ਵਾਲ ਸਿੱਧੇ ਕਰਨ ਲਈ ਕੈਮੀਕਲ ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਹੋ ਸਕਦਾ ਹੈ ਕੈਂਸਰ
Friday, Oct 21, 2022 - 05:07 PM (IST)
ਇੰਟਰਨੈਸ਼ਨਲ ਡੈਸਕ : ਇਕ ਖੋਜ ’ਚ ਸਾਹਮਣੇ ਆਇਆ ਹੈ ਕਿ ਵਾਲਾਂ ਨੂੰ ਸਿੱਧਾ ਕਰਨ ਵਾਲੇ ਰਸਾਇਣਾਂ ਦੀ ਵਰਤੋਂ ਨਾਲ ਕੈਂਸਰ ਹੋਣ ਦਾ ਖ਼ਤਰਾ ਰਹਿੰਦਾ ਹੈ। ਸ਼ੋਧ ਦੇ ਅਨੁਸਾਰ ਜੋ ਔਰਤਾਂ ਵਾਲਾਂ ਨੂੰ ਸਿੱਧਾ ਕਰਨ ਵਾਲੇ ਕੈਮੀਕਲ ਉਤਪਾਦਾਂ ਦੀ ਵਰਤੋਂ ਕਰਦੀਆਂ ਸਨ, ਉਨ੍ਹਾਂ ਨੂੰ ਬੱਚੇਦਾਨੀ ਦੇ ਕੈਂਸਰ ਦਾ ਖ਼ਤਰਾ ਵੱਧ ਸੀ। ਸ਼ੋਧ ਕਰਨ ਵਾਲਿਆਂ ਦੇ ਅਨੁਸਾਰ ਵਾਲਾਂ ਦੇ ਹੋਰ ਉਤਪਾਦਾਂ ’ਚ ਇਸ ਕਿਸਮ ਦੇ ਕੈਂਸਰ ਦੇ ਜੋਖਮ ਦਾ ਪਤਾ ਨਹੀਂ ਲੱਗਿਆ। ਇਨ੍ਹਾਂ ’ਚ ਹੇਅਰ ਡਾਈ, ਬਲੀਚ, ਹਾਈਲਾਈਟਸ ਅਤੇ ਪਰਮ ਸ਼ਾਮਲ ਹਨ।
ਇਹ ਵੀ ਪੜ੍ਹੋ - ਬੋਲੀਵੀਆ 'ਚ ਮੰਕੀਪਾਕਸ ਨਾਲ ਦੂਜੀ ਮੌਤ
ਇਹ ਖੋਜ ਅਮਰੀਕਾ ਨੈਸ਼ਨਲ ਇੰਸਟੀਚਿਊਟ ਆਫ਼ ਐਨਵਾਇਰਨਮੈਂਟਲ ਹੈਲਥ ਸਾਇੰਸਜ਼ (ਐੱਨ.ਆਈ.ਈ.ਐੱਚ.ਐੱਸ) ਦੀ ਅਗਵਾਈ ’ਚ ਯੂ.ਐੱਸ ਦੀ 35 ਤੋਂ 74 ਸਾਲ ਦੀ ਉਮਰ ਦੀਆਂ ਅਮਰੀਕੀ ਔਰਤਾਂ ਨਾਲ ਸਬੰਧਤ ਡੇਟਾ ਹੈ। ਰਿਪੋਰਟ ਮੁਤਾਬਕ ਚੀਜ਼ਾਂ ਨੂੰ ਡੂੰਘਾਈ ਨਾਲ ਸਮਝਣ ਲਈ ਇਸ ਖੋਜ ਦੇ ਤਹਿਤ ਕਰੀਬ 11 ਸਾਲ ਤੱਕ ਔਰਤਾਂ ’ਤੇ ਨਜ਼ਰ ਰੱਖੀ ਗਈ ਅਤੇ ਸਿਹਤ ਦਾ ਪਤਾ ਲਗਾਇਆ ਗਿਆ। ਇਸ ਦੌਰਾਨ ਬੱਚੇਦਾਨੀ ਦੇ ਕੈਂਸਰ ਦੇ 378 ਮਾਮਲੇ ਸਾਹਮਣੇ ਆਏ।
