ਅਮਰੀਕਾ ''ਚ ਬਦਲ ਜਾਏਗਾ ਸਮਾਂ ! 1 ਘੰਟਾ ਪਿੱਛੇ ਹੋਣਗੀਆਂ ਸਾਰੀਆਂ ਘੜੀਆਂ
Thursday, Oct 30, 2025 - 03:36 PM (IST)
ਨਿਊਯਾਰਕ (ਰਾਜ ਗੋਗਨਾ)- ਅਮਰੀਕਾ ’ਚ ਹਰ ਸਾਲ ਦੋ ਵਾਰੀ ਘੜੀਆਂ ਦੀ ਇਕ ਘੰਟਾ ਅੱਗੇ-ਪਿੱਛੇ ਤਬਦੀਲੀ ਹੁੰਦੀ ਹੈ। ਅਮਰੀਕਾ ‘ਚ ਨਵੰਬਰ ਮਹੀਨੇ ਦੀ 2 ਤਰੀਕ ਨੂੰ ਸਮੇਂ ‘ਚ ਤਬਦੀਲੀ ਕੀਤੀ ਜਾ ਰਹੀ ਹੈ। ਇਸ ਦੌਰਾਨ ਘੜੀਆਂ ਦਾ ਸਮਾਂ ਇਕ ਘੰਟਾ ਪਿੱਛੇ ਹੋ ਜਾਵੇਗਾ। ਇਹ ਸਮਾਂ 1 ਤੇ 2 ਨਵੰਬਰ ਦੀ ਵਿਚਕਾਰਲੀ ਰਾਤ ਨੂੰ 2 ਵਜੇ ਬਦਲੇਗਾ।
ਅਮਰੀਕਾ, ਕੈਨੇਡਾ ਦੀਆਂ ਬਹੁਤੀਆਂ ਸਟੇਟਾਂ ਵਿਚ ਸਾਲ ਵਿਚ ਦੋ ਵਾਰੀ ਘੜੀਆਂ ਦੇ ਸਮੇਂ ਵਿਚ ਤਬਦੀਲੀ ਕੀਤੀ ਜਾਂਦੀ ਹੈ। ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਘੜੀਆਂ ਦੀਆਂ ਸੂਈਆਂ 1 ਘੰਟੇ ਅੱਗੇ ਕਰਨੀਆਂ ਪੈਂਦੀਆਂ ਹਨ। ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ ਦੂਜੀ ਵਾਰ ਸਮੇਂ ਵਿਚ ਤਬਦੀਲੀ ਹੁੰਦੀ ਹੈ।
ਇਹ ਵੀ ਪੜ੍ਹੋ- ਜੰਗਬੰਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਹਮਲਾ ! 104 ਲੋਕਾਂ ਦੀ ਮੌਤ, ਸੈਂਕੜੇ ਹੋਰ ਜ਼ਖ਼ਮੀ
ਇਸ ਮੌਕੇ ਘੜੀਆਂ ਦੀਆਂ ਸੂਈਆਂ ਇਕ ਘੰਟਾ ਪਿੱਛੇ ਕਰਨਾ ਪੈਂਦਾ ਹੈ। ਸੋ ਇਸ ਵਾਰ 2:00 ਨਵੰਬਰ ਦਿਨ ਐਤਵਾਰ ਨੂੰ ਸਮੇਂ ਵਿਚ ਤਬਦੀਲੀ ਹੋਵੇਗੀ। ਉਸ ਦਿਨ ਸਮੂਹ ਅਮਰੀਕਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਦੀਆਂ ਸੂਈਆਂ ਇੱਕ ਘੰਟਾ ਪਿੱਛੇ ਕਰਨੀਆਂ ਪੈਣਗੀਆਂ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੀ ਘੜੀ ਵਿਚ ਤੜਕੇ ਸਵੇਰ ਦੇ 5 ਵੱਜੇ ਹੋਏ ਹਨ ਤਾਂ ਉਸ ਨੂੰ 1 ਘੰਟਾ ਪਿੱਛੇ ਕਰ ਕੇ 4:00 ਵਜੇ ਸੈੱਟ ਕਰਨਾ ਪਵੇਗਾ।
ਇਹ ਵੀ ਪੜ੍ਹੋ- ਅਮਰੀਕੀ ਪ੍ਰਸ਼ਾਸਨ ਵੱਲੋਂ ਇਕ ਹੋਰ ਕਰਾਰਾ ਝਟਕਾ ! ਲੱਖਾਂ ਪ੍ਰਵਾਸੀਆਂ ਲਈ ਵੱਜੀ ਖ਼ਤਰੇ ਦੀ ਘੰਟੀ
