ਆਸਿਮ ਮੁਨੀਰ ਪਹਿਲੇ ਨਹੀਂ ! ਪਿਛਲੇ ਪਾਕਿਸਤਾਨੀ ਫੌਜ ਮੁਖੀ ਵੀ ਕਰਦੇ ਰਹੇ ਅਮਰੀਕਾ ਦੀ 'ਜੀ ਹਜ਼ੂਰੀ'

Monday, Apr 20, 2026 - 03:46 PM (IST)

ਆਸਿਮ ਮੁਨੀਰ ਪਹਿਲੇ ਨਹੀਂ ! ਪਿਛਲੇ ਪਾਕਿਸਤਾਨੀ ਫੌਜ ਮੁਖੀ ਵੀ ਕਰਦੇ ਰਹੇ ਅਮਰੀਕਾ ਦੀ 'ਜੀ ਹਜ਼ੂਰੀ'

ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਰਾਨ ਵਿਚਾਲੇ ਸ਼ਾਂਤੀ ਗੱਲਬਾਤ ਲਈ ਵਿਚੋਲਾ ਬਣਨ ਮਗਰੋਂ ਪਾਕਿਸਤਾਨ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਗੱਲਬਾਤ 'ਚ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਦਾ ਵੱਡਾ ਹੱਥ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਦੇ ਅਮਰੀਕਾ ਨਾਲ ਚੰਗੇ ਸਬੰਧ ਹਨ।

ਪਰ ਆਸਿਮ ਪਹਿਲੇ ਫੌਜ ਮੁਖੀ ਨਹੀਂ ਹਨ, ਜਿਨ੍ਹਾਂ ਦੀ ਅਮਰੀਕਾ ਨਾਲ 'ਗੂੜ੍ਹੀ ਦੋਸਤੀ' ਹੈ। ਪਾਕਿਸਤਾਨ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਉਸ ਦੇ ਫ਼ੌਜੀ ਮੁਖੀਆਂ ਦੇ ਅਮਰੀਕਾ ਨਾਲ ਨਜ਼ਦੀਕੀ ਸਬੰਧ ਰਹੇ ਹਨ। ਇਹ ਤਾਂ ਹੁਣ ਜੱਗ-ਜ਼ਾਹਰ ਹੋ ਚੁੱਕਾ ਹੈ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਦੇ ਫ਼ੌਜੀ ਤਾਨਾਸ਼ਾਹ ਅਮਰੀਕਾ ਦੀ ਹਰ ਹੁਕਮ ਦੀ ਜੀ ਹਜ਼ੂਰੀ ਕਰਦੇ ਆ ਰਹੇ ਹਨ।

ਇਹ ਵੀ ਪੜ੍ਹੋ- ਸਕੂਲਾਂ 'ਚ ਅਚਾਨਕ ਛੁੱਟੀ ਦਾ ਐਲਾਨ, 2 ਜ਼ਿਲ੍ਹਿਆਂ 'ਚ ਇੰਟਰਨੈੱਟ ਬੰਦ ! ਅਸਾਮ 'ਚ ਤਣਾਅਪੂਰਨ ਹੋਏ ਹਾਲਾਤ

ਸਾਲ 1971 ਵਿੱਚ ਜਨਰਲ ਯਾਹੀਆ ਖਾਨ ਨੇ ਅਮਰੀਕਾ ਅਤੇ ਚੀਨ ਵਿਚਕਾਰ ਇਤਿਹਾਸਕ ਸ਼ਾਂਤੀ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਸ ਤੋਂ ਬਾਅਦ 1979 ਤੋਂ 1988 ਵਿਚਾਲੇ ਅਫ਼ਗਾਨਿਸਤਾਨ ਵਿੱਚ ਸੋਵੀਅਤ ਯੂਨੀਅਨ ਖ਼ਿਲਾਫ਼ ਅਮਰੀਕਾ ਦੀ 'ਪ੍ਰੌਕਸੀ ਵਾਰ' 'ਚ ਜਨਰਲ ਜ਼ਿਆ-ਉਲ-ਹੱਕ ਵਾਸ਼ਿੰਗਟਨ ਦੇ ਮੁੱਖ ਸਹਿਯੋਗੀ ਸਨ।

ਸਾਲ 2001 ਤੋਂ ਬਾਅਦ ਜਨਰਲ ਪਰਵੇਜ਼ ਮੁਸ਼ੱਰਫ਼ ਅਲ-ਕਾਇਦਾ ਅਤੇ ਤਾਲਿਬਾਨ ਖ਼ਿਲਾਫ਼ ਅਮਰੀਕੀ ਲੜਾਈ ਵਿੱਚ ਮੋਹਰੀ ਭਾਈਵਾਲ ਬਣੇ ਸਨ। ਇਸੇ ਤਰ੍ਹਾਂ ਪਾਕਿਸਤਾਨ ਦੇ ਮੌਜੂਦਾ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਵੀ ਅਮਰੀਕਾ ਦੀ 'ਗੁੱਡ ਬੁੱਕ' ਵਿੱਚ ਸ਼ਾਮਲ ਹਨ, ਜੋ ਖੇਤਰੀ ਰਾਜਨੀਤੀ ਵਿੱਚ ਅਮਰੀਕੀ ਹਿੱਤਾਂ ਨੂੰ ਤਰਜੀਹ ਦੇ ਰਹੇ ਹਨ।

ਇਹ ਵੀ ਪੜ੍ਹੋ- ''ਜੇ ਜੰਗ ਅੱਜ ਖ਼ਤਮ ਹੋ ਵੀ ਜਾਵੇ, ਤਾਂ ਵੀ..!'' ਤਣਾਅ ਵਿਚਾਲੇ ਮਾਹਿਰਾਂ ਨੇ ਤੇਲ-ਗੈਸ ਬਾਰੇ ਕੀਤੀ ਡਰਾਉਣੀ ਭਵਿੱਖਬਾਣੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News