ਅਮਰੀਕਾ 'ਚ ਨਿਯੁਕਤ ਬ੍ਰਿਟੇਨ ਦੇ ਰਾਜਦੂਤ ਨੇ ਦਿੱਤਾ ਅਸਤੀਫਾ

Wednesday, Jul 10, 2019 - 05:14 PM (IST)

ਅਮਰੀਕਾ 'ਚ ਨਿਯੁਕਤ ਬ੍ਰਿਟੇਨ ਦੇ ਰਾਜਦੂਤ ਨੇ ਦਿੱਤਾ ਅਸਤੀਫਾ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਨਿਯੁਕਤ ਬ੍ਰਿਟੇਨ ਦੇ ਰਾਜਦੂਤ ਸਰ ਕਿਮ ਡੈਰੇਕ ਨੇ ਬੁੱਧਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਡੈਰੇਕ ਨੇ ਇਹ ਅਸਤੀਫਾ ਲੀਕ ਈ-ਮੇਲ ਨੂੰ ਲੈ ਕੇ ਜਾਰੀ ਕੂਟਨੀਤਕ ਵਿਵਾਦ ਕਾਰਨ ਦਿੱਤਾ। ਡੈਰੇਕ ਨੇ ਕਿਹਾ ਕਿ ਉਹ ਅਟਕਲਾਂ 'ਤੇ ਵਿਰਾਮ ਲਗਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ,''ਮੌਜੂਦਾ ਸਥਿਤੀ ਮੇਰੇ ਲਈ ਅਜਿਹੀ ਭੂਮਿਕਾ ਨਿਭਾਉਣਾ ਅਸੰਭਵ ਬਣਾ ਰਹੀ ਹੈ ਜਿਸ ਤਰ੍ਹਾਂ ਦੀ ਮੈਂ ਚਾਹੁੰਦਾ ਹਾਂ।''

ਬ੍ਰਿਟੇਨ ਦੇ ਵਿਦੇਸ਼ ਦਫਤਰ ਨੇ ਡੈਰੇਕ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਹੈ। ਗੌਰਤਲਬ ਹੈ ਕਿ ਬ੍ਰਿਟਿਸ਼ ਰਾਜਦੂਤ ਦੀਆਂ ਉਨ੍ਹਾਂ ਕੂਟਨੀਤਕ ਈ-ਮੇਲ ਦੇ ਲੀਕ ਹੋਣ ਦੇ ਬਾਅਦ ਵਿਵਾਹ ਖੜ੍ਹਾ ਹੋ ਗਿਆ, ਜਿਨ੍ਹਾਂ ਵਿਚ ਟਰੰਪ ਪ੍ਰਸ਼ਾਸਨ ਨੂੰ 'ਅਕੁਸ਼ਲ ਅਤੇ ਅਨਾੜੀ' ਦੱਸਿਆ ਗਿਆ ਹੈ।


author

Vandana

Content Editor

Related News