ਗੁਆਮ 'ਚ ਆਸਟ੍ਰੇਲੀਆ ਸਮੇਤ 3 ਦੇਸ਼ਾਂ ਲਈ ਸਿਖਲਾਈ ਟੁਕੜੀ ਸਥਾਪਿਤ ਕਰਨ ਦਾ ਪ੍ਰਸਤਾਵ

Friday, Jun 26, 2020 - 10:42 AM (IST)

ਗੁਆਮ 'ਚ ਆਸਟ੍ਰੇਲੀਆ ਸਮੇਤ 3 ਦੇਸ਼ਾਂ ਲਈ ਸਿਖਲਾਈ ਟੁਕੜੀ ਸਥਾਪਿਤ ਕਰਨ ਦਾ ਪ੍ਰਸਤਾਵ

ਵਾਸਿੰਗਟਨ/ਸਿਡਨੀ (ਭਾਸ਼ਾ): ਚੀਨ ਦੇ ਹਮਲਾਵਰ ਰੱਵਈਏ ਨੂੰ ਧਿਆਨ ਵਿਚ ਰੱਖਦੇ ਹੋਏ ਸਾਲ 2021 ਦੇ ਲਈ ਲਿਆਂਦੇ ਗਏ ਰਾਸ਼ਟਰੀ ਰੱਖਿਆ ਅਥਾਰਿਟੀ (ਐੱਨ.ਡੀ.ਏ.) ਕਾਨੂੰਨ ਵਿਚ ਗੁਆਮ ਦੇ ਅਮਰੀਕੀ ਪ੍ਰਸ਼ਾਂਤ ਮਹਾਸਾਗਰ ਖੇਤਰ ਵਿਚ ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਦੇ ਲਈ ਲੜਾਕੂ ਜਹਾਜ਼ ਸਿਖਲਾਈ ਟੁਕੜੀ ਸਥਾਪਿਤ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। ਇਸ ਕਦਮ ਤੋਂ 6 ਮਹੀਨੇ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਅਤੇ ਸਿੰਗਾਪੁਰ ਦੇ ਰੱਖਿਆ ਮੰਤਰੀ ਹੰਗ ਏਂਗ ਹੇਨ ਨੇ ਗੁਆਮ ਵਿਚ ਸਿੰਗਾਪੁਰ ਦੇ ਲਈ ਲੜਾਕੂ ਜਹਾਜ਼ ਸਿਖਲਾਈ ਟੁਕੜੀ ਸਥਾਪਿਤ ਕਰਨ ਦੇ ਲਈ ਸਮਝੌਤਾ ਮੈਮੋਰੰਡਮ 'ਤੇ ਦਸਤਖਤ ਕੀਤੇ ਸਨ। 

1 ਅਕਤੂਬਰ ਤੋਂ ਸ਼ੁਰੂ ਹੋ ਹੇ ਵਿੱਤ ਸਾਲ 2021 ਦੇ ਲਈ ਐੱਨ.ਡੀ.ਏ. ਕਾਨੂੰਨ ਦੀ ਵਿਸ਼ਾ ਵਸਤੂ ਨੂੰ ਵੀਰਵਾਰ ਨੂੰ ਸੰਸਦ ਦੇ ਸਾਹਮਣੇ ਰੱਖਿਆ ਗਿਆ। ਇਹ ਕਾਨੂੰਨ ਰੱਖਿਆ ਮੰਤਰੀ ਨੂੰ ਜਾਪਾਨ, ਆਸਟ੍ਰੇਲੀਆ ਅਤੇ ਭਾਰਤ ਨੂੰ ਸ਼ਾਮਲ ਕਰਨ ਲਈ ਸਿੰਗਾਪੁਰ ਦੇ ਨਾਲ ਕੀਤੇ ਗਏ  ਸਮਝੌਤੇ ਵਾਂਗ ਹੀ ਅਮਰੀਕਾ ਦੇ ਹੋਰ ਸਾਥੀਆਂ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਹਿੱਸੇਦਾਰਾਂ ਦੇ ਨਾਲ ਸਮਝੌਤਿਆਂ ਦੀ ਸੰਭਾਵਨਾ ਦੀ ਵਿਵਹਾਰਕਤਾ ਅਤੇ ਗੁਣਵੱਤਾ ਦਾ ਮੁਲਾਂਕਣ ਕਰਦੀ ਹੋਈ ਰਿਪੋਰਟ ਕਾਂਗਰਸ ਦੀਆਂ ਰੱਖਿਆ ਕਮੇਟੀਆਂ ਨੂੰ ਸੌਂਪਣ ਦਾ ਨਿਰਦੇਸ਼ ਦਿੰਦਾ ਹੈ। ਅਮਰੀਕੀ-ਸਿੰਗਾਪੁਰ ਮੈਮੋਰੰਡਮ ਸਿੰਗਾਪੁਰ ਗਣਾਰਾਜ ਹਵਾਈ ਫੌਜ ਦੇ ਲੜਾਕੂ ਜਹਾਜ਼਼ਾਂ ਅਤੇ ਸਬੰਧਤ ਕਰਮੀਆਂ ਦੀ ਕਰੀਬ ਇਕ ਮਿਲਟਰੀ ਟੁਕੜੀ ਦੇ ਲਈ ਹੈ। 

