ਅਧਿਐਨ ’ਚ ਖ਼ੁਲਾਸਾ: ਗਰਭਵਤੀ ਬੀਬੀਆਂ ਨੂੰ ਕੋਵਿਡ-19 ਦੇ ਨੁਕਸਾਨ ਤੋਂ ਬਚਾਅ ਸਕਦੀ ਹੈ ਵੈਕਸੀਨ

Saturday, Nov 06, 2021 - 11:55 AM (IST)

ਮਾਸਕੋ (ਵਾਰਤਾ) : ਸਵਿਸ ਇੰਸਟੀਚਿਊਟ ਆਫ ਵਾਇਰੋਲੋਜੀ ਐਂਡ ਇਮਿਊਨੋਲੋਜੀ ਦੇ ਅਧਿਐਨ ਵਿਚ ਇਹ ਖ਼ੁਲਾਸਾ ਹੋਇਆ ਹੈ ਕਿ ਵੈਕਸੀਨ ਦੀ ਡੋਜ਼ ਗਰਭਵਤੀ ਬੀਬੀਆਂ ਨੂੰ ਉਨ੍ਹਾਂ ਦੇ ਪਲੇਸੈਂਟਾ ਅਤੇ ਭਰੂਣ ਨੂੰ ਨੁਕਸਾਨ ਤੋਂ ਬਿਹਤਰ ਤਰੀਕੇ ਨਾਲ ਬਚਾਉਣ ਵਿਚ ਸਹਾਇਕ ਹੁੰਦੀ ਹੈ। ਅਧਿਐਨ ਮੁਤਾਬਕ ਕੋਵਿਡ-19 ਵਾਇਰਸ ਮਨੁੱਖੀ ਪਲੇਸੈਂਟਾ ਸੈਲਾਂ ਨੂੰ ਸੰਕਰਮਿਤ ਕਰ ਸਕਦਾ ਹੈ। ਗਰਭਵਤੀ ਬੀਬੀਆਂ ਨੂੰ ਬਰਾਬਰ ਉਮਰ ਵਰਗ ਦੇ ਹੋਰ ਲੋਕਾਂ ਦੀ ਤੁਲਨਾ ਵਿਚ ਸੰਕਰਮਿਤ ਹੋਣ ਦਾ 70 ਫ਼ੀਸਦੀ ਜ਼ਿਆਦਾ ਖ਼ਤਰਾ ਹੁੰਦਾ ਹੈ, ਜਦੋਂਕਿ ਗੰਭੀਰ ਰੂਪ ਵਾਲੇ ਖ਼ਤਰੇ 10 ਫ਼ੀਸਦੀ ਹੋਰ ਵੱਧ ਜਾਂਦੇ ਹਨ। ਉਥੇ ਹੀ ਸਮੇਂ ਤੋਂ ਪਹਿਲਾਂ ਡਿਲਿਵਰੀ ਜਾਂ ਭਰੂਣ ਦੀ ਮੌਤ ਦਾ ਖ਼ਤਰਾ 2 ਜਾਂ 3 ਗੁਣਾ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ ਨੇ UN ਜਲਵਾਯੂ ਗੱਲਬਾਤ 'ਤੇ ਦਿੱਤਾ ਵੱਡਾ ਬਿਆਨ, ਕਿਹਾ- ਸੱਚਾਈ ਤੋਂ ਡਰਦੇ ਹਨ ਵਿਸ਼ਵ ਨੇਤਾ

ਅਧਿਐਨ ਵਿਚ ਕਿਹਾ ਗਿਆ ਹੈ ਕਿ ਮਾਂ ਵੱਲੋਂ ਵਿਕਸਿਤ ਐਂਟੀਬਾਡੀ ਪਲੇਸੈਂਟਾ ਰੁਕਾਵਟ ਨੂੰ ਪਾਰ ਕਰਦੀ ਹੈ, ਜਿਸ ਨਾਲ ਬੱਚੇ ਨੂੰ ਸੁਰੱਖਿਆ ਮਿਲਦੀ ਹੈ। ਯੂਰਪੀਅਨ ਮੈਡੀਸਨ ਏਜੰਸੀ ਦੇ ਇਕ ਅਧਿਕਾਰੀ ਮਾਕਰ ਕੈਵੇਲਰੀ ਨੇ ਕਿਹਾ ਕਿ ਵਾਚਡਾਗ ਗਰਭਵਤੀ ਬੀਬੀਆਂ ਦੇ ਟੀਕਾਕਰਨ ਦਾ ਸਮਰਥਨ ਕਰਦਾ ਹੈ, ਕਿਉਂਕਿ ਵੈਕਸੀਨ ਦੀ ਡੋਜ਼ ਉਨ੍ਹਾਂ ਦੇ ਪਲੇਸੈਂਟਾ ਅਤੇ ਭਰੂਣ ਨੂੰ ਨੁਕਸਾਨ ਤੋਂ ਬਚਾਉਣ ਵਿਚ ਸਹਾਇਕ ਹੁੰਦੇ ਹਨ।

ਇਹ ਵੀ ਪੜ੍ਹੋ : ਅਮਰੀਕਾ 8 ਤੋਂ ਹਟਾਏਗਾ ਸਾਰੀਆਂ ਯਾਤਰਾ ਪਾਬੰਦੀਆਂ, ਭਾਰਤੀਆਂ ਨੂੰ ਇਨ੍ਹਾਂ ਸ਼ਰਤਾਂ ਤਹਿਤ ਮਿਲੇਗੀ ਐਂਟਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News