ਅਗਲੇ 2 ਦਿਨਾਂ  ''ਚ ਫਿਰ ਹੋ ਸਕਦੀ ਹੈ ਅਮਰੀਕਾ-ਈਰਾਨ ਵਿਚਾਲੇ ਸ਼ਾਂਤੀ ਵਾਰਤਾ, ਟਰੰਪ ਨੇ ਦਿੱਤੇ ਸੰਕੇਤ

Tuesday, Apr 14, 2026 - 09:42 PM (IST)

ਅਗਲੇ 2 ਦਿਨਾਂ  ''ਚ ਫਿਰ ਹੋ ਸਕਦੀ ਹੈ ਅਮਰੀਕਾ-ਈਰਾਨ ਵਿਚਾਲੇ ਸ਼ਾਂਤੀ ਵਾਰਤਾ, ਟਰੰਪ ਨੇ ਦਿੱਤੇ ਸੰਕੇਤ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਨਾਲ ਦੂਜੇ ਦੌਰ ਦੀ ਸ਼ਾਂਤੀ ਵਾਰਤਾ ਹੋਣ ਦੇ ਸੰਕੇਤ ਦਿੱਤੇ ਹਨ। ਟਰੰਪ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਅਧਿਕਾਰੀ ਅਗਲੇ 2 ਦਿਨਾਂ ਵਿੱਚ ਇਸਲਾਮਾਬਾਦ ਵਿੱਚ ਮੁੜ ਮੁਲਾਕਾਤ ਕਰ ਸਕਦੇ ਹਨ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸਟ੍ਰੇਟ ਆਫ ਹੋਰਮੁਜ਼ ਵਿੱਚ ਅਮਰੀਕੀ ਨੌਸੇਨਾ ਨੇ ਸਖ਼ਤ ਨਾਕੇਬੰਦੀ ਕੀਤੀ ਹੋਈ ਹੈ।

ਟਰੰਪ ਨੇ 'ਨਿਊਯਾਰਕ ਪੋਸਟ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸਲਾਮਾਬਾਦ ਦੇ ਹੋਟਲ ਸੇਰੇਨਾ ਵਿੱਚ, ਜਿੱਥੇ 11 ਅਪ੍ਰੈਲ ਨੂੰ ਪਹਿਲੀ ਬੈਠਕ ਹੋਈ ਸੀ, ਉੱਥੇ ਹੀ ਦੁਬਾਰਾ ਗੱਲਬਾਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਉਨ੍ਹਾਂ ਦੇ ਬਿਆਨ ਵਿੱਚ ਕੁਝ ਉਲਝਣ ਵੀ ਦਿਖਾਈ ਦਿੱਤੀ; ਉਨ੍ਹਾਂ ਨੇ ਇਹ ਵੀ ਕਿਹਾ ਕਿ ਵਾਰਤਾ ਦੀ ਗਤੀ ਹੌਲੀ ਹੈ ਅਤੇ ਅਗਲੀ ਮੀਟਿੰਗ ਪਾਕਿਸਤਾਨ ਦੀ ਬਜਾਏ ਕਿਸੇ ਦੂਜੀ ਜਗ੍ਹਾ, ਜਿਵੇਂ ਕਿ ਯੂਰਪ ਵਿੱਚ ਵੀ ਹੋ ਸਕਦੀ ਹੈ।

PunjabKesari

ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨੀ ਫੌਜ ਦੇ ਮੁਖੀ ਆਸਿਮ ਮੁਨੀਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸ਼ਾਨਦਾਰ ਕੰਮ ਕਰ ਰਹੇ ਹਨ, ਜਿਸ ਕਾਰਨ ਮੁੜ ਗੱਲਬਾਤ ਦੀ ਉਮੀਦ ਵਧੀ ਹੈ। ਜ਼ਿਕਰਯੋਗ ਹੈ ਕਿ ਦੋ ਹਫ਼ਤਿਆਂ ਦੇ ਜੰਗਬੰਦੀ ਦੇ ਐਲਾਨ ਤੋਂ ਬਾਅਦ ਇਸਲਾਮਾਬਾਦ ਵਿੱਚ ਹੋਈ ਪਹਿਲੀ ਮੁਲਾਕਾਤ ਬੇਸਿੱਟਾ ਰਹੀ ਸੀ ਅਤੇ ਦੋਵਾਂ ਧਿਰਾਂ ਨੇ ਵਾਰਤਾ ਦੇ ਅਸਫਲ ਹੋਣ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਈਰਾਨੀ ਬੰਦਰਗਾਹਾਂ ਅਤੇ ਤੱਟਵਰਤੀ ਇਲਾਕਿਆਂ ਵਿੱਚ ਲਗਾਈ ਗਈ ਨਾਕੇਬੰਦੀ ਦੇ ਪਹਿਲੇ 24 ਘੰਟਿਆਂ ਦੌਰਾਨ ਕੋਈ ਵੀ ਜਹਾਜ਼ ਇਸ ਨੂੰ ਪਾਰ ਨਹੀਂ ਕਰ ਸਕਿਆ। ਅਮਰੀਕੀ ਸੈਂਟਰਲ ਕਮਾਂਡ ਅਨੁਸਾਰ, ਇਸ ਆਪਰੇਸ਼ਨ ਵਿੱਚ 10,000 ਤੋਂ ਵੱਧ ਸੈਨਿਕ, ਕਈ ਜੰਗੀ ਜਹਾਜ਼ ਅਤੇ ਜਹਾਜ਼ ਤਾਇਨਾਤ ਕੀਤੇ ਗਏ ਹਨ। ਰਿਪੋਰਟ ਅਨੁਸਾਰ 6 ਵਪਾਰਕ ਜਹਾਜ਼ਾਂ ਨੇ ਰਸਤਾ ਬਦਲ ਲਿਆ, ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਮੁਤਾਬਕ 4 ਜਹਾਜ਼ ਨਾਕੇਬੰਦੀ ਦੇ ਬਾਵਜੂਦ ਹੋਰਮੁਜ਼ ਸਟ੍ਰੇਟ ਪਾਰ ਕਰਨ ਵਿੱਚ ਸਫਲ ਰਹੇ ਹਨ।


author

Rakesh

Content Editor

Related News