ਸਿਖਲਾਈ ਦੇ ਲਈ ਸਿੰਗਾਪੁਰ ਦੀ ਮੌਜੂਦਗੀ 2029 ਦੇ ਕਰੀਬ ਦਰਜ ਹੋਣੀ ਸ਼ੁਰੂ ਹੋਵੇਗੀ। ਸੰਸਦ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਪ੍ਰਮੁੱਖ, ਸੀਨੈਟਰ ਜਿਮ ਇਨਹੋਫੇ ਨੇ ਕਿਹਾ ਕਿ ਇਸ ਦੇ ਇਲਾਵਾ ਇਸ ਬਿੱਲ ਵਿਚ ਐਂਟੀ ਪ੍ਰਸ਼ਾਂਤ ਪਹਿਲ ਦਾ ਵੀ ਜ਼ਿਕਰ ਕੀਤਾ ਹੈ ਜੋ ਹਿੰਦ-ਪ੍ਰਸ਼ਾਂਤ 'ਤੇ ਸਰੋਤਾਂ 'ਤੇ ਕੇਂਦਰਿਤ ਹੋਵੇਗੀ। ਇਸ ਵਿਚ ਮਿਲਟਰੀ ਸਮੱਰਥਾ ਦੇ ਪ੍ਰਮੁੱਖ ਫਰਕਾ ਦੀ ਪਛਾਣ, ਅਮਰੀਕੀ ਸਾਥੀਆਂ ਅਤੇ ਹਿੱਸੇਦਾਰਾਂ ਨੂੰ ਭਰੋਸਾ ਦਿਵਾਉਣਾ ਅਤੇ ਅਮਰੀਕਾ ਦੀ ਭਰੋਸੇਯੋਗਤਾ ਨੂੰ ਵਧਾਉਣ ਜਿਹੇ ਮੁੱਦੇ ਸ਼ਾਮਲ ਹੋਣਗੇ। ਬਿੱਲ ਵਿਚ 48 ਲੰਬੀ ਦੂਰੀ ਦੀਆਂ ਐਂਟੀ ਸਮੁੰਦਰੀ ਮਿਜ਼ਾਈਲਾਂ (ਐੱਲ.ਆਰ.ਏ.ਐੱਸ.ਐੱਮ.) ਦੀ ਖਰੀਦ ਦਾ ਵੀ ਪ੍ਰਸਤਾਵ ਹੈ ਜਿਹਨਾਂ ਦੇ ਬਾਰੇ ਵਿਚ ਕਿਹਾ ਗਿਆ ਕਿ ਇਹ ਖਾਸ ਕਰ ਕੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਲਾਭਕਾਰੀ ਹੋਣਗੇ। ਰੱਖਿਆ ਮੰਤਰਾਲੇ ਨੇ ਇਸ ਖੇਤਰ ਨੂੰ ਆਪਣੀ ਤਰਜੀਹ ਦੱਸਿਆ ਹੈ। ਐੱਨ.ਡੀ.ਏ. ਵਿਚ ਹਿੰਦ-ਪ੍ਰਸ਼ਾਂਤ ਖੇਤਰ ਵਿਚ ਐੱਫ-35ਏ ਸੰਚਾਲਨ ਸਥਲਾਂ ਨੂੰ ਸਥਾਪਿਤ ਕਰਨ ਦੀਆਂ ਅਮਰੀਕੀ ਕੋਸ਼ਿਸ਼ਾਂ ਵਿਚ ਤੇਜ਼ੀ ਲਿਆਉਣ ਦਾ ਵੀ ਪ੍ਰਸਤਾਵ ਦਿੰਦਾ ਹੈ।


 


author

Vandana

Content Editor

Related News