ਇਹ ਵੀ ਪੜ੍ਹੋ - ਈਰਾਨ ’ਚ 16 ਸਾਲਾ ਵਿਦਿਆਰਥਣ ਦਾ ਸੁਰੱਖਿਆ ਫੋਰਸਾਂ ਨੇ ਕੁੱਟ-ਕੁੱਟ ਕੀਤਾ ਕਤਲ, ਵਜ੍ਹਾ ਜਾਣ ਹੋਵੋਗੇ ਹੈਰਾਨ
ਐੱਨ.ਆਈ.ਈ.ਐੱਚ.ਐੱਸ ਐਨਵਾਇਰਮੈਂਟ ਐਂਡ ਕੈਂਸਰ ਐਪੀਡੇਮਿਓਲੌਜੀ ਗਰੁੱਪ ਦੀ ਹੈਡ ਪ੍ਰਮੁੱਖ ਲੇਖ ਅਤੇ ਪੀ.ਐੱਚ.ਡੀ ਹੋਲਡਰ ਏਲੇਕਜੈਂਡਰ ਵਾਈਟ ਨੇ ਇਹ ਵੀ ਅੰਦਾਜ਼ਾ ਲਗਾਇਆ ਹੈ ਕਿ 1.64% ਔਰਤਾਂ ਜਿਨ੍ਹਾਂ ਨੇ ਕਦੇ ਵੀ ਵਾਲ ਸਟ੍ਰੇਟਨਰ ਦੀ ਵਰਤੋਂ ਨਹੀਂ ਕੀਤੀ ਸੀ, 70 ਸਾਲ ਦੀ ਉਮਰ ਤੱਕ ਬੱਚੇਦਾਨੀ ਦੇ ਕੈਂਸਰ ਦਾ ਵਿਕਾਸ ਕਰ ਸਕਦੀਆਂ ਹਨ, ਪਰ ਵਾਰ-ਵਾਰ ਵਰਤੋਂ ਕਰਨ ਵਾਲਿਆਂ ਲਈ ਇਹ ਜੋਖਮ 4.05% ਤੱਕ ਵਧ ਜਾਂਦਾ ਹੈ। ਬੱਚੇਦਾਨੀ ਦਾ ਕੈਂਸਰ ਇਕ ਦੁਰਲੱਭ ਕਿਸਮ ਦਾ ਕੈਂਸਰ ਹੈ। ਬੱਚੇਦਾਨੀ ਦਾ ਕੈਂਸਰ ਸਾਰੇ ਕੈਂਸਰ ਦੇ ਕੇਸਾਂ ’ਚੋਂ ਲਗਭਗ ਤਿੰਨ ਪ੍ਰਤੀਸ਼ਤ ਹੁੰਦਾ ਹੈ, ਪਰ ਇਹ ਮਾਦਾ ਪ੍ਰਜਨਨ ਪ੍ਰਣਾਲੀ ਦਾ ਸਭ ਤੋਂ ਆਮ ਕੈਂਸਰ ਹੈ। ਸਾਲ 2022 ’ਚ 65,950 ਨਵੇਂ ਕੇਸ ਹੋਣ ਦਾ ਅਨੁਮਾਨ ਹੈ। ਵੱਖ-ਵੱਖ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਯੂ.ਐੱਸ ’ਚ ਬੱਚੇਦਾਨੀ ਕੈਂਸਰ ਦੀਆਂ ਘਟਨਾਵਾਂ ਦੀ ਦਰ ਵੱਧ ਰਹੀ ਹੈ।