ਚੀਨ ਦੇ ਨਜ਼ਰਬੰਦੀ ਕੈਂਪ 'ਚੋਂ ਭੱਜ ਕੇ ਅਮਰੀਕਾ ਪੁੱਜੀ ਉਈਗਰ ਮੁਸਲਮਾਨ ਬੀਬੀ

Thursday, Oct 01, 2020 - 03:13 PM (IST)

ਚੀਨ ਦੇ ਨਜ਼ਰਬੰਦੀ ਕੈਂਪ 'ਚੋਂ ਭੱਜ ਕੇ ਅਮਰੀਕਾ ਪੁੱਜੀ ਉਈਗਰ ਮੁਸਲਮਾਨ ਬੀਬੀ

ਵਾਸ਼ਿੰਗਟਨ : ਚੀਨ ਨੇ ਸ਼ਿਨਜਿਆੰਗ ਸੂਬੇ ਦੇ ਲੱਖਾਂ ਉਈਗਰ ਮੁਸਲਮਾਨਾਂ ਨੂੰ ਕੈਂਪਾਂ ਵਿਚ ਕੈਦ ਕਰਕੇ ਰੱਖਿਆ ਹੋਇਆ ਹੈ। ਉਈਗਰ ਮਨੁੱਖੀ ਅਧਿਕਾਰ ਯੋਜਨਾ (UHRP) ਅਨੁਸਾਰ ਕੁੱਝ ਉਈਗਰ ਚੀਨ ਵਿਚ ਨਜ਼ਰਬੰਦੀ ਕੈਂਪਾਂ ਵਿਚੋਂ ਭੱਜਣ ਵਿਚ ਸਫ਼ਲ ਰਹੇ, ਉਨ੍ਹਾਂ ਵਿਚੋਂ ਇਕ ਤੁਰਸੁਨੇ ਜਿਆਵੂਦੁਨ ਅਮਰੀਕਾ ਪਹੁੰਚ ਗਈ। ਵਾਸ਼ਿੰਗਟਨ ਸਥਿਤ ਇਕ ਸੰਗਠਨ ਯੂ.ਐਚ.ਆਰ.ਪੀ. ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਤੁਰਸੁਨੇ ਦਸੰਬਰ 2018 ਵਿਚ ਇਕ ਕੈਂਪ 'ਚੋਂ ਅਜ਼ਾਦ ਹੋ ਗਈ। ਇਸ ਦੇ ਬਾਅਦ ਉਹ ਚੀਨ ਛੱਡ ਕੇ ਕਜਾਕਿਸਤਾਨ ਪਰਤ ਆਈ, ਜਿੱਥੇ ਉਹ ਕਈ ਸਾਲਾਂ ਤੱਕ ਰਿਹਾ ਸੀ।

UHRP ਨੇ ਆਪਣੇ ਬਿਆਨ ਵਿਚ ਕਿਹਾ ਕਿ ਫਰਵਰੀ 2020 ਵਿਚ, ਅਲਮਾਟੀ ਕੋਲ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਸੀ। ਬਾਅਦ ਵਿਚ ਉਸ ਨੂੰ ਕਜਾਕਿਸਤਾਨ ਭੱਜਣ ਲਈ ਮਜਬੂਰ ਹੋਣਾ ਪਿਆ। UHRP ਦੇ ਕਾਰਜਕਾਰੀ ਨਿਰਦੇਸ਼ਕ ਓਮਰ ਕਨਾਟ ਨੇ ਕਿਹਾ, 'ਅਸੀਂ ਕਾਫ਼ੀ ਰਾਹਤ ਮਹਿਸੂਸ ਕਰ ਰਹੇ ਹਾਂ ਕਿ ਤੁਰਸੁਨੇ ਹੁਣ ਯੂ.ਐਸ. ਵਿਚ ਸੁਰੱਖਿਅਤ ਹੈ। UHRP ਅਨੁਸਾਰ ਉਸ ਨੇ 9 ਮਹੀਨੇ ਹਿਰਾਸਤ ਵਿਚ ਬਿਤਾਏ, ਜਿਥੇ ਉਸ ਨੂੰ ਕੁਪੋਸ਼ਣ, ਡੀਹਾਈਡਰੇਸ਼ਨ, ਜ਼ਬਰਦਸਤੀ ਖਾਣਾ ਅਤੇ ਨਸ਼ਿਆਂ ਦਾ ਟੀਕਾ ਲਗਾਇਆ ਗਿਆ ਅਤੇ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਗਏ।

UHRP ਨੇ ਵਿਦੇਸ਼ਾਂ ਵਿਚ ਫਸੇ ਹਜ਼ਾਰਾਂ ਉਈਗਰਾਂ ਨੂੰ ਮਨੁੱਖਤਾਵਾਦੀ ਸਹਾਇਤਾ ਪ੍ਰਦਾਨ ਕਰਣ ਲਈ ਸਰਕਾਰਾਂ ਅਤੇ ਮਨੁੱਖਤਾਵਾਦੀ ਸਹਾਇਤਾ ਸਮੂਹਾਂ ਨੂੰ ਇਕ ਸੰਗਠਿਤ ਪ੍ਰੋਗਰਾਮ ਖੜ੍ਹਾ ਕਰਨ ਦੀ ਅਪੀਲ ਕੀਤੀ। ਅਮਰੀਕੀ ਮੀਡੀਆ ਵਿਚ ਜ਼ਾਰੀ ਕੀਤੇ ਗਏ ਲੀਕ ਹੋਏ ਦਸਤਾਵੇਜਾਂ ਅਨੁਸਾਰ ਚੀਨ ਨੇ ਸ਼ਿਨਜਿਆੰਗ ਵਿਚ ਪਿਛਲੇ 3 ਸਾਲਾਂ ਵਿਚ 1 ਲੱਖ ਜਾਂ ਇਸ ਤੋਂ ਜ਼ਿਆਦਾ ਉਈਗਰ ਅਤੇ ਹੋਰ ਮੁਸਲਮਾਨ ਘੱਟ ਗਿਣਤੀਆਂ ਨੂੰ ਨਜ਼ਰਬੰਦੀ ਕੈਂਪਾਂ ਅਤੇ ਜੇਲ੍ਹਾਂ ਵਿਚ ਪਾ ਦਿੱਤਾ। ਹਾਲਾਂਕਿ ਚੀਨ ਨਿਯਮਤ ਰੂਪ ਨਾਲ ਇਸ ਤਰ੍ਹਾਂ ਦੇ ਦੁਰ-ਵਿਵਹਾਰ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਕਹਿੰਦਾ ਹੈ ਕਿ ਕੈਂਪ ਪੇਸ਼ੇਵਰ ਸਿਖਲਾਈ ਪ੍ਰਦਾਨ ਕਰਦੇ ਹਨ।


author

cherry

Content Editor

Related News