ਵਿਗਿਆਨੀਆਂ ਦਾ ਦਾਅਵਾ, ਹੁਣ ਬੋਲਣ ਨਾਲ ਵੀ ਫੈਲ ਸਕਦਾ ਹੈ ਕੋਰੋਨਾਵਾਇਰਸ

05/15/2020 6:24:04 PM

ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਬਣਾਉਣ ਲਈ ਵਿਗਿਆਨੀ ਦਿਨ-ਰਾਤ ਅਧਿਐਨ ਕਰ ਰਹੇ ਹਨ। ਇਸ ਦੌਰਾਨ ਹੁਣ ਤੱਕ ਇਸ ਗੱਲ 'ਤੇ ਬਹਿਸ ਬਣੀ ਹੋਈ ਸੀ ਕਿ ਆਖਿਰ ਜਾਨਲੇਵਾ ਮਹਾਮਾਰੀ ਕੋਵਿਡ-19 ਲੋਕਾਂ ਵਿਚ ਕਿਸ ਤਰ੍ਹਾਂ ਫੈਲ ਰਹੀ ਹੈ। ਹੁਣ ਇਕ ਨਵੇਂ ਅਧਿਐਨ ਦੇ ਬਾਅਦ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਬੋਲਣ ਨਾਲ ਵੀ ਕੋਰੋਨਾਵਾਇਰਸ ਫੈਲ ਸਕਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਦੀ ਲਾਰ ਵਿਚ 1000 ਤੋਂ ਵੱਧ ਡ੍ਰੋਪਲੈਟਸ ਮਤਲਬ ਛਿੱਟੇ ਹੁੰਦੇ ਹਨ, ਜੋ ਆਸਾਨੀ ਨਾਲ ਕੋਰੋਨਾਵਾਇਰਸ ਦੇ ਵਾਹਕ ਹੋ ਸਕਦੇ ਹਨ।

10 ਮਿੰਟ ਤੱਕ ਰਹਿ ਸਕਦਾ ਹੈ ਵਾਇਰਸ
ਇਸ ਅਧਿਐਨ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਤੁਹਾਡੇ ਬਹੁਤ ਜ਼ਿਆਦਾ ਕਰੀਬ ਹੈ ਅਤੇ ਇਕ ਮਿੰਟ ਵਿਚ ਤੇਜ਼ ਆਵਾਜ਼ ਵਿਚ ਗੱਲ ਕਰਦਾ ਹੈ ਤਾਂ ਉਸ ਦੀ ਲਾਰ ਵਿਚੋਂ ਨਿਕਲਿਆ ਵਾਇਰਸ 8 ਮਿੰਟ ਤੱਕ ਉਸ ਜਗ੍ਹਾ 'ਤੇ ਰਹਿ ਸਕਦਾ ਹੈ। ਨਿਊਜ਼ ਏਜੰਸੀ ਏ.ਐੱਫ.ਪੀ. ਦੇ ਮੁਤਾਬਕ ਕਿਸੇ ਦੇ ਬੋਲਣ ਨਾਲ ਪੈਦਾ ਹੋਏ ਮਾਈਕ੍ਰੋਡ੍ਰੋਪਲੈਟਸ ਹਵਾ ਵਿਚ 10 ਮਿੰਟ ਤੱਕ ਬਰਕਰਾਰ ਰਹਿ ਸਕਦੇ ਹਨ। ਇਸ ਅਧਿਐਨ ਨੂੰ ਨੈਸ਼ਨਲ ਇੰਸਟੀਚਿਊਟ ਆਫ ਡਾਈਬੀਟੀਜ਼ ਐਂਡ ਕਿਡਨੀ ਡਿਜੀਜ਼ (NIDDK) ਵੱਲੋਂ ਅੰਜਾਮ ਦਿੱਤਾ ਗਿਆ ਹੈ। 

