ਸਮਾਰਟਫੋਨ ਦੇ ਇਸਤੇਮਾਲ ਨਾਲ ਨੌਜਵਾਨਾਂ ਵਿੱਚ ਵੱਧ ਸਕਦੈ ਸੁਸਾਇਡ ਦਾ ਖ਼ਤਰਾ

12/01/2017 3:04:21 PM

ਨਿਊਯਾਰਕ (ਭਾਸ਼ਾ)- ਸਮਾਰਟਫੋਨ ਨੇ ਬੇਸ਼ੱਕ ਸਾਡੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੱਤਾ ਹੈ ਪਰ ਇਸ ਦੇ ਕੁਝ ਖਤਰਨਾਕ ਅਸਰ ਵੀ ਦਰਪੇਸ਼ ਆ ਰਹੇ ਹਨ।ਜੋ ਨੌਜਵਾਨ ਸਮਾਰਟਫੋਨ ਅਤੇ ਹੋਰ ਇਲੈਕਟ੍ਰਾਨਿਕ ਸਕ੍ਰੀਨ ’ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ ਉਨ੍ਹਾਂ ਦੀ ਸਿਹਤ ਵਿਗੜਣ ਅਤੇ ਉਨ੍ਹਾਂ ’ਚ ਖੁਦਕੁਸ਼ੀ ਦੇ ਖਿਆਲ ਆਉਣ ਦਾ ਖ਼ਤਰਾ ਵੱਧ ਸਕਦਾ ਹੈ।ਅਮਰੀਕਾ ’ਚ ਫਲੋਰੀਡਾ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਤੁਸੀਂ ਸਮਾਰਟਫੋਨ ’ਤੇ ਜਿੰਨਾ ਵੀ ਸਮਾਂ ਬਿਤਾਉਂਦੇ ਹੋ ਉਸਨੂੰ ਤਣਾਅਗ੍ਰਸਤ ਹੋਣ ਅਤੇ ਖੁਦਕੁਸ਼ੀ ਲਈ ਖ਼ਤਰਾ ਮੰਨਿਆ ਜਾਣਾ ਚਾਹੀਦਾ ਹੈ। ਯੂਨੀਵਰਸਿਟੀ ਦੇ ਥਾਮਸ ਜਾਇਨਰ ਨੇ ਕਿਹਾ, ‘‘ਬਹੁਤੀ ਦੇਰ ਤੱਕ ਸਕ੍ਰੀਨ ਨੂੰ ਦੇਖਣ ਨਾਲ ਖੁਦਕੁਸ਼ੀ ਦੇ ਖਤਰੇ, ਤਣਾਅਗ੍ਰੜਸਤ ਹੋਣ, ਖੁਦਕੁਸ਼ੀ ਦੇ ਖਿਆਲ ਆਉਣਾ ਸੁਭਾਵਿਕ ਹੈ ਅਤੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ’ਚ ਚਿੰਤਾਜਨਕ ਸਬੰਧ ਹਨ।’’ ਉਨ੍ਹਾਂ ਨੇ ਕਿਹਾ, ‘‘ਇਹ ਸਾਰੇ ਮਾਨਸਿਕ ਸਿਹਤ ਦੇ ਮੁੱਦੇ ਬੇਹਦ ਗੰਭੀਰ ਹਨ।ਮੈਨੂੰ ਲੱਗਦਾ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ।’ ਖੋਜਕਾਰਾਂ ਨੇ ਪਤਾ ਲਗਾਇਆ ਹੈ ਕਿ ਇਲੈਕਟ੍ਰਾਨਿਕ ਸਮੱਗਰੀਆਂ ’ਤੇ ਹਰ ਦਿਨ ਪੰਜ ਘੰਟੇ ਜਾਂ ਉਸ ਤੋਂ ਜ਼ਿਆਦਾ ਸਮਾਂ ਬਿਤਾਉਣ ਵਾਲੇ ਨੌਜਵਾਨਾਂ ’ਚ 48 ਫੀਸਦੀ ਖੁਦਕੁਸ਼ੀ ਨਾਲ ਸਬੰਧਤ ਮਾਮਲੇ ਵੇਖੇ ਗਏ। ਇਸਦੇ ਮੁਕਾਬਲੇ ਇਲੈਕਟ੍ਰਾਨਿਕ ਯੰਤਰਾਂ ’ਤੇ ਇੱਕ ਘੰਟੇ ਤੋਂ ਘੱਟ ਸਮਾਂ ਬਿਤਾਉਣ ਵਾਲੇ ਬਾਲਗ ਹੋ ਰਹੇ ਬਚਿਆਂ ’ਚ 28 ਫ਼ੀਸਦੀ ਅਜਿਹੇ ਖਿਆਲ ਆਉਂਦੇ ਵੇਖੇ ਗਏ।ਇਹ ਅਧਿਐਨ ਜਰਨਲ ਕਲੀਨੀਕਲ ਸਾਇਕੋਲਾਜਿਕਲ ਸਾਇੰਸ ’ਚ ਪ੍ਰਕਾਸ਼ਿਤ ਹੋਇਆ ਹੈ।ਅਮਰੀਕਾ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਅਨੁਸਾਰ, ਸਾਲ 2010 ਤੋਂ ਬਾਅਦ ਤੋਂ 13 ਅਤੇ 18 ਸਾਲ ਉਮਰ ਦੇ ਨੌਜਵਾਨਾਂ ਵਿੱਚ ਤਣਾਅ ਅਤੇ ਖੁਦਕੁਸ਼ੀ ਦੀ ਦਰ ਵਿੱਚ ਹੈਰਾਨੀਜਨਕ ਵਾਧਾ ਹੋਇਆ। ਇਨ੍ਹਾਂ ਵਿੱਚ ਕੁੜੀਆਂ ਦੀ ਗਿਣਤੀ ਜ਼ਿਆਦਾ ਹੈ।ਅਧਿਐਨ ’ਚ ਇਲੈਕਟ੍ਰਾਨਿਕ ਸਮੱਗਰੀਆਂ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਨ ਨੂੰ ਇਸਦੀ ਵਜ੍ਹਾ ਦੱਸਿਆ ਗਿਆ ਹੈ।


Related News