇੰਸਟੀਚਿਊਟ ਆਫ ਐਪੀਡੇਮਿਓਲਾਜ਼ੀ ਐਂਡ ਮਾਇਕ੍ਰੋਬਾਇਓਲਾਜ਼ੀ ਦੇ ਮੁਖੀ ਐਲੇਕਜ਼ੈਂਡਰ ਗਿੰਸਬਰਗ ਨੇ ਇਹ ਜਾਣਕਾਰੀ ਦਿੱਤੀ ਹੈ। ਰੂਸੀ ਦੀ ਇਕ ਨਿਊਜ਼ ਏਜੰਸੀ ਨੂੰ ਜਾਣਕਾਰੀ ਦਿੰਦੇ ਹੋਏ ਗਿੰਸਬਰਗ ਨੇ ਆਖਿਆ ਕਿ ਮੈਨੂੰ ਵਿਸ਼ਵਾਸ ਹੈ ਕਿ ਸਪੂਤਨਿਕ-ਵੀ ਪਸ਼ੂਆਂ ਦੀ ਰੱਖਿਆ ਲਈ ਪ੍ਰਭਾਵੀ ਹੋਵੇਗੀ ਪਰ ਸਾਨੂੰ ਪਹਿਲਾਂ ਲੋਕਾਂ ਨੂੰ ਟੀਕਾ ਲਾਉਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੰਦੇ ਹੋਏ ਆਖਿਆ ਕਿ ਪਸ਼ੂਆਂ ਨੂੰ ਨਾ ਸਿਰਫ ਉਨ੍ਹਾਂ ਦੀ ਰੱਖਿਆ ਲਈ ਟੀਕਾ ਲਾਇਆ ਜਾਣਾ ਚਾਹੀਦਾ ਹੈ ਬਲਕਿ ਇਸ ਨਾਲ ਪਸ਼ੂ ਤੋਂ ਮਨੁੱਖ ਤੱਕ ਫੈਲਣ ਵਾਲੀ ਇਨਫੈਕਸ਼ਨ 'ਤੇ ਵੀ ਰੋਕ ਲੱਗ ਜਾਵੇਗੀ।

ਇਹ ਵੀ ਪੜੋ ਡੈਨਮਾਰਕ ਨੇ ਕੋਰੋਨਾ ਦੀ ਇਸ ਵੈਕਸੀਨ ਦੀ ਵਰਤੋਂ ਕਰਨ 'ਤੇ ਲਾਈ ਪੂਰੀ ਪਾਬੰਦੀ, ਬਣਿਆ ਪਹਿਲਾ ਮੁਲਕ

PunjabKesari

ਦੱਸ ਦਈਏ ਕਿ ਰੂਸ ਦੀ ਕੋਰੋਨਾ ਵੈਕਸੀਨ ਸਪੂਤਨਿਕ-ਵੀ ਨੂੰ ਲੈ ਕੇ ਕਈ ਮੁਲਕਾਂ ਵੱਲੋਂ ਪਹਿਲਾਂ ਕਿਨਾਰਾ ਕੀਤਾ ਗਿਆ ਸੀ ਕਿਉਂਕਿ ਬੀਤੇ ਸਾਲ ਰੂਸ ਨੇ ਸਪੂਤਨਿਕ-ਵੀ ਦੀ ਵਰਤੋਂ ਬਿਨਾਂ ਤੀਜੇ ਪੜਾਅ ਦੀ ਨਤੀਜੇ ਆਉਣ ਤੋਂ ਪਹਿਲਾਂ ਸ਼ੁਰੂ ਕਰ ਦਿੱਤੀ ਸੀ। ਬੀਤੇ ਦਿਨੀਂ ਭਾਰਤ ਵੱਲੋਂ ਵੀ ਰੂਸ ਦੀ ਉਕਤ ਕੋਰੋਨਾ ਵੈਕਸੀਨ ਭਾਰਤ ਦੇ ਲੋਕਾਂ ਨੂੰ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਦੂਜੇ ਪਾਸੇ ਅਮਰੀਕਾ ਵੱਲੋਂ ਰੂਸ 'ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਵੈਕਸੀਨ ਦੀ ਤਕਨਾਲੋਜੀ ਚੋਰੀ ਕੀਤੀ ਹੈ। ਹੁਣ ਦੇਖਣਾ ਹੈ ਹੋਵੇਗਾ ਕਿ ਰੂਸ ਇੰਨੀ ਗਿਣਤੀ ਵਿਚ ਕੋਰੋਨਾ ਵੈਕਸੀਨ ਤਿਆਰ ਕਰਦਾ ਹੈ ਜਿਸ ਨਾਲ ਮਨੁੱਖਾਂ ਤੋਂ ਬਾਅਦ ਇਹ ਪਸ਼ੂਆਂ ਨੂੰ ਲਾਈ ਜਾਵੇ।

ਇਹ ਵੀ ਪੜੋ ਅਮਿਤ ਸ਼ਾਹ ਦੇ ਬਿਆਨ 'ਤੇ ਭੜਕੇ ਬੰਗਲਾਦੇਸ਼ੀ ਵਿਦੇਸ਼ੀ ਮੰਤਰੀ ਨੇ ਕਿਹਾ, 'ਅਸੀਂ ਭਾਰਤ ਤੋਂ ਕਿਤੇ ਬਿਹਤਰ ਹਾਂ'


author

Khushdeep Jassi

Content Editor

Related News