ਅਧਿਐਨ ਲਈ ਵਿਗਿਆਨੀ ਨੇ ਇਕ ਵਿਅਕਤੀ ਨੂੰ ਡੱਬੇ ਵਰਗੇ ਕਮਰੇ ਵਿਚ ਬੰਦ ਕਰ ਦਿੱਤਾ ਸੀ।ਇਸ ਦੇ ਬਾਅਦ ਵਿਅਕਤੀ ਨੇ 25 ਸੈਕੰਡ ਤੱਕ 'ਸਟੇ ਹੈਲਦੀ' ਸ਼ਬਦ ਦੁਹਰਾਉਣਾ ਸੀ। ਫਿਰ ਲੇਜ਼ਰ ਜ਼ਰੀਏ ਛਿੱਟਿਆਂ ਨੂੰ ਦੇਖਿਆ ਗਿਆ। ਵਿਗਿਆਨੀ ਇਹਨਾਂ ਨੂੰ ਆਸਾਨੀ ਨਾਲ ਦੇਖ ਸਕਦੇ ਸੀ ਅਤੇ ਇਹਨਾਂ ਦੀ ਗਿਣਤੀ ਕਰ ਸਕਦੇ ਸੀ। ਹਵਾ ਵਿਚ ਇਹ ਕਰੀਬ 12 ਮਿੰਟ ਤੱਕ ਹੀ ਸਨ। ਬੁੱਧਵਾਰ ਨੂੰ ਹੋਏ ਇਸ ਅਧਿਐਨ ਨੂੰ ਅਮਰੀਕਾ ਦੇ ਜਰਨਲ ਪ੍ਰੋਸੀਡਿੰਗ ਆਫ ਨੈਸ਼ਨਲ ਅਕੈਡਮੀ ਆਫ ਸਾਈਂਸੇਜ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਭਾਰਤ-ਅਮਰੀਕਾ ਨੂੰ ਪਹਿਲਾਂ ਨਾਲੋਂ ਵੱਧ ਸਹਿਯੋਗ ਕਰਨ ਦੀ ਲੋੜ : ਤਰਨਜੀਤ ਸਿੰਘ ਸੰਧੂ

ਵਾਇਰਸ ਦੇ ਹਵਾ ਵਿਚ ਫੈਲਣ ਦਾ ਡਰ
ਪਿਛਲੇ ਮਹੀਨੇ ਹੋਏ ਇਕ ਅਧਿਐਨ ਵਿਚ ਵਿਗਿਆਨੀਆਂ ਨੇ ਪਤਾ ਲਗਾਇਆ ਸੀ ਕਿ ਕੋਰੋਨਾਵਾਇਰਸ ਮਰੀਜ਼ ਤੋਂ ਹਵਾ ਵਿਚ 4 ਮੀਟਰ ਮਤਲਬ 13 ਫੁੱਟ ਤੱਕ ਟ੍ਰਾਂਸਮਿਟ ਹੋ ਸਕਦਾ ਹੈ। ਇਸ ਲਈ ਲੋਕਾਂ ਨੂੰ ਦੂਜੇ ਵਿਅਕਤੀ ਤੋਂ 2 ਮੀਟਰ ਦੀ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਹੁਣ ਹਵਾ ਵਿਚ ਵੀ ਇਹ ਵਾਇਰਸ ਮੌਜੂਦ ਹੈ ਤਾਂ ਇਹ ਦੂਰੀ ਉਸ ਨਾਲੋਂ ਦੁੱਗਣੀ ਜ਼ਿਆਦਾ ਹੈ। ਚੀਨੀ ਖੋਜੀਆਂ ਵੱਲੋਂ ਹੋਈ ਜਾਂਚ ਦੇ ਨਤੀਜੇ ਅਮਰੀਕਾ ਦੇ ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀ.ਡੀ.ਸੀ.) ਦੇ ਇਮਰਜਿੰਗ ਇੰਫੈਕਸ਼ੀਅਸ ਡਿਜੀਜ਼ ਵਿਚ ਪ੍ਰਕਾਸ਼ਿਤ ਹੋਏ ਹਨ। ਇਸ ਅਧਿਐਨ ਦੇ ਸ਼ੁਰੂਆਤੀ ਨਤੀਜਿਆਂ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ। ਵਿਗਿਆਨੀਆਂ ਵੱਲੋਂ ਇਸ ਗੱਲ ਦੀ ਚਿਤਾਵਨੀ ਦਿੱਤੀ ਗਈ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਇੰਨੀ ਦੂਰੀ 'ਤੇ ਮਿਲਿਆ ਵਾਇਰਸ ਇਨਫੈਕਸ਼ਨ ਫੈਲਾਉਣ ਵਾਲਾ ਹੋਵੇ।

ਪੜ੍ਹੋ ਇਹ ਅਹਿਮ ਖਬਰ- ਯੂਰਪੀ ਦੇਸ਼ ਸਲੋਵੇਨੀਆ ਨੇ ਖੁਦ ਨੂੰ ਕੋਵਿਡ-19 ਮੁਕਤ ਐਲਾਨਿਆ


Vandana

Content Editor

